ਮੋਟਰ ਸ਼ੋਅ ''ਚ ਡੈਬਿਯੂ ਤੋਂ ਪਹਿਲਾਂ ਹੀ ਸਪਾਇਡ ਹੋਈਆਂ ਇਸ ਐੱਸ ਯੂ ਵੀ ਦੀਆਂ ਤਸਵੀਰਾਂ
Saturday, Jul 16, 2016 - 06:07 PM (IST)
ਜਲੰਧਰ- ਇਸ ਸਾਲ ਦੇ ਪੈਰਿਸ ਮੋਟਰ ਸ਼ੋਅ 2016 ''ਚ ਕਈ ਨਵੀਆਂ ਕਾਰਾਂ ਦੇਖਣ ਨੂੰ ਮਿਲਣਗੀਆਂ। ਇਨ੍ਹਾਂ ਨਵੀਆਂ ਕਾਰਾਂ ''ਚੋਂ ਇਕ ਕਾਰ 2017 ਸੈਂਗਆਂਗ ਰੈਕਸਟਨ ਹੋਵੇਗੀ। ਮੋਟਰ ਸ਼ੋਅ ''ਚ ਡੈਬਿਯੂ ਤੋਂ ਪਹਿਲਾਂ ਇਸ ਦੀ ਸਪਾਇਡ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਹ ਐੱਸ. ਯੂ.ਵੀ ਭਾਰਤ ਵੀ ਆ ਸਕਦੀ ਹੈ। ਇਹ ਫੋਰਥ ਜਨਰੇਸ਼ਨ ਕਾਰ ਹੋਵੇਗੀ। 2001 ''ਚ ਲਾਂਚ ਹੋਈ ਰੈਕਸਟਨ ਦਾ ਇਹ ਅਪਡੇਟਡ ਮਾਡਲ ਹੈ।
ਇਸ ਦਾ ਇੰਟੀਰਿਅਰ ਕੈਮੋ ਕਲੇਡ ਬਾਡੀਸ਼ੇਲ ਹੈ ਜੋ ਕਿ ਇਸ ਨੂੰ ਸਪੈਸ਼ਲ ਐੱਸ. ਯੂ.ਵੀ ਬਣਾਉਂਦਾ ਹ ੈਇਸ ''ਚ 3 ਸਪੋਕ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਨਾਲ ਹੀ ਇਸ ''ਚ ਟੱਚ ਸਕ੍ਰੀਨ ਇੰਫੋਟੈਨਮੇਂਟ ਸਿਸਟਮ ਵੀ ਦਿੱਤੇ ਜਾਣ ਦੀ ਉਮੀਦ ਹੈ।
2.2 ਲਿਟਰ ਡੀਜ਼ਲ ਇੰਜਣ ਦੇ ਨਾਲ ਆਉਣ ਵਾਲੀ ਇਸ ਐੱਸ ਯੂ ਵੀ ਦਾ ਐਕਸਟੀਰਿਅਰ ਕਾਫ਼ੀ ਸ਼ਾਨਦਾਰ ਹੈ। ਐਕਸਟੀਰਿਅਰ ''ਚ ਕਲੈਡਿੰਗ ਵੀ ਕੀਤੀ ਗਈ ਹੈ। ਇਸ ''ਚ 6 ਸਪੀਡ ਮੈਨੂਅਲ ਜਾਂ 7 ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਜਾ ਸਕਦਾ ਹੈ। ਇਹ ਅਗਲੇ ਸਾਲ ਤੱਕ ਭਾਰਤ ਅਤੇ ਹੋਰ ਯੂਰੋਪੀ ਬਾਜ਼ਾਰਾਂ ''ਚ ਵਿਕਰੀ ਲਈ ਉਪਲੱਬਧ ਹੋ ਸਕਦੀ ਹੈ।