MWC 2018 'ਚ ਲਾਂਚ ਹੋਣ ਵਾਲੇ ਸੋਨੀ ਦੇ ਸਮਾਰਟਫੋਨ ਦਾ ਟੀਜ਼ਰ ਹੋਇਆ ਜਾਰੀ

02/20/2018 4:18:19 PM

ਜਲੰਧਰ- ਟੈਕਨਾਲੋਜੀ ਦੀ ਦੁਨੀਆ ਦਾ ਸਭ ਤੋਂ ਵੱਡਾ ਸ਼ੋਅ ਐੱਮ. ਡਬਲਯੂ. ਸੀ. 2018 ਸਿਰਫ ਕੁਝ ਹੀ ਦਿਨਾਂ ਤੋਂ ਬਾਅਦ ਸ਼ੁਰੂ ਹੋ ਰਿਹਾ ਹੈ। ਦਿੱਗਜ਼ ਸਮਾਰਟਫੋਨ ਕੰਪਨੀਆਂ ਇਸ ਦੌਰਾਨ ਆਪਣੇ ਫੋਨ ਲਾਂਚ ਕਰ ਸਕਦੀ ਹੈ। ਸੋਨੀ ਨੇ ਐਕਸਪੀਰੀਆ ਦੇ ਅਧਿਕਾਰਿਤ ਅਕਾਊਂਟ 'ਚ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ਤੋਂ ਬਾਅਦ ਹੁਣ ਲਗਭਗ ਤਹਿ ਹੋ ਗਿਆ ਹੈ ਕਿ 26 ਫਰਵਰੀ ਨੂੰ ਕੰਪਨੀ ਆਪਣੇ ਨਵੇਂ ਸਮਾਰਟਫੋਨ ਤੋਂ ਪਰਦਾ ਉਠਾਉਣ ਜਾ ਰਹੀ ਹੈ। ਦੱਸ ਦੱਈਏ ਕਿ ਇਕ ਦਿਨ ਪਹਿਲਾਂ ਸੈਮਸੰਗ ਆਪਣੇ ਫਲੈਗਸ਼ਿਪ ਫੋਨ ਗਲੈਕਸੀ ਐੱਸ9 ਅਤੇ ਐੱਸ9 ਪਲੱਸ ਅਤੇ ਨੋਕੀਆ ਦਾ ਨਵਾਂ ਸਮਾਰਟਫੋਨ ਲਾਂਚ ਕਰੇਗੀ। ਪਹਿਲਾ ਆਈ ਰਿਪੋਰਟ 'ਚ ਕਿਹਾ ਜਾ ਚੁੱਕਾ ਹੈ ਕਿ ਜਾਪਾਨੀ ਕੰਪਨੀ ਸੋਨੀ ਐਕਸਪੀਰੀਆ ਸੀਰੀਜ਼ ਦਾ ਫਲੈਗਸ਼ਿਪ ਫੋਨ ਲਿਆ ਸਕਦੀ ਹੈ, ਜੋ ਐੱਕਸਪੀਰੀਆ ਐੱਕਸ. ਜ਼ੈੱਡ2 ਹੋਵੇਗਾ। 

ਟੀਜ਼ਰ ਵੀਡੀਓ 'ਚ ਆਉਣ ਵਾਲੇ ਫੋਨ ਦੇ ਸਪੈਸੀਫਿਕੇਸ਼ਨ ਦੀ ਜਾਣਕਾਰੀ ਨਹੀਂ ਮਿਲੀ ਹੈ, ਜਦਕਿ 23 ਸੈਕਿੰਡ ਦੇ ਅੰਦਰ ਇੰਨਾ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ, ਕੁਝ ਨਾ ਕੁਝ ਪਾਈਪਲਾਈਨ 'ਚ ਜ਼ਰੂਰ ਹੈ, ਜੋ ਈਵੈਂਟ ਦੇ ਦਿਨ ਸਾਹਮਣੇ ਆਵੇਗਾ। ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਨਵਾਂ ਡਿਜ਼ਾਈਨ, ਭਾਸ਼ਾ ਅਤੇ ਇੰਟਰਫੇਸ ਸਮੇਤ ਨਵੇਂ ਫੋਨ 'ਚ ਫਿਜ਼ੀਕਲ ਬਟਨ ਵੀ ਦਿੱਤੇ ਜਾ ਸਕਦੇ ਹਨ। ਸਾਲ 2016 'ਚ ਆਈਫੋਨ 7 ਅਤੇ 7 ਪਲੱਸ 'ਚ ਅਸੀਂ ਦੇਖ ਚੁੱਕੇ ਹਾਂ ਕਿ ਕਿਸ ਤਰ੍ਹਾਂ ਐਪਲ ਨੇ ਟੱਚ ਨੂੰ ਸਪੋਰਟ ਕਰਨ ਵਾਲਾ ਟੱਚ ਆਈ. ਡੀ. ਹੋਮ ਬਟਨ ਦਿੱਤਾ ਸੀ। 
 

 

ਵੀਡੀਓ 'ਚ ਜਿਸ ਤਰ੍ਹਾਂ ਦੇ ਰਿਪਲ ਦਿਖ ਰਹੇ ਹਨ, ਉਸ ਨਾਲ ਫੋਨ 'ਚ 2.5ਡੀ ਕਵਰਡ ਗਲਾਸ ਪਾਨਲ ਹੋਣ ਦਾ ਇਸ਼ਾਰਾ ਮਿਲ ਰਿਹਾ ਹੈ, ਜੋ ਫੋਨ ਦੇ ਅੱਗੇ ਅਤੇ ਪਿੱਛੇ, ਦੋਵੇਂ ਪਾਸੇ ਦਿੱਤਾ ਜਾ ਸਕਦਾ ਹੈ। ਇਸ ਤਰ੍ਹਾਂ ਦਾ ਪੈਨਲ ਅਸੀਂ ਆਈਫੋਨ ਐਕਸ ਅਤੇ ਸੈਮਸੰਗ ਗਲੈਕਸੀ ਐੱਸ8 'ਚ ਦੇਖ ਚੁੱਕੇ ਹੋ। ਨਾਲ ਹੀ ਗਲੈਕਸੀ ਐੱਸ7 ਐਜ ਅਤੇ ਬਲੈਕਬੇਰੀ ਪ੍ਰਿਵ ਦੀ ਤਰ੍ਹਾਂ ਇਸ ਫੋਨ 'ਚ ਫਲੈਕੀਸਬਲ ਡਿਸਪਲੇਅ ਪੈਨਲ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਜ਼ਿਆਦਾਤਰ ਰਿਪਲ ਦਾ ਇਸ਼ਾਰਾ ਸੋਨੀ ਦੇ ਐਡਵਾਂਸਡ ਸਾਊਂਡ ਐਕਸਪੀਰੀਐਂਸ ਦੀ ਤਰ੍ਹਾਂ ਵੀ ਜਾ ਰਿਹਾ ਹੈ, ਜੋ ਸੋਨੀ ਦੇ ਬ੍ਰਾਵਿਆ ਟੀ. ਵੀ, ਮਾਡਲ ਨਾਲ ਪ੍ਰੇਰਿਤ ਹੈ। 

ਜਾਣਕਾਰੀ ਮੁਤਾਬਕ ਸੋਨੀ ਐਕਸਪੀਰੀਆ ਐੱਕਸ. ਜ਼ੈੱਡ1 ਕੰਪੈਕਟ ਦਾ ਨਵਾਂ ਵਰਜਨ ਐਕਸਪੀਰੀਆ ਐੱਕਸ. ਜ਼ੈੱਡ2 ਕੰਪੈਕਟ ਤਿਆਰ ਕਰ ਰਹੀ ਹੈ। ਇਹ ਸਮਾਰਟਫੋਨ 18:9 ਅਸਪੈਕਟ ਰੇਸ਼ਿਓ ਵਾਲੀ ਡਿਸਪੇਲਅ ਨਾਲ ਲੈਸ ਹੋ ਕੇ ਆ ਸਕਦਾ ਹੈ। ਨਾਲ ਹੀ ਇਸ 'ਚ 5 ਇੰਚ ਦੀ ਡਿਸਪਲੇਅ ਦਿੱਤੇ ਜਾਣ ਦੀ ਚਰਚਾ ਹੈ। ਕੁੱਲ ਮਿਲਾ ਕੇ ਅਸੀਂ ਐੱਮ. ਡਬਲਯੂ. ਸੀ. 2018 'ਚ ਐੱਕਸਪੀਰੀਆ ਐੱਕਸ. ਜ਼ੈੱਡ1 ਜਾਣਕਾਰੀ ਲਈ ਸੋਨੀ ਦੇ 26 ਫਰਵਰੀ ਨੂੰ ਆਯੋਜਿਤ ਹੋਣ ਵਾਲੇ ਈਵੈਂਟ ਦਾ ਇੰਤਜ਼ਾਰ ਕਰਨਾ ਹੋਵੇਗਾ।  


Related News