ਸੋਨੀ ਦੇ ਸਮਾਰਟਫੋਨਜ਼ ''ਤੇ ਵੀ ਮਿਲੇਗਾ ਐਂਡ੍ਰਾਇਡ 7.0 ਨੂਗਾ ਅਪਡੇਟ

Wednesday, Sep 28, 2016 - 05:46 PM (IST)

ਸੋਨੀ ਦੇ ਸਮਾਰਟਫੋਨਜ਼ ''ਤੇ ਵੀ ਮਿਲੇਗਾ ਐਂਡ੍ਰਾਇਡ 7.0 ਨੂਗਾ ਅਪਡੇਟ
ਜਲੰਧਰ- ਗੂਗਲ ਦੇ ਐਂਡ੍ਰਾਇਡ 7.0 ਨੂਗਾ ਅਪਡੇਟ ਦੇ ਸ਼ੁਰੂ ਹੁੰਦੇ ਹੀ ਸੋਨੀ ਨੇ ਉਨ੍ਹਾਂ ਸਮਾਰਟਫੋਨਜ਼ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਨ੍ਹਾਂ ''ਤੇ ਇਹ ਫਰਮਵੇਅਰ ਅਪਡੇਚ ਮਿਲੇਗਾ। ਇਹ ਸਾਫਟਵੇਅਰ ਅਪਡੇਟ ਸਭ ਤੋਂ ਪਹਿਲਾਂ ਕੰਪਨੀ ਦੇ ਫਲੈਗਸ਼ਿਪ ਸਮਾਰਟਫੋਨ ਐਕਸਪੀਰੀਆ ਐਕਸ ਜ਼ੈੱਡ ਅਤੇ ਐਕਸਪੀਰੀਆ ਐਕਸ ਪਰਫਾਰਮੈਂਸ ਲਈ ਅਕਤੂਬਰ ਤੋਂ ਜਾਰੀ ਹੋਵੇਗਾ ਅਤੇ ਇਸ ਤੋਂ ਬਾਅਦ ਅਪਡੇਟ ਨੂੰ ਹੋਰ ਸਮਾਰਟਫੋਨਜ਼ ਲਈ ਜਾਰੀ ਕੀਤਾ ਜਾਵੇਗਾ। 
ਐਕਸਪੀਰੀਆ ਐਕਸ ਅਤੇ ਐਕਸਪੀਰੀਆ ਐਕਸ ਕਾਂਪੈਕਟ ਸਮਾਰਟਫੋਨ ਲਈ ਅਪਡੇਟ ਨਵੰਬਰ ਮਹੀਨੇ ''ਚ ਜਾਰੀ ਹੋਵੇਗਾ। ਉਥੇ ਹੀ ਐਕਸਪੀਰੀਆ ਜ਼ੈੱਡ 5 ਸੀਰੀਜ਼, ਐਕਸਪੀਰੀਆ ਜ਼ੈੱਡ 3+ ਅਤੇ ਐਕਸਪੀਰੀਆ ਜ਼ੈੱਡ 4 ਟੈਬਲੇਟ ''ਤੇ ਅਪਡੇਟ ਦਸੰਬਰ ਮਹੀਨੇ ਤੱਕ ਮਿਲੇਗਾ ਅਤੇ ਅਖੀਰ ''ਚ ਇਹ ਅਪਡੇਟ ਐਕਸਪੀਰੀਆ ਐਕਸ ਏ ਅਲਟਰਾ ਲਈ ਜਾਰੀ ਹੋਵੇਗਾ।

Related News