ਜਲਦ ਹੀ ਭਾਰਤ ''ਚ ਲਾਂਚ ਹੋ ਸਕਦੈ Sony Xperia L1 ਸਮਾਰਟਫੋਨ
Thursday, May 18, 2017 - 01:52 PM (IST)

ਜਲੰਧਰ- ਜਲੰਧਰ- ਮੋਬਾਇਲ ਨਿਰਮਾਤਾ ਕੰਪਨੀ Sony ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ''ਚ ਹੈ। ਇਹ ਸਮਾਰਟਫੋਨ ਐਂਡ੍ਰਾਇਡ ਦੇ ਲੇਟੈਸਟ ਆਪਰੇਟਿੰਗ ਸਿਸਟਮ ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ''ਤੇ ਕੰਮ ਕਰਦਾ ਹੈ। ਇਸ ਸਮਾਰਟਫੋਨ ਨੂੰ ਸੋਨੀ ਐਕਸਪੀਰਿਆ ਐੱਲ 1 (Sony Xperia L1) ਨਾਮ ਦਿੱਤਾ ਗਿਆ ਹੈ। ਇਹ ਸਮਾਰਟਫੋਨ 5.5 ਇੰਚ HD IPS ਡਿਸਪਲੇ ਨਾਲ ਲੈਸ ਹੋਵੇਗਾ ਜਿਸ ਦਾ ਰੈਜ਼ੋਲਿਊਸ਼ਨ 720x1280p ਹੈ। ਇਸ ਤੋਂ ਇਲਾਵਾ ਇਸ ਡਿਵਾਇਸ ''ਚ ਕਵਾਡ-ਕੋਰ ਮੀਡੀਆਟੈੱਕ MT6737T 64-bit ਪ੍ਰੋਸੈਸਰ ਮੌਜੂਦ ਹੈ।
ਇਸ ਡਿਵਾਇਸ ''ਚ 2GB ਰੈਮ ਅਤੇ 16GB ਇੰਟਰਨਲ ਸਟੋਰੇਜ, ਆਨ ਸਕ੍ਰੀਨ ਬਟਨ ਮੌਜੂਦ ਹੈ। ਇਸ ਡਿਵਾਈਸ ''ਚ ਫਿੰਗਰਪ੍ਰਿੰਟ ਸੈਂਸਰ ਮੌਜੂਦ ਨਹੀਂ ਹੈ। ਫੋਟੋਗਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਪਾਵਰ ਬੈਕਅਪ ਲਈ 2620 mAh ਦੀ ਬੈਟਰੀ ਉਪਲੱਬਧ ਹੈ। ਕੁਨੈੱਕਟੀਵਿਟੀ ਲਈ ਇਸ ਸਮਾਰਟਫੋਨ ''ਚ Wi-Fi 802.11a/b/g/n,GPS,GLONASS,NFC, ਮਾਈਕ੍ਰੋ ਯੂ. ਐੱਸ. ਬੀ , ਟਾਈਪ 3 ਪੋਰਟ ਮੌਜੂਦ ਹੈ