E3 2019: ਗੇਮਿੰਗ ਇੰਡਸਟਰੀ ’ਚ ਜਲਦੀ ਦਸਤਕ ਦੇਵੇਗੀ ਨਵੀਂ Marvel Avengers ਗੇਮ

06/10/2019 5:23:11 PM

ਗੈਜੇਟ ਡੈਸਕ– 25ਵੀਂ ਇਲੈਕਟ੍ਰੋਨਿਕ ਐਂਟਰਟੇਨਮੈਂਟ ਐਕਸਪੋ ਨੂੰ ਅਮਰੀਕਾ ਦੇ ਲਾਸ ਏਂਜਲਿਸ ਕਨਵੈਂਸ਼ਨ ਸੈਂਟਰ ’ਚ ਸ਼ੁਰੂ ਕੀਤਾ ਗਿਆ ਹੈ। ਇਹ ਈਵੈਂਟ 11 ਜੂਨ ਤੋਂ 13 ਜੂਨ ਤਕ ਚੱਲੇਗਾ। ਈਵੈਂਟ ਦੌਰਾਨ ਹਾਰਡਵੇਅਰ ਨਿਰਮਾਤਾ, ਸਾਫਟਵੇਅਰ ਡਿਵੈਲਪਰਜ਼ ਅਤੇ ਵੀਡੀਓ ਗੇਮ ਇੰਡਸਟਰੀ ਦੇ ਪਬਲਿਸ਼ਰ ਨੇ ਮਹੱਤਵਪੂਰਨ ਐਲਾਨ ਕੀਤੇ ਹਨ। ਈਵੈਂਟ ਦੌਰਾਨ Marvel ਕੰਪਨੀ ਨੇ ਲਾਜਵਾਬ ਨਵੀਂ     ‘Avengers’ ਗੇਮ ਨੂੰ ਜਲਦੀ ਬਾਜ਼ਾਰ ’ਚ ਉਤਾਰਨ ਦੀ ਜਾਣਕਾਰੀ ਜਨਤਕ ਕੀਤੀ ਹੈ। ਇਸ ਗੇਮ ’ਚ ਅਵੈਂਜਰ ਮੂਵੀ ਦੇ ਹੀਰੋਜ਼ ਦੇਖਣ ਨੂੰ ਮਿਲਣਗੇ ਅਤੇ ਇਹ ਇਕ ਰੋਲ ਪਲੇਇੰਗ ਗੇਮ ਹੋਵੇਗੀ। ਪੂਰੀ ਦੂਨੀਆ ’ਚ ਅਵੈਂਜਰ ਐਂਡਗੇਮ ਮੂਵੀ ਦੇ ਕਾਫੀ ਲੋਕਪ੍ਰਿਅ ਹੋਣ ਦੇ ਬਾਅਦ ਇਸ ਗੇਮ ਨੂੰ ਲਾਜਵਾਬ ਗ੍ਰਾਫਿਕਸ ਦੇ ਨਾਲ ਲਿਆਉਣ ਦਾ ਫੈਸਲਾ ਮਾਰਵਲ ਕੰਪਨੀ ਦੁਆਰਾ ਲਿਆ ਗਿਆ ਹੈ। 

 

ਹੋਰ ਮਹੱਤਵਪੂਰਨ ਐਲਾਨ
- Nintendo ਨੇ ਈਵੈਂਟ ਦੌਰਾਨ Pokémon Sword ਅਤੇ Shield ਗੇਮ ਨੂੰ ਜਲਦੀ ਲਿਆਉਣ ਦਾ ਐਲਾਨ ਕੀਤਾ ਹੈ। 
- Microsoft ਨੇ Flight Simulator ਗੇਮ ਦੇ ਨੈਕਸਟ ਵਰਜਨ ਨੂੰ ਸ਼ੋਅਕੇਸ ਕੀਤਾ ਹੈ। ਇਸ ਨੂੰ ਵੀ ਜਲਦੀ ਹੀ ਬਾਜ਼ਾਰ ’ਚ ਉਤਾਰਿਆ ਜਾਵੇਗਾ। 


Related News