ਸੋਨੀ ਦੇ ਇਸ ਸਮਾਰਟਫੋਨ ''ਚ ਆਏਗਾ ਐਂਡਰਾਇਡ ਦਾ ਨਵਾਂ ਵਰਜ਼ਨ
Sunday, Jan 08, 2017 - 12:17 PM (IST)

ਜਲੰਧਰ- ਸੋਨੀ ਇਸ ਮਹੀਨੇ ਆਪਣੇ ਐਕਸਪੀਰੀਆ ਐਕਸ ਸਮਾਰਟਫੋਨਜ਼ ਲਈ ਐਂਡਰਾਇਡ 7.1.1 ਨੂਗਾ ਵਰਜ਼ਨ ਪੇਸ਼ ਕਰੇਗੀ। ਇਹ ਪਹਿਲਾ ਅਜਿਹਾ ਸਮਾਰਟਫੋਨ (ਸੋਨੀ ਐਕਸਪੀਰੀਆ ਐਕਸ) ਹੈ ਜੋ ਗੂਗਲ ਦੇ ਲੇਟੈਸਟ ਮੋਬਾਇਲ ਆਪਰੇਟਿੰਗ ਸਿਸਟਮ (ਐਂਡਰਾਇਡ 7.1 ਨੂਗਾ ਵਰਜ਼ਨ) ਲਈ ਡਿਜ਼ਾਈਨ ਨਹੀਂ ਕੀਤਾ ਗਿਆ ਹੈ।
ਐਕਸਪੀਰੀਆ ਬਲਾਗ ਮੁਤਾਬਕ ਨਵੇਂ ਰਿਲੀਜ਼ ਦਾ ਬਿਲਡ ਨੰਬਰ 38.3ਏ.0.41 ਹੋਵੇਗਾ। ਐਂਡਰਾਇਡ 7.1 ਵਰਜ਼ਨ ''ਚ ਬਹੁਤ ਸਾਰੇ ਨਵੇਂ ਫੀਚਰਜ਼ ਹੋਣਗੇ ਜਿਸ ਵਿਚ ਸ਼ਾਟਕਟ ਦੇ ਰੂਪ ''ਚ ਰਿਸਟਾਰਟ ਬਟਨ ਵੀ ਹੋਵੇਗਾ ਜੋ ਪਾਵਰ ਬਟਨ ਨੂੰ ਹੋਲਡ ਕਰਨ ''ਤੇ ਦਿਖਾਈ ਦਿੰਦਾ ਹੈ। ਗੂਗਲ ਨੇ ਇਸ ਫੀਚਰ ਨੂੰ ਗੂਗਲ ਪਿਕਸਲ ਸਮਾਰਟਫੋਨਜ਼ ''ਚ ਪੇਸ਼ ਕੀਤਾ ਸੀ।
ਐਂਡਰਾਇਡ 7.1.1 ਨੂਗਾ ਅਪਡੇਟ ਦੇ ਆਉਣ ਤੋਂ ਬਾਅਦ ਕੈਮਰਾ ਐਪ ਪਹਿਲਾਂ ਨਾਲੋ ਤੇਜ਼ ਕੰਮ ਕਰਨ ਲੱਗੇਗਾ। ਇਸ ਤੋਂ ਇਲਾਵਾ ਨਵੇਂ ਅਪਡੇਟ ਨਾਲ ਸੋਨੀ ਐਕਸਪੀਰੀਆ ਐਕਸ ''ਚ 2016 ਦਸੰਬਰ ਮਹੀਨੇ ਦੇ ਸਕਿਓਰਿਟੀ ਪੈਚ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਸੋਨੀ ਇਸ ਨਵੇਂ ਰਿਲੀਜ਼ ''ਚ ਪਲੇਸਟੇਸ਼ਨ 4ਪੀ.ਐੱਸ. ਰਿਮੋਟ ਪਲੇ ਨੂੰ ਵੀ ਸ਼ਾਮਲ ਕਰੇਗੀ।