Sony ਲਿਆ ਰਹੀ 6 ਰੀਅਲ ਕੈਮਰੇ ਵਾਲਾ ਸਮਾਰਟਫੋਨ, 48MP ਦਾ ਹੈ ਪ੍ਰਾਈਮਰੀ ਸੈਂਸਰ

11/27/2019 5:58:43 PM

ਗੈਜੇਟ ਡੈਸਕ– ਪਿਛਲੇ ਕੁਝ ਸਾਲਾਂ ’ਚ ਸਮਾਰਟਫੋਨਜ਼ ’ਚ ਕਈ ਵੱਡੇ ਬਦਲਾਅ ਦੇਖੇ ਗਏ ਹਨ। ਇਨ੍ਹਾਂ ’ਚ ਸਭ ਤੋਂ ਜ਼ਿਆਦਾ ਜਿਸ ਨੇ ਧਿਆਨ ਖਿੱਚਿਆ, ਉਹ ਹੈ ਸਮਾਰਟਫੋਨ ’ਚ ਦਿੱਤਾ ਜਾਣ ਵਾਲਾ ਕੈਮਰਾ ਸੈੱਟਅਪ। ਇਸ ਸਮੇਂ ਬਾਜ਼ਾਰ ’ਚ 5 ਰੀਅਰ ਕੈਮਰੇ ਵਾਲੇ ਵੀ ਸਮਾਰਟਫੋਨਜ਼ ਮੌਜੂਦ ਹਨ। ਹਾਲਾਂਕਿ, ਹੁਣ ਸੋਨੀ ਇਕ ਅਜਿਹਾ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਜਿਸ ਵਿਚ 6 ਰੀਅਰ ਕੈਮਰੇ ਮੌਜੂਦ ਹੋਣਗੇ। ਕੰਪਨੀ ਇਸ ਫੋਨ ਨੂੰ Sony Xperia 0 ਦੇ ਨਾਂ ਨਾਲ ਲਾਂਚ ਕਰ ਸਕਦੀ ਹੈ। 

5ਜੀ ਨੈੱਟਵਰਕ ਨੂੰ ਕਰੇਗਾ ਸਪੋਰਟ
ਸੋਨੀ ਦੇ 6 ਰੀਅਰ ਕੈਮਰੇ ਵਾਲੇ ਇਸ ਸਮਾਰਟਫੋਨ ਦੀ ਖਬਰ ਸਭ ਤੋਂ ਪਹਿਲਾਂ ਜੂਨ ’ਚ ਬਾਹਰ ਆਈ ਸੀ। ਕਈ ਲੀਕਸ ਅਤੇ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਸੋਨੀ 6 ਰੀਅਰ ਕੈਮਰੇ ਵਾਲੇ ਫੋਨ ਲਿਆਉਣ ਦੀ ਪੂਰੀ ਤਿਆਰੀ ’ਚ ਹੈ। ਫੋਨ ਨੂੰ ਲੈ ਕੇ ਆਈਆਂ ਤਾਜ਼ਾ ਖਬਰਾਂ ਦੀ ਮੰਨੀਏ ਤਾਂ ਇਹ ਫੋਨ ਅਗਲੇ ਸਾਲ ਰਿਲੀਜ਼ ਕੀਤਾ ਜਾਵੇਗਾ ਅਤੇ ਇਹ 5ਜੀ ਨੈੱਟਵਰਕ ਦੇ ਨਾਲ ਆਏਗਾ। 

PunjabKesari

48MP ਦਾ ਹੈ ਪ੍ਰਾਈਮਰੀ ਸੈਂਸਰ
ਫੋਨ ਦੇ ਕੈਮਰਾ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿਚ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰਾ ਦੇ ਨਾਲ 20 ਮੈਗਾਪਿਕਸਲ, 16 ਮੈਗਾਪਿਕਸਲ, 8 ਮੈਗਾਪਿਕਸਲ, 12 ਮੈਗਾਪਿਕਸਲ ਦੇ ਲੈੱਨਜ਼ ਤੋਂ ਇਲਾਵਾ ਇਕ 5 ਮੈਗਾਪਿਕmਲ ਦਾ ਟਾਈਮ-ਆਫ-ਫਲਾਈਟ ਸੈਂਸਰ ਦਿੱਤਾ ਜਾਵੇਗਾ। ਫੋਨ ਦਾ 48 ਮੈਗਾਪਿਕਸਲ ਵਾਲਾ ਪ੍ਰਾਈਮਰੀ ਕੈਮਰਾ Sony IMX586 ਸੈਂਸਰ ਦੇ ਨਾਲ ਆਏਗਾ। 

4K ਰੈਜ਼ੋਲਿਊਸ਼ਨ ਵਾਲੀ ਡਿਸਪਲੇਅ
ਫੋਨ ਨੂੰ ਲੈ ਕੇ ਆਏ ਕੁਝ ਲੀਕਸ ਦੀ ਮੰਨੀਏ ਤਾਂ ਸੋਨੀ ਐਕਸਪੀਰੀਆ 0 21:9 ਦੇ ਆਸਪੈਕਟ ਰੇਸ਼ੀਓ ਦੇ ਨਾਲ ਆਏਗਾ। ਡਿਸਪਲੇਅ ਦਾ ਰਿਫਰੈਸ਼ ਰੇਟ 90Hz ਹੋਵੇਗਾ ਅਤੇ ਇਹ 4ਕੇ ਰੈਜ਼ੋਲਿਊਸ਼ਨ ਵਾਲੀ ਹੋਵੇਗੀ। 

ਹਾਈ-ਐਂਡ ਕੈਟਾਗਿਰੀ ’ਚ ਕੀਤਾ ਜਾ ਸਕਦਾ ਹੈ ਲਾਂਚ
ਫੋਨ ਅਜੇ ਡਿਵੈਲਪਿੰਗ ਦੌਰ ’ਚ ਹੈ ਇਸ ਲਈ ਇਸ ਦੇ ਸਪੈਸੀਫਿਕੇਸ਼ੰਸ ਅਤੇ ਫੀਚਰਜ਼ ਬਾਰੇ ਅਜੇ ਤਕ ਕੋਈ ਜਾਣਕਾਰੀ ਬਾਹਰ ਨਹੀਂ ਆਈ। ਮਾਹਿਰਾਂ ਦਾ ਕਹਿਣਾ ਹੈ ਕਿ ਸੋਨੀ ਦਾ ਇਹ ਫਲੈਗਸ਼ਿਪ ਫੋਨ ਹਾਈ-ਐਂਡ ਕੈਟਾਗਿਰੀ ’ਚ ਆਏਗਾ। ਫਲੈਗਸ਼ਿਪ ਹੋਣ ਕਾਰਣ ਕੰਪਨੀ ਇਸ ਵਿਚ ਕੁਆਲਕਾਮ ਦੇ ਲੇਟੈਸਟ ਸਨੈਪਡ੍ਰੈਗਨ 855 ਜਾਂ ਮੀਡੀਆਟੈੱਕ 5ਜੀ ਪ੍ਰੋਸੈਸਰ ਦੇ ਸਕਦੀ ਹੈ। 


Related News