ਜਲਦੀ ਹੀ ਦੋ ਕੈਮਰਿਆਂ ਦੇ ਨਾਲ OnePlus 5 ਹੋ ਸਕਦਾ ਹੈ ਲਾਂਚ, ਜਾਣੋ ਫੀਚਰਸ

Monday, May 01, 2017 - 03:08 PM (IST)

ਜਲਦੀ ਹੀ ਦੋ ਕੈਮਰਿਆਂ ਦੇ ਨਾਲ OnePlus 5 ਹੋ ਸਕਦਾ ਹੈ ਲਾਂਚ, ਜਾਣੋ ਫੀਚਰਸ

ਜਲੰਧਰ-ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OnePlus ਨੇ ਹਾਲ ਹੀ ''ਚ OnePlus 3T ਲਾਂਚ ਕੀਤਾ ਸੀ। ਹੁਣ ਕੰਪਨੀ ਆਪਣੇ ਫਲੈਗਸ਼ਿਪ ਸਮਾਰਟਫੋਨ  OnePlus 5 ਲਿਆਉਣ ਦੀ ਤਿਆਰੀ ''ਚ ਹੈ। ਇਸ ਸਮਾਰਟਫੋਨ ''ਚ ਡਿਊਲ ਰਿਅਰ ਕੈਮਰਾ ਸੈਟਅਪ ਹੋਵੇਗਾ। ਸਾਡੇ ਕੋਲ OnePlus 5  ਦਾ ਡਿਜ਼ਾਇੰਨ ਹੈ ਜਿਸ ਨੂੰ ਉਨ੍ਹਾਂ ਸੂਤਰਾਂ ਨੇ ਦਿੱਤਾ ਹੈ ਜਿਨ੍ਹਾਂ ਨੇ ਇਸ ਸਮਾਰਟਫੋਨ ਨੂੰ ਨਜ਼ਦੀਕ ਤੋਂ ਦੇਖਿਆ ਹੈ ਅਤੇ ਮੁਮਕਿਨ ਹੈ ਇਸ ''ਤੇ ਕੰਮ ਵੀ ਕੀਤਾ ਹੈ। ਇਸ ਡਿਜ਼ਾਇੰਨ ਨੂੰ ਦੇਖਾਗੇ ਤਾਂ ਤੁਸੀਂ OnePlus 3T ਨਾਲੋ ਜਿਆਦਾ ਬਦਲਾਅ ਕੀਤਾ ਗਿਆ ਹੈ। ਹਾਲਾਂਕਿ ਮੇਟਲ ਫ੍ਰੇਮ ਪਹਿਲਾਂ ਵਰਗਾ ਹੀ ਹੈ। OnePlus ਇਸ ਵਾਰ ਡਿਊਲ ਕੈਮਰਾ ਦੇਣ ਦੀ ਤਿਆਰੀ ''ਚ ਹੈ। 

ਫੀਚਰਸ-

ਇਸ ''ਚ 5.5 ਇੰਚ ਦੀ ਸਕਰੀਨ ਹੋਵੇਗੀ। ਇਸ ''ਚ Snapdragon 835 ਪ੍ਰੋਸੈਸਰ ਦੇ ਨਾਲ  8GB ਰੈਮ ਦੇ ਨਾਲ ਕੈਮਰਾ ਵੀ ਦਿੱਤਾ ਗਿਆ ਹੈ। ਇਸ ਦੇ ਇਲਾਵਾ 128GB ਇੰਟਰਨਲ ਮੈਮਰੀ  ਦੇ ਨਾਲ ਵੀ ਮਾਈਕ੍ਰੋਐੱਸਡੀ ਕਾਰਡ ਦਾ ਵੀ ਸਪੋਰਟ ਵੀ ਦਿੱਤਾ ਗਿਆ ਹੈ। ਸੈਲਫੀ ਦੇ ਲਈ ਡਿਊਲ ਨਹੀਂ ਬਲਕਿ ਇਕ ਹੀ ਕੈਮਰਾ ਹੋਵੇਗਾ ਜੋ 16 ਮੈਗਾਪਿਕਸਲ ਦਾ ਹੋ ਸਕਦਾ ਹੈ। ਇਸ ''ਚ ਆਕਟਾ-ਕੋਰ CPU, Adreno 540 GPUਦਿੱਤਾ ਗਿਆ ਹੈ। ਇਸ ''ਚ 64GB/128GB ਦੀ ਇੰਟਰਨਲ ਸਟੋਰੇਜ਼ ਵੀ ਦਿੱਤੀ ਗਈ ਹੈ। ਪਾਵਰ ਦੇ ਲਈ 4000 mAhਦੀ ਬੈਟਰੀ ਵੀ ਦਿੱਤੀ ਗਈ ਹੈ।


Related News