ਜਲਦੀ ਹੀ ਲਾਂਚ ਹੋ ਸਕਦੈ Xiaomi ਦਾ ਇਹ ਡਿਊਲ ਕੈਮਰਾ ਸਮਾਰਟਫੋਨ
Saturday, Jul 09, 2016 - 01:29 PM (IST)

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਹੁਣ ਬਾਕੀ ਵੱਡੀਆਂ ਕੰਪੀਆਂ ਨੂੰ ਟੱਕਰ ਦੇਣ ਲਈ ਆਪਣਾ ਡਿਊਲ ਕੈਮਰੇ ਵਾਲਾ ਸਮਾਰਟਫੋਨ ਲਿਆਉਣ ਦੀ ਤਿਆਰੀ ''ਚ ਹੈ।
ਕਾਫੀ ਸਮੇਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੰਪਨੀ ਅਗਸਤ ''ਚ ਮੀ5 ਐੱਸ ਲਾਂਚ ਕਰ ਸਕਦੀ ਹੈ। Xiaomi ਨੇ ਆਪਣੇ ਸਮਾਰਟਫੋਨ ਲਈ ਸੈਮਸੰਗ ਤੋਂ ਡਿਊਲ ਕੈਮਰਾ ਮਾਡਿਊਲ ਖਰੀਦੇ ਹਨ ਅਤੇ ਮੀ5 ਐੱਸ ਕੰਪਨੀ ਦਾ ਅਜਿਹਾ ਦੂਜਾ ਹੈਂਡਸੈੱਟ ਹੋਵੇਗਾ ਜੋ ਡਿਊਲ ਕੈਮਰੇ ਨਾਲ ਲੈਸ ਹੋਵੇਗਾ।
ਜ਼ਿਕਰਯੋਗ ਹੈ ਕਿ ਮੀ 5ਐੱਸ ਤੋਂ ਪਹਿਲਾਂ ਕੰਪਨੀ ਮੀ ਨੋਟ 2 ਲਾਂਚ ਕਰਨ ਜਾ ਰਹੀ ਹੈ, ਇਸ ਦੇ ਤਿੰਨ ਮਾਡਲ ''ਚ ਮਾਰਕੀਟ ''ਚ ਉਤਾਰੇ ਜਾਣਗੇ ਸਟੈਂਡਰਡ, ਹਾਈ ਅਤੇ ਟਾਪ-ਐਂਡ। ਇਸ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 6 ਜੀ.ਬੀ. ਦੀ ਰੈਮ ਅਤੇ ਡਿਊਲ ਕੈਮਰਾ ਫਚੀਰ ਦਿੱਤਾ ਜਾਵੇਗਾ। ਇਸ ਹੈਂਡਸੈੱਟ ''ਚ 5.5-ਇੰਚ ਦੀ ਫੁੱਲ ਕਵਰਡ ਐੱਚ.ਡੀ. ਸਕ੍ਰੀਨ ਦਿੱਤੀ ਜਾਵੇਗੀ। ਫੋਨ ''ਚ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ 3ਡੀ ਟੱਚ ਫੀਚਰ ਵੀ ਹੋ ਸਕਦਾ ਹੈ। ਸੁਰੱਖਿਆ ਦੇ ਲਿਹਾਜ ਨਾਲ ਇਸ ਵਿਚ ਕਵਾਲਕਾਮ ਅਲਟ੍ਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਵਰਗੀ ਸੁਵਿਧਾ ਦਿੱਤੀ ਜਾਵੇਗੀ।
ਦੱਸ ਦਈਏ ਕਿ ਇਸ ਦੇ ਨਾਲ ਹੀ ਕੰਪਨੀ ਫੋਰਥ ਜਨਰੇਸ਼ਨ ਰੈੱਡਮੀ ਨੋਟ ਡਿਵਾਈਸ ''ਤੇ ਵੀ ਕੰਮ ਕਰਨ ਵਾਲੀ ਹੈ ਜਿਸ ਤੋਂ ਬਾਅਦ ਰੈੱਡਮੀ ਨੋਟ 4 ਨੂੰ ਇਕ ਫੈਬਲੇਟ ਬਣਾ ਕੇ ਮਾਰਕੀਟ ''ਚ ਲਾਂਚ ਕੀਤਾ ਜਾਵੇਗਾ।