Sound One ਨੇ ਭਾਰਤ ’ਚ ਲਾਂਚ ਕੀਤਾ ਅਨੋਖਾ ਬਲੂਟੁੱਥ ਈਅਰਫੋਨ

10/18/2019 10:58:41 AM

ਗੈਜੇਟ ਡੈਸਕ– ਆਡੀਓ ਡਿਵਾਈਸ ਬਣਾਉਣ ਵਾਲੀ ਕੰਪਨੀ Sound One ਨੇ ਪਿਛਲੇ ਕਈ ਮਹੀਨਿਆਂ ’ਚ ਕਈ ਸ਼ਾਨਦਾਰ ਪ੍ਰੋਡਕਟਸ ਬਾਜ਼ਾਰ ’ਚ ਪੇਸ਼ ਕੀਤੇ ਹਨ। ਇਸੇ ਕੜੀ ’ਚ ਸਾਊਂਡ ਵਨ ਨੇ ਭਾਰਤੀ ਬਾਜ਼ਾਰ ’ਚ ਇਕ ਅਨੋਖਾ ਬਲੂਟੁੱਥ ਨੈੱਕਬੈਂਡ (ਈਅਰਫੋਨ) ਲਾਂਚ ਕੀਤਾ ਹੈ। ਸਾਊਂਡ ਵਨ ਡਿਟੈਚੇਬਲ (ਅਲੱਗ ਕੀਤੇ ਜਾਣ ਯੋਗ) ਬਲੂਟੁੱਥ ਈਅਰਫੋਨ ਪੇਸ਼ ਕੀਤਾ ਹੈ। ਯਾਨੀ ਇਸ ਬਲੂਟੁੱਥ ਈਅਰਫੋਨ ਨੂੰ ਤਾਰ ਦੇ ਨਾਲ ਅਤੇ ਤਾਰ ਤੋਂ ਬਿਨਾਂ (ਵਾਇਰਲੈੱਸ) ਦੋਵਾਂ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾ ਸਕੇਗਾ। ਉਦਾਹਰਣ ਦੇ ਤੌਰ ’ਤੇ ਜੇਕਰ ਇਸ ਵਾਇਰਲੈੱਸ ਈਅਰਫੋਨ ਦੀ ਬੈਟਰੀ ਖਤਮ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਸ ਨੂੰ ਇਕ ਆਕਸ ਕੇਬਲ ਜ਼ਰੀਏ ਤਾਰ ਵਾਲੇ ਈਅਰਫੋਨ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕੋਗੇ। ਕੰਪਨੀ ਆਕਸ ਕੇਬਲ ਨਾਲ ਹੀ ਦੇਵੇਗੀ। 

ਸਾਊਂਡ ਵਨ ਦੇ ਇਸ ਅਨੋਖੇ ਈਅਰਫੋਨ ਦੇ ਬਡਸ ’ਚ 3.5mm ਦਾ ਹੈੱਡਫੋਨ ਜੈੱਕ ਦਿੱਤਾ ਗਿਆ ਹੈ ਜਿਸ ਵਿਚ ਆਕਸ ਦਾ ਇਸਤੇਮਾਲ ਕੀਤਾ ਜਾ ਸਕੇਗਾ। ਇਸ ਬਲੂਟੁੱਥ ਈਅਰਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਬਲੂਟੁੱਥ 5.0 ਵਰਜ਼ਨ ਹੈ। ਅਜਿਹੇ ’ਚ ਕੁਨੈਕਟੀਵਿਟੀ ਬਿਹਤਰ ਰਹੇਗੀ। 

ਇਸ ਵਿਚ 110mAh ਦੀ ਪਾਲੀਮਰ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਫੁਲ ਵਾਲਿਊਮ ’ਤੇ 8 ਘੰਟੇ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਨੂੰ ਸਵੈੱਟ ਅਤੇ ਵਾਟਰ ਰੈਸਿਸਟੈਂਟ ਲਈ IPX5 ਦੀ ਰੇਟਿੰਗ ਮਿਲੀ ਹੈ। ਇਸ ਵਿਚ ਮਾਈਕ ਵੀ ਹੈ ਅਤੇ ਇਸ ਦੀ ਕੀਮਤ 2,990 ਰੁਪਏ ਹੈ ਪਰ ਆਫਰ ਦੇ ਤਹਿਤ ਇਸ ਨੂੰ 1,690 ਰੁਪਏ ’ਚ ਐਮਾਜ਼ੋਨ ਜਾਂ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਇਕ ਸਾਲ ਦੀ ਵਾਰੰਟੀ ਵੀ ਮਿਲ ਰਹੀ ਹੈ। 


Related News