Sony Xperia XZ Premium ਸਮਾਟਫੋਨ ਨੂੰ ਮਿਲਣਾ ਸ਼ੁਰੂ ਹੋਇਆ ਨਵਾਂ ਅਪਡੇਟ

Friday, Jun 16, 2017 - 11:00 AM (IST)

Sony Xperia XZ Premium  ਸਮਾਟਫੋਨ ਨੂੰ ਮਿਲਣਾ ਸ਼ੁਰੂ ਹੋਇਆ ਨਵਾਂ ਅਪਡੇਟ

ਜਲੰਧਰ-HTC U11 ਦੇ ਬਾਅਦ ਸੋਨੀ ਨੇ Xperia XZ Premium ਨੂੰ ਆਪਣਾ ਪਹਿਲਾਂ ਅਪਡੇਟ ਮਿਲਣਾ  ਸ਼ੁਰੂ ਹੋ ਗਿਆ ਹੈ। ਇਹ  ਅਪਡੇਟ ਜਿਆਦਾਤਰ  ਇਲਾਕਿਆਂ ਦੇ ਲਈ 45.0.A.5.1 ਬਿਲਡ ਨੰਬਰ, ਦੱਖਣੀ  ਕੋਰੀਆ 'ਚ ਸਿੰਗਲ ਸਿਮ ਵਰਜਨ (ਜੀ-8141) ਅਤੇਤਾਈਵਾਨ 'ਚ ਡਿਊਲ ਸਿਮ ਮਾਡਲ (ਜੀ-8142) ਦੇ ਲਈ 45.0.A.5.8 ਦੇ ਲਈ ਹੈ। ਐਕਸਪੀਰੀਆ ਬਲਾਗ ਦੇ ਅਨੁਸਾਰ ਸੋਧੇ ਬਦਲਾਅ ਦੇ ਲਈ ਅਪਡੇਟ ਜੂਨ ਦੇ  ਮਹੀਨੇ 'ਚ ਐਂਡਰਾਈਡ ਸੁਰੱਖਿਆ ਸੁਧਾਰਾਂ ਦੇ ਨਾਲ ਆਵੇਗਾ। ਇਸ ਦੇ ਨਾਲ  ਕੋਈ ਹੋਰ ਪ੍ਰਮੁੱਖ ਪਰਿਵਰਤਨ ਨਹੀਂ ਹੈ। ਇਹ ਦੇਖਦੇ ਹੋਏ ਕਿ ਇਹ ਇਕ
ਓ.ਟੀ.ਏ. ਰੋਲ ਆਊਟ ਹੈ। ਇਹ ਤੁਹਾਡੇ ਡਿਵਾਇਸ ਨੂੰ ਹਿਟ ਕਰਨ ਦੇ  ਲਈ ਸਮਾਂ ਲੈ ਸਕਦਾ ਹੈ। 4K ਐੱਚ.ਡੀ.ਆਰ. ਡਿਸਪਲੇ ਦੇ ਇਲਾਵਾ ਸੋਨੀ ਦੇ ਇਸ ਸਮਾਟਫੋਨ ਮੋਸ਼ਨ ਆਈਫੋਨ ਟੈਕਨਾਲੋਜੀ ਦੇ ਨਾਲ ਲੈਸ ਹੈ।

ਸੋਨੀ ਦੇ Xperia XZ Premium ਦੁਨੀਆ ਦਾ ਪਹਿਲਾ ਡਿਵਾਇਸ ਹੈ ਜਿਸ 'ਚ ਸਲੋ ਮੋਸ਼ਨ ਵੀਡੀਓ ਰਿਕਾਰਡਿੰਗ ਦਾ ਆਪਸ਼ਨ ਦਿੱਤਾ ਗਿਆ ਹੈ। ਸੋਨੀ Xperia XZ Premium ਦੇ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 5.5 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਇਹ ਦੁਨੀਆ ਦਾ ਪਹਿਲਾਂ ਸਮਾਰਟਫੋਨ ਹੈ ਜਿਸ 'ਚ 4K ਐੱਚ.ਡੀ.ਆਰ. (2160*3840 ) ਹਾਈ ਡਾਇਨਾਮਿਕ ਰੇਂਜ ਵਾਲਾ ਡਿਸਪਲੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸਨੂੰ ਕਵਾਲਕਾਮ ਸਨੈਪਡ੍ਰੈਗਨ 835 ਚਿਪਸੈਟ 'ਤੇ ਪੇਸ਼ ਕੀਤਾ ਗਿਆ ਹੈ। ਇਸ 'ਚ 4GB ਰੈਮ ਅਤੇ 64GB ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ।
ਪਾਵਰ ਬੈਕਅਪ ਦੇ ਲਈ 3230mAh ਦੀ ਬੈਟਰੀ ਦਿੱਤੀ ਗਈ ਹੈ।ਫੋਟੋਗ੍ਰਾਫੀ ਦੇ ਲਈ ਇਸ 'ਚ ਮੋਸ਼ਨ ਆਈ ਦੇ ਨਾਲ 19 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਦੇ ਲਈ ਇਸ'ਚ 13 ਮੈਗਾਪਿਕਸਲ ਦਾ ਕੈਮਰਾ ਮੌਜ਼ੂਦ ਹੈ। ਇਹ ਸਮਾਰਟਫੋਨ ਆਈ.ਪੀ.65 ਅਤੇ ਆਈ.ਪੀ 68 ਸਰਟੀਫਾਇਡ ਹੈ ਜੋ ਇਹ ਪਾਣੀ ਅਤੇ ਧੂੜ ਰੋਧਕ ਹੋਣ ਦਾ ਭਰੋਸਾ ਦਿਵਾਉਦਾ ਹੈ। ਕੁਨੈਕਟਵਿਟੀ ਆਪਸ਼ਨ ਦੇ ਤੌਰ 'ਤੇ ਇਸ ਸਮਾਰਟਫੋਨ 'ਚ ਬਲੂਟੁਥ, ਵਾਈ-ਫਾਈ ਦੇ ਨਾਲ ਸਟੈਂਡਰਡ ਫੀਚਰ ਸਪੋਟ ਵਰਗੇ LTE ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡਰਾਈਡ 7.1 ਨਾਗਟ 'ਤੇ ਅਧਾਰਿਤ ਹੈ।


Related News