ਹੁਣ ਜਲਦ ਹੀ Google Chrome ਦੇਵੇਗਾ ਆਟੋ ਪਲੇਅ ਐਡ ਤੋਂ ਛੁਟਕਾਰਾ

09/23/2017 4:10:43 PM

ਜਲੰਧਰ- ਇੰਟਰਨੈੱਟ 'ਤੇ ਕੁਝ ਕੰਮ ਕਰਦੇ ਸਮੇਂ ਅਕਸਰ ਅਸੀਂ ਕਈ ਸਾਰੀਆਂ ਟੈਬ ਖੋਲ ਕੇ ਰੱਖਦੇ ਹਾਂ, ਅਜਿਹੇ 'ਚ ਕਈ ਵਾਰ ਆਟੋਪਲੇਅ ਦੇ ਕਾਰਨ ਬੇਵਜਾਹ ਕਈ ਵੀਡੀਓਜ਼ ਖੁੱਲ ਕੇ ਸਾਹਮਣੇ ਆਉਂਦੀਆਂ ਹਨ। ਇਸ ਦੀ ਵਜ੍ਹਾ ਨਾਲ ਡਾਟਾ ਦੀ ਖਪਤ ਤਾਂ ਵੱਧਦੀ ਹੀ ਹੈ, ਨਾਲ ` ਹੀ ਯੂਜ਼ਰਸ ਨੂੰ ਕੰਮ ਕਰਦੇ ਸਮੇਂ ਦਿੱਕਤਾਂ ਦਾ ਸਾਹਮਣਾ ਕਰਣਾ ਪੈਂਦਾ ਹੈ।

ਇਸ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਗੂਗਲ ਛੇਤੀ ਹੀ ਆਪਣੇ ਕ੍ਰੋਮ ਬਰਾਊਜ਼ਰ 'ਚ ਇਕ ਨਵਾਂ ਫੀਚਰ ਜੋੜਨ ਵਾਲਾ ਹੈ, ਜਿਸ ਤੋਂ ਬਾਅਦ ਬਰਾਊਜ਼ਿੰਗ ਜਾਂ ਸਰਫਿੰਗ ਦੇ ਦੌਰਾਨ ਵੀਡੀਓਜ਼ ਆਟੋ ਪਲੇਅ ਨਹੀਂ ਹੋਣਗੀਆਂ। ਗੂਗਲ ਦੀ ਨਵੀਂ ਪਾਲਿਸੀ ਦੇ ਮੁਤਾਬਕ ਸਿਰਫ ਉਹੀ ਵੀਡੀਓ ਪਲੇਅ ਹੋਣਗੀਆਂ ਜਿਨ੍ਹਾਂ 'ਚ ਜਾਂ ਤਾਂ ਕੋਈ ਵੌਇਸ ਨਹੀਂ ਹੋਵੇਗੀ, ਜਾਂ ਉਹ ਵੀਡੀਓਜ਼ ਜਿਨ੍ਹਾਂ 'ਚ ਯੂਜ਼ਰ ਨੇ ਆਪਣਾ ਇੰਟਰੇਸਟ ਦਿਖਾਏਗਾ। 

ਕ੍ਰੋਮ ਅਗਲੇ ਸਾਲ ਤੋਂ ਇਹ ਫੀਚਰ ਲੈ ਕੇ ਆਵੇਗਾ ਜਿਸ ਤੋਂ ਬਾਅਦ ਯੂਜ਼ਰਸ ਨੂੰ ਇੰਟਰਨੈੱਟ ਇਸ ਤਰ੍ਹਾਂ ਨਾਲ ਵਿੱਖਣ ਵਾਲੇ ਕੰਟੇਂਟ 'ਤੇ ਜ਼ਿਆਦਾ ਕੰਟਰੋਲ ਹੋਵੇਗਾ। ਜਿਸ ਦੇ ਨਾਲ ਡਾਟਾ ਬਚਾਏ ਜਾਣ ਦੇ ਨਾਲ ਬਿਨ੍ਹਾਂ ਵਜ਼੍ਹਾ ਸ਼ੋਰ ਤੋਂ ਵੀ ਮੁਕਤੀ ਮਿਲੇਗੀ। ਗੂਗਲ ਇਹ ਫੀਚਰ ਮੋਬਾਇਲ ਅਤੇ ਵੈੱਬ ਦੋਨਾਂ ਯੂਜ਼ਰਸ ਲਈ ਲੈ ਕੇ ਆ ਰਿਹਾ ਹੈ। ਉਮੀਦ ਅਗਲੇ ਸਾਲ ਜਨਵਰੀ ਤੋਂ ਗੂਗਲ ਇਹ ਫੀਚਰ ਆਪਣੇ ਬਰਾਉਜ਼ਰ 'ਚ ਜੋੜੇਗਾ।
ਗੂਗਲ ਮੁਤਾਬਕ ਜੇਕਰ ਕੋਈ ਯੂਜ਼ਰ ਇਕ ਹੀ ਵੈੱਬਸਾਈਟ ਨੂੰ ਵਾਰ ਵਾਰ ਵਿਜ਼ਿਟ ਕਰਦਾ ਹੈ ਤਾਂ ਗੂਗਲ ਇਸ ਚੀਜ਼ ਨੂੰ ਰਜਿਸਟਰਡ ਕਰ ਲਵੇਗਾ ਅਤੇ ਉਨ੍ਹਾਂ ਯੂਜ਼ਰਸ ਲਈ ਆਟੋਪਲੇਅ ਆਪਸ਼ਨ ਬੰਦ ਨਹੀਂ ਕੀਤਾ ਜਾਵੇਗਾ। ਗੂਗਲ ਯੂਜ਼ਰ ਦੀਆਂ ਜਰੂਰਤਾਂ ਦੇ ਹਿਸਾਬ ਤੋਂ ਆਪਣੀਆਂ ਸੇਵਾਵਾਂ 'ਚ ਸੁਧਾਰ ਕਰ ਰਿਹਾ ਹੈ।


Related News