ਲਾਂਚ ਤੋਂ ਪਹਿਲਾਂ ਹੀ Redmi K40 ਸੀਰੀਜ਼ ਦੇ ਸਪੈਸੀਫਿਕੇਸ਼ਨਸ ਹੋਏ ਲੀਕ
Saturday, Nov 14, 2020 - 08:06 PM (IST)
ਗੈਜੇਟ ਡੈਸਕ—ਪਿਛਲੇ ਕਾਫੀ ਸਮੇਂ ਤੋਂ ਚਰਚਾ ਹੈ ਕਿ ਸ਼ਾਓਮੀ ਦਾ ਸਬ-ਬ੍ਰਾਂਡ ਰੈੱਡਮੀ ਬਾਜ਼ਾਰ 'ਚ ਆਪਣੀ ਰੈੱਡਮੀ ਕੇ40 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ ਜੋ ਕਿ ਰੈੱਡਮੀ ਕੇ30 ਸੀਰੀਜ਼ ਦਾ ਅਪਗ੍ਰੇਡੇਡ ਵਰਜ਼ਨ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਸੀਰੀਜ਼ ਨੂੰ ਕੰਪਨੀ ਇਸ ਸਾਲ ਦੇ ਆਖਿਰ ਤੱਕ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ। ਅਜੇ ਤੱਕ ਰੈੱਡਮੀ ਕੇ40 ਸੀਰੀਜ਼ ਨੂੰ ਲੈ ਕੇ ਕਈ ਲੀਕਸ ਅਤੇ ਖੁਲਾਸੇ ਸਾਹਮਣੇ ਆ ਚੁੱਕੇ ਹਨ। ਉੱਥੇ ਹੁਣ ਸਾਹਮਣੇ ਆਈ ਇਕ ਨਵੀਂ ਰਿਪੋਰਟ 'ਚ ਖੁਲਾਸਾ ਕੀਤ ਗਿਆ ਹੈ ਕਿ ਨਵੇਂ ਸਮਾਰਟਫੋਨ 'ਚ 120Hz ਰਿਫ੍ਰੇਸ਼ ਰੇਟ ਵਰਗੇ ਫੀਚਰਸ ਦੇਖਣ ਨੂੰ ਮਿਲਣਗੇ। ਹਾਲਾਂਕਿ ਕੰਪਨੀ ਵੱਲੋਂ ਅਜੇ ਤੱਕ ਇਸ ਦੀ ਲਾਂਚ ਡੇਟ ਜਾਂ ਸਪੈਸੀਫਿਕੇਸ਼ਨ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ :-ਪਹਿਲੀ ਵਾਰ ‘ਸਾਫਟ ਬੈਟਰੀ’ ਨਾਲ ਆ ਰਹੇ ਹਨ iPhone, ਜਾਣੋ ਡਿਟੇਲ
ਟਿਪਸਟਰ Digital Chat Station ਨੇ ਟਵਿਟਰ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਅਪਕਮਿੰਗ Redmi K40 ਸੀਰੀਜ਼ 'ਚ ਸ਼ਾਨਦਾਰ ਵਿਊਇੰਗ ਐਕਸੀਪੀਰਅੰਸ ਲਈ 120Hz ਰਿਫ੍ਰੇਸ਼ ਰੇਟ ਮਿਲੇਗੀ ਜੋ ਕਿ ਓ.ਐੱਲ.ਈ.ਡੀ. ਡਿਸਪਲੇਅ ਨਾਲ ਆਵੇਗੀ। ਇਸ ਤੋਂ ਇਲਾਵਾ ਫੋਨ 'ਚ ਸੈਲਫੀ ਕੈਮਰੇ ਲਈ ਪੰਚ ਹੋਲ ਕਟਆਊਟ ਉਪਲੱਬਧ ਹੋਵੇਗਾ। ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕੰਪਨੀ ਇਸ ਸੀਰੀਜ਼ ਨੂੰ ਦਸੰਬਰ 'ਚ ਲਾਂਚ ਕਰ ਸਕਦੀ ਹੈ। ਪਿਛਲੀ ਦਿਨੀਂ ਸਾਹਮਣੇ ਆਈ ਲੀਕਸ ਮੁਤਾਬਕ Redmi K40 ਸੀਰੀਜ਼ ਤਹਿਤ Redmi K40 Pro ਨੂੰ ਲਾਂਚ ਕੀਤਾ ਜਾਵੇਗਾ ਜੋ ਕਿ Snapdragon 875 ਪ੍ਰੋਸੈਸਰ 'ਤੇ ਆਧਾਰਿਤ ਹੋਵੇਗਾ।
ਇਹ ਵੀ ਪੜ੍ਹੋ :-ਵੋਡਾ-ਆਈਡੀਆ ਦੇ ਇਸ ਪਲਾਨ ’ਚ ਮਿਲੇਗਾ ਅਨਲਿਮਟਿਡ ਡਾਟਾ ਤੇ Amazon Prime ਦੀ ਫ੍ਰੀ ਸਬਸਕ੍ਰਿਪਸ਼ਨ
ਉੱਥੇ ਇਕ ਹੋਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਸੀਰੀਜ਼ MediaTek Dimensity 1000+ ਚਿਪਸੈੱਟ 'ਤੇ ਪੇਸ਼ ਹੋਵੇਗੀ ਅਤੇ ਇਸ 'ਚ 5G ਕੁਨੈਕਟੀਵਿਟੀ ਦੀ ਸੁਵਿਧਾ ਮਿਲੇਗੀ। ਦੱਸ ਦੇਈਏ ਕਿ ਪਿਛਲੀ ਦਿਨੀਂ ਰੈੱਡਮੀ ਦੇ ਜਨਰਲ ਮੈਨੇਜਰ Lu Weibing ਸੀਰੀਜ਼ ਨੂੰ ਲੈ ਕੇ ਖੁਲਾਸਾ ਕੀਤਾ ਸੀ ਕਿ ਇਹ ਸੀਰੀਜ਼ ਜਲਦ ਹੀ ਬਾਜ਼ਾਰ 'ਚ ਪੇਸ਼ ਕੀਤੀ ਜਾਵੇਗੀ। ਉੱਥੇ ਇਹ ਵੀ ਚਰਚਾ ਹੈ ਕਿ ਰੈੱਮਡੀ ਕੇ40 ਸੀਰੀਜ਼ ਦੇ ਬਾਜ਼ਾਰ 'ਚ ਆਉਂਦੇ ਹੀ ਰੈੱਡਮੀ ਕੇ30 ਪ੍ਰੋਦੀ ਵਿਕਰੀ ਨੂੰ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਇਸ ਦੇ ਬਾਰੇ 'ਚ ਅਜੇ ਤੱਕ ਕੁਝ ਵੀ ਸਪਸ਼ੱਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਹੈ ਪਰ ਉਮੀਦ ਹੈ ਕਿ ਕੰਪਨੀ ਰੈੱਡਮੀ ਕੇ40 ਸੀਰੀਜ਼ ਨੂੰ ਲੈ ਕੇ ਜਲਦ ਹੀ ਕੋਈ ਆਧਿਕਾਰਿਤ ਐਲਾਨ ਕਰ ਸਕਦੀ ਹੈ।