ਜਲਦ ਹੀ ਇਨ੍ਹਾਂ ਵੀਡੀਓਜ਼ ਅਤੇ ਫੋਟੋਜ਼ ਲਈ ਆਈਫੋਨ ਦਾ ਕੈਮਰਾ ਨਹੀਂ ਕਰੇਗਾ ਕੰਮ
Friday, Jul 01, 2016 - 05:57 PM (IST)

ਜਲੰਧਰ-ਕਈ ਵਾਰ ਦੇਖਿਆ ਗਿਆ ਹੈ ਕਿ ਲੋਕ ਕਿਸੇ ਵੀ ਲਾਈਵ ਈਵੈਂਟ ਦੀ ਵੀਡੀਓ ਨੂੰ ਸ਼ੂਟ ਕਰ ਕੇ ਸੋਸ਼ਲ ਸਾਈਟ ''ਤੇ ਜਾਂ ਦੋਸਤਾਂ ਨਾਲ ਸ਼ੇਅਰ ਕਰ ਦਿੰਦੇ ਹਨ। ਹੁਣ ਐਪਲ ਵੱਲੋਂ ਕਿਸੇ ਲਾਈਵ ਈਵੈਂਟ ਦੌਰਾਨ ਵੀਡੀਓ ਬਣਾਉਣਾ ਜਾਂ ਫੋਟੋ ਕਲਿੱਕ ਕਰਨਾ ਜਲਦ ਹੀ ਬੰਦ ਕਰ ਦਿੱਤਾ ਜਾਵੇਗਾ। ਐਪਲ ਇਕ ਅਜਿਹੀ ਟੈਕਨਾਲੋਜੀ ''ਤੇ ਕੰਮ ਕਰ ਰਹੀ ਹੈ ਜਿਸ ਨਾਲ ਕਿਸੇ ਫੰਕਸ਼ਨ ਈਵੈਂਟ ਦੌਰਾਨ ਫੋਟੋ ਅਤੇ ਵੀਡੀਓ ਡਿਸੇਬਲ ਕਰ ਦਿੱਤਾ ਜਾਵੇਗਾ। ਇਕ ਰਿਪੋਟ ਅਨੁਸਾਰ ਕੰਪਨੀ ਯੂ.ਐੱਸ. ਪੇਟੈਂਟ ਅਤੇ ਟ੍ਰੇਡਮਾਰਕ ਆਫਿਸ ਵੱਲੋਂ ਇਸ ਦੀ ਮਨਜ਼ੂਰੀ ਹਾਸਿਲ ਕਰ ਚੁੱਕੀ ਹੈ। ਇਸ ਪੇਟੈਂਟ ''ਤੇ 2009 ਲਈ ਅਪਲਾਈ ਕੀਤਾ ਗਿਆ ਸੀ ਜੋ ਇਸ ਦੇ ਕੈਮਰਿਆਂ ਅਤੇ ਇੰਫ੍ਰਾਰੈੱਡ ਦੇ ਸਿਗਨਜ਼ ਦੇ ਸਪੰਰਕ ਨੂੰ ਆਪਸ ''ਚ ਜੋੜਨ ਲਈ ਸੀ।
ਆਨਲਾਈਨ ਮਿਊਜ਼ਿਕ ਮੈਗਜ਼ੀਨ ਪਿੱਚਫੋਰਕ ਅਨੁਸਾਰ ਕਈ ਮਾਮਲਿਆਂ ''ਚ ਡਿਵਾਈਸ ਇੰਫ੍ਰਾਰੈੱਡ ਡਾਟਾ ਦੀ ਵਰਤੋਂ ਨਾਲ ਇਕ ਯੂਜ਼ਰ ਦੇ ਇਕ ਨਜ਼ਦੀਕੀ ਆਬਜੈਕਟ ਜਿਵੇਂ ਕਿ ਇਕ ਮਿਊਜ਼ਿਮ ਦੀ ਐਕਜ਼ੀਬੀਸ਼ਨ ਵਰਗੀ ਜਾਣਕਾਰੀ ਨੂੰ ਦਿਖਾ ਸਕਦਾ ਹੈ। ਦੂਜੇ ਪਾਸੇ ਹੋਰਨਾਂ ਮੁੱਦਿਆਂ ''ਚ ਡਿਵਾਈਸ ਇੰਫ੍ਰਾਰੈੱਡ ਡਾਟਾ ਦੀ ਵਰਤੋਂ ਨਾਲ ਡਿਵਾਈਸ ਦੇ ਰਿਕਾਡਿੰਗ ਫੰਕਸ਼ਨਜ਼ ਨੂੰ ਵੀ ਡਿਸੇਬਲ ਕਰ ਸਕਦਾ ਹੈ। ਹਾਲਾਂਕਿ ਇਸ ਟੈਕਨਾਲੋਜੀ ਦੁਆਰਾ ਕਾਪੀਰਾਈਟ ਦੀ ਉਲੰਘਣਾ ਹੋਣ ਨੂੰ ਰੋਕਣ ਲਈ ਬਣਾਇਆ ਜਾ ਰਿਹਾ ਹੈ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ''ਚ ਲਾਈਵ ਈਵੈਂਟ ਐਕਸਪੀਰਿਐਂਸ ਲਈ ਹੋਰ ਵੀ ਸੁਧਾਰ ਕੀਤਾ ਜਾ ਸਕਦਾ ਹੈ।