ਬਿਜ਼ਨੈੱਸ ਵਧਾਉਣ ''ਚ ਤੁਹਾਡੀ ਮਦਦ ਕਰੇਗੀ ਇਹ ਡਿਵਾਈਸ

Thursday, Nov 02, 2017 - 12:57 PM (IST)

ਜਲੰਧਰ- ਜੇਕਰ ਤੁਸੀਂ ਆਪਣੇ ਬਿਜ਼ਨੈੱਸ ਨੂੰ ਵਧਾਉਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਸੇਨ ਫ੍ਰਾਂਸਿਸਕੋ, ਕੈਲੀਫੋਰਨੀਆ ਦੀ ਮੋਬਾਇਲ ਪੇਮੈਂਟ ਕੰਪਨੀ ਸਕਵੇਅਰ ਨੇ ਇਕ ਅਜਿਹਾ ਪੋਰਟੇਬਲ ਪੇਮੈਂਟ ਸਜਿਸਟਰ ਬਣਾਇਆ ਹੈ ਜੋ ਗਾਹਕਾਂ ਨੂੰ ਕਿਸੇ ਵੀ ਥਾਂ ਪ੍ਰੋਡਕਟ ਦਿਖਾ ਕੇ ਉਸ ਦੀ ਡੀਲ ਕਰਨ 'ਚ ਮਦਦ ਕਰੇਗਾ। ਇੰਨਾ ਹੀ ਨਹੀਂ ਗਾਹਕ ਦੁਆਰਾ ਪ੍ਰੋਡਕਟ ਨੂੰ ਪਸੰਦ ਕਰਨ ਤੋਂ ਬਾਅਦ ਇਹ ਕਾਰਡ ਰਾਹੀਂ ਪੇਮੈਂਟ ਟ੍ਰਾਂਸਫਰ ਕਰਨ 'ਚ ਵੀ ਕਾਫੀ ਕੰਮ ਦਾ ਸਾਬਿਤ ਹੋਵੇਗਾ। ਇਸ ਪੇਮੈਂਟ ਰਜਿਸਟਰ 'ਚ ਆਈਮੈਕ ਦੀ ਤਰ੍ਹਾਂ ਦਿਸਣ ਵਾਲੀ ਛੋਟੀ ਸਕਰੀਨ ਗਾਹਕਾਂ ਨੂੰ ਪ੍ਰੋਡਕਟ ਦਿਖਾਉਣ 'ਚ ਮਦਦ ਕਰੇਗੀ। ਉਥੇ ਹੀ ਦੂਜੇ ਡਿਟੈਚੇਬਲ ਹਾਰਡਵੇਅਰ ਨੂੰ ਗਾਹਕ ਸਵਾਈਪ ਕਰਨ ਲਈ ਵਰਤੋਂ 'ਚ ਲਿਆ ਸਕੇਗਾ। 
ਸਕਵੇਅਰ ਕੰਪਨੀ ਦੇ ਚੀਫ ਜੈਕ ਡੋਰਸੀ ਨੇ ਦੱਸਿਆ ਹੈ ਕਿ ਛੋਟੇ ਬਿਜ਼ਨੈੱਸ 'ਚ ਜ਼ਿਆਦਾ ਕਲਾਇੰਟਸ ਦੇ ਸ਼ਾਮਿਲ ਹੋਣ 'ਤੇ ਬਿਜ਼ਨੈੱਸ ਨੂੰ ਵਧਾਉਣ ਲਈ ਅਸੀਂ ਇਸ ਮਸ਼ੀਨ ਨੂੰ ਖਾਸ ਤੌਰ 'ਤੇ ਵਿਕਸਿਤ ਕੀਤਾ ਹੈ। ਛੋਟੇ ਬਿਜ਼ਨੈੱਸ 'ਚ ਤਾਂ ਤੁਸੀਂ ਫੋਨ ਅਤੇ ਆਈਪੈਡ ਦਾ ਇਸਤੇਮਾਲ ਕਰ ਸਕਦੇ ਹੋ ਪਰ ਬਿਜ਼ਨੈੱਸ ਦੇ ਵਧਣ ਨਾਲ ਦੋ ਸਕਰੀਨਾਂ ਵਾਲੇ ਪ੍ਰੋਫੈਸ਼ਨਲ ਸਿਸਟਮ ਦੀ ਲੋੜ ਪੈਂਦੀ ਹੈ, ਇਸ ਲਈ ਅਸੀਂ ਇਸ ਨੂੰ ਬਣਾਇਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਨੂੰ 999 ਡਾਲਰ (ਕਰੀਬ 64,353 ਰੁਪਏ) 'ਚ ਖਰੀਦਿਆ ਜਾ ਸਕੇਗਾ। ਕੰਪਨੀ ਨੇ ਦੱਸਿਆ ਹੈ ਕਿ ਇਸ ਪੈਕ 'ਚ ਖਰੀਦਾਰ ਨੂੰ ਸਭ ਕੁਝ ਮੁਹੱਈਆ ਕੀਤਾ ਜਾਵੇਗਾ ਮਤਲਬ ਕਿ ਅਲੱਗ ਤੋਂ ਆਈਪੈਡ ਜਾਂ ਫੋਨ ਖਰੀਦਣ ਦੀ ਲੋੜ ਨਹੀਂ ਪਵੇਗੀ।


Related News