sony ਦੇ ਨਵੇਂ ਸਮਾਰਟਫੋਨਸ ਬੈਂਚਮਾਰਕ ਸਾਈਟ ''ਤੇ ਲਿਸਟਿਡ, ਸਪੈਸੀਫਿਕੇਸ਼ਨਸ ਹੋਏ ਲੀਕ
Monday, May 02, 2016 - 03:35 PM (IST)
ਜਲੰਧਰ : ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਸੋਨੀ ਆਪਣੇ ਦੋ ਨਵੇਂ ਸਮਾਰਟਫੋਨਸ ''ਤੇ ਕੰਮ ਕਰ ਰਹੀ ਹੈ ਅਤੇ ਹੁਣ ਇਹ ਸਮਾਰਟਫੋਨਸ ਆਪਣੀ ਸਪੈਸੀਫਿਕੇਸ਼ਨਸ ਨਾਲ ਬੈਂਚਮਾਰਕ ਵੈੱਬਸਾਈਟ ''ਤੇ ਮਾਡਲ ਨੰਬਰ ਨਾਲ ਲਿਸਟ ਹੋ ਗਏ ਹਨ।
ਜੀ.ਐੱਫ. ਐਕਸਬੈਂਚ (gfxbench) ''ਤੇ ਹੋਈ ਲਿਸਟਿੰਗ ਮੁਤਾਬਕ, ਸੋਨੀ ਦੇ ਐੱਫ3216 ਸਮਾਰਟਫੋਨ ''ਚ 4.6 ਇੰਚ ਦੀ ਸਕ੍ਰੀਨ ਮੋਜੂਦ ਹੋਵੇਗੀ। ਇਸ ਫੋਨ ''ਚ ਐੱਲ. ਈ. ਡੀ ਫਲੈਸ਼ ਨਾਲ 21 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਜਾਵੇਗਾ। 2 ਜੀ. ਬੀ ਰੈਮ ਦੇ ਨਾਲ ਇਸ ਸਮਾਰਟਫੋਨ ''ਚ 16 ਜੀ.ਬੀ ਇਨ-ਬਿਲਟ ਸਟੋਰੇਜ਼ ਦਿੱਤੀ ਜਾਵੇਗੀ। ਇਸ ''ਚ 1.9 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਐੱਮ. ਟੀ6755 ਹੈਲੀਓ ਪੀ10 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ-ਟੀ860 ਸ਼ਾਮਿਲ ਹੋਵੇਗਾ ਅਤੇ ਇਹ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰੇਗਾ।
ਕੰਪਨੀ ਦੇ ਦੂਸਰੇ ਸੋਨੀ ਐੱਫ311 ਸਮਾਰਟਫੋਨਸ ''ਚ ਕਥਿਤ ਤੌਰ ''ਤੇ 4.6 ਇੰਚ ਸਕ੍ਰੀਨ, 13 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਸੈਲਫੀ ਕੈਮਰਾ ਹੋਣ ਦਾ ਖੁਲਾਸਾ ਹੋਇਆ ਹੈ। ਇਸ ''ਚ 1.5 ਜੀ. ਬੀ ਰੈਮ ਅਤੇ 16 ਜੀ. ਬੀ ਇਨ-ਬਿਲਟ ਸਟੋਰੇਜ਼ ਦਿੱਤੀ ਜਾਵੇਗੀ। ਇਹ ਫੋਨ ਵੀ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲੇਗਾ। ਇਸ ਫੋਨ ''ਚ 1.3 ਗੀਗਾਹਰਟਜ਼ ''ਤੇ ਚੱਲਣ ਵਾਲਾ ਮੀਡੀਆਟੈੱਕ ਐੱਮ. ਟੀ6735 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ-ਟੀ720 ਜੀ. ਪੀ. ਯੂ ਦਿੱਤਾ ਜਾਵੇਗਾ।
