21 ਮੈਗਾਪਿਕਸਲ ਕੈਮਰੇ ਨਾਲ ਲਾਂਚ ਹੋਇਆ ਸੋਨੀ ਦਾ ਇਹ ਸਮਾਰਟਫੋਨ
Tuesday, Jul 26, 2016 - 04:44 PM (IST)
ਜਲੰਧਰ- ਸੋਨੀ ਨੇ ਆਪਣੇ ਐਕਸਪੀਰੀਆ ਐਕਸ ਏ ਅਲਟਰਾ ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਸੋਨੀ ਐਕਸਪੀਰੀਆ ਐਕਸ. ਏ ਅਲਟਰਾ ਦੀ ਕੀਮਤ 29,990 ਰੁਪਏ ਹੈ। ਇਹ ਵਾਇਟ, ਗ੍ਰੇਫਾਇਟ ਬਲੈਕ ਅਤੇ ਲਾਇਮ ਗੋਲਡ ਕਲਰ ਵੇਰਿਅੰਟ ''ਚ ਦੇਸ਼ ਭਰ ਦੇ ਸੋਨੀ ਸੈਂਟਰ ਅਤੇ ਪ੍ਰਮੁੱਖ ਇਲੈਕਟ੍ਰਾਨਿਕ ਸਟੋਰ ''ਚ ਉਪਲੱਬਧ ਹੋਵੇਗਾ। ਇਸ ਫੋਨ ਦੀ ਸਭ ਤੋਂ ਵੱਡੀ ਖਾਸਿਅਤ ਹੈ ਆਪਟਿਕਲ ਇਮੇਜ਼ ਸਟੇਬੀਲਾਇਜੇਸ਼ਨ ਦੇ ਨਾਲ ਆਉਣ ਵਾਲਾ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਇਹ ਵਾਇਡ ਐਂਗਲ ਲੈਨਜ਼ (88 ਡਿਗਰੀ) ਅਤੇ ਐੱਚ. ਡੀ. ਆਰ ਫੋਟੋ ਵੀ ਸਪੋਰਟ ਕਰਦਾ ਹੈ। ਗਾਹਕਾਂ ਨੂੰ 3 ਮਹੀਨੇ ਲਈ ਸੋਨੀ ਲਿਵ ਦਾ ਮੁਫਤ ਸਬਸਕਰਿਪਸ਼ਨ ਮਿਲੇਗਾ। ਇਸ ਤੋਂ ਇਲਾਵਾ ਹੰਗਾਮਾ ਪਲੇ ਦਾ 3 ਮਹੀਨੇ ਦਾ ਮੁਫਤ ਸਬਸਕਰਿਪਸ਼ਨ ਅਤੇ 1,000 ਰੁਪਏ ਦਾ ਈ-ਬੁੱਕ ਮੁਫਤ ਮਿਲੇਗਾ।
ਐਕਸਪੀਰੀਆ ਐਕਸ ਏ ਅਲਟਰਾ ਸਪੈਸੀਫਿਕੇਸ਼ਨਸ
ਡਿਸਪਲੇ- 6 ਇੰਚ ਦੀ ਫੁੱਲ-ਐੱਚ. ਡੀ ਡਿਸਪਲੇ, ਸਕ੍ਰੀਨ ਦੀ ਡੇਨਸਿਟੀ 367 ਪੀ. ਪੀ. ਆਈ
ਪ੍ਰੋਸੈਸਰ- ਮੀਡੀਆਟੈੱਕ ਹੈਲੀਓ ਪੀ10(ਐੱਮ. ਟੀ6755) ਚਿਪਸੈੱਟ
ਰੈਮ - 3 ਜੀਬੀ ਰੈਮ
ਇਨਬਿਲਟ- 16 ਜੀ. ਬੀ
ਕਾਰਡ ਸਪੋਰਟ- ਅਪ-ਟੂ 200 ਜੀ. ਬੀ
ਓ. ਐੱਸ- ਐਂਡ੍ਰਾਇਡ 6.0.1 ਮਾਰਸ਼ਮੈਲੋ
ਕੈਮਰਾ - 21.5 ਮੈਗਾਪਿਕਸਲ ਦਾ ਹਾਇਬਰਿਡ ਆਟੋਫੋਕਸ ਰਿਅਰ ਕੈਮਰਾ,ਐੱਲ. ਈ. ਡੀ ਫਲੈਸ਼, 16 ਮੈਗਾਪਿਕਸਲ ਫ੍ਰੰਟ ਕੈਮਰਾ
ਹੋਰ ਖਾਸ ਫੀਚਰਸ- 4ਜੀ ਐੱਲ. ਟੀ. ਈ ਅਤੇ ਐੱਲ. ਟੀ. ਈ ਕੈਟ ਸਪੋਰਟ, ਜੀ. ਪੀ. ਆਰ. ਐੱਸ/ਈ. ਡੀ. ਜੀ. ਈ, 3ਜੀ, ਏ-ਜੀ. ਪੀ. ਐੱਸ, ਵਾਈ-ਫਾਈ ਮੀਰਾਕਾਸਟ, ਬਲੂਟੁੱਥ 4.1, ਡੀ. ਐੱਲ. ਐੱਨ. ਏ, ਐੱਨ.ਐੱਫ. ਸੀ ਅਤੇ ਮਾਇਕ੍ਰੋ-ਯੂ. ਐੱਸ. ਬੀ ਜਿਹੇ ਫੀਚਰ ਮੌਜੂਦ ਹਨ।
ਡਾਇਮੇਂਸ਼ਨ - 164.2x79.4x8.4 ਮਿਲੀਮੀਟਰ ਅਤੇ ਭਾਰ 190 ਗਰਾਮ
ਬੈਟਰੀ- 2700 ਐੱਮ. ਏ. ਐੱਚ ,ਕਵਿਕਚਾਰਜ ਤਕਨੀਕ ਦੇ ਨਾਲ
