CES 2019: ਬੀਅਰ ਕੱਪ ਹੋਲਡਰ ਨਾਲ Sony ਨੇ ਲਾਂਚ ਕੀਤਾ ਪਾਰਟੀ ਸਪੀਕਰ

Wednesday, Jan 09, 2019 - 02:20 PM (IST)

ਗੈਜੈਟ ਡੈਸਕ- ਲਾਸ ਵੇਗਸ 'ਚ ਚੱਲ ਰਹੇ ਸੀ. ਈ. ਐੱਸ 2019 'ਚ ਜਪਾਨੀ ਕੰਪਨੀ ਸੋਨੀ ਨੇ ਇਕ GTK P710 ਪਾਰਟੀ ਸਪੀਕਰ ਨੂੰ ਲਾਂਚ ਕੀਤਾ ਹੈ ਜੋ ਤੁਹਾਡੇ ਬਿਅਰ ਦੇ ਗਲਾਸ ਜਾ ਕਿਸੇ ਵੀ ਤਰਾਂ ਦੇ ਸਾਫਰ ਡ੍ਰਿੰਕ ਨੂੰ ਫੜ ਕੇ ਰੱਖ ਸਕਦਾ ਹੈ। ਪਰ ਇੱਥੇ ਸਵਾਲ ਇਹ ਹੈ ਕਿ ਅਖੀਰ ਇਸ ਜਪਾਨੀ ਕੰਪਨੀ ਨੇ ਇਸ ਤਰ੍ਹਾਂ ਦਾ ਗੈਜੇਟ ਨੂੰ ਕਿਉਂ ਲਾਂਚ ਕੀਤਾ? ਇਸ ਦਾ ਕਾਰਨ ਇਹ ਹੈ ਕਿ ਪਾਰਟੀ ਦੇ ਸਮੇਂ ਤੁਸੀਂ ਹੱਥ 'ਚ ਫੱੜੇ ਗਲਾਸ ਨੂੰ ਕਿਤੇ ਰੱਖਣ ਦੀ ਜਗ੍ਹਾਂ ਲੱਭ ਰਹੇ ਹੋਵੋ ਤਾਂ ਇਹ ਸਪੀਕਰ ਇਕੱਠੇ 4 ਡ੍ਰਿੰਕ ਦੇ ਗਲਾਸ ਫੜ ਸਕਦਾ ਹੈ। ਸਪੀਕਰ ਦਾ ਉਪਰੀ ਹਿੱਸਾ ਟ੍ਰੇ ਦੀ ਤਰ੍ਹਾਂ ਹੈ। ਸੋਨੀ ਨੇ ਇਸ ਸਪੀਕਰ ਨੂੰ ਵਾਟਰ ਪਰੂਫ਼ ਵੀ ਬਣਾਇਆ ਹੈ ਮਤਲਬ ਜੇਕਰ ਗਲਾਸ ਡਿੱਗ ਵੀ ਜਾਵੇ ਤਾਂ ਫਿਰ ਵੀ ਤੁਹਾਡੇ ਸਪੀਕਰ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਸਪੀਕਰ ਦੀ ਕੀਮਤ 17,540 ਰੁਪਏ ਹੈ।PunjabKesari
ਸਪੀਕਰ 'ਚ ਹੈਂਡਲ ਤੇ ਸਟੈਂਡ ਦੀ ਸੁਵਿਧਾ ਦਿੱਤੀ ਗਈ ਹੈ। ਸਪੀਕਰ ਦਾ ਹਾਇਲਾਈਟ ਡਿਜ਼ਾਈਨ ਇਸ ਦਾ ਉਪਰ ਦੇ ਵੱਲ ਖੁੱਲ ਜਾਣਾ ਹੈ। ਦੋਵਾਂ ਟਾਪ ਪੈਨਲਸ ਖੁੱਲਣ ਤੋਂ ਬਾਅਦ ਤੁਸੀਂ ਇਸ 'ਚ 4 ਵੱਡੇ ਗਲਾਸ ਫਿੱਟ ਕਰ ਸਕਦੇ ਹਨ ਜੋ ਬਿਅਰ ਤੋਂ ਇਲਾਵਾ, ਜੂਸ, ਪਾਣੀ, ਜਾਂ ਫਿਰ ਕਿਸੇ ਹੋਰ ਚੀਜ਼ ਦੇ ਹੋ ਸਕਦੇ ਹਨ। ਕੰਪਨੀ ਦੇ ਮੁਤਾਬਕ ਇਹ ਥੋੜ੍ਹਾ ਵੱਖ ਡਿਵਾਈਸ ਹੈ ਪਰ ਇਸ 'ਚ ਡਿਜ਼ੀਟਲ ਸਿੰਗਨਲ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਬਾਹਰੀ ਸਾਊਂਡ ਨੂੰ ਆਪਣੇ ਆਪ ਅਡੈਪਟ ਕਰ ਲੈਂਦਾ ਹੈ।PunjabKesari
ਦੂੱਜੇ ਫੀਚਰਸ ਦੀ ਜੇਕਰ ਗੱਲ ਕਰੀਏ ਤਾਂ ਸਪੀਕਰ 'ਚ ਐੱਫ. ਐੱਮ ਰੇਡੀਓ, ਬਲੂਟੁੱਥ, USB ਕੁਨੈੱਕਟ, ਆਕਸ ਇਨਪੁੱਟ ਤੇ ਮਾਇਕਰੋ ਇਨਪੁੱਟ ਦੀ ਸਹੂਲਤ ਦਿੱਤੀ ਗਈ ਹੈ। ਨਾਲ ਹੀ ਇਸ 'ਚ ਆਡੀਓ ਕੰਟਰੋਲਸ ਵੀ ਦਿੱਤੇ ਗਏ ਹਨ। ਸਪੀਕਰ ਦੀ ਬੈਟਰੀ ਬੈਕਅਪ 13 ਘੰਟਿਆਂ ਦਾ ਹੈ। ਪਾਰਟੀ ਸਪੀਕਰ ਨੂੰ ਕਿਤੇ ਵੀ ਚੁੱਕ ਕਰ ਰੱਖਿਆ ਜਾ ਸਕਦਾ ਹੈ ਤਾਂ ਉਥੇ ਹੀ ਇਸ ਨੂੰ ਬੰਦ ਕਰ ਅਸਾਨੀ ਨਾਲ ਕਿਤੇ ਵੀ ਲੈ ਜਾਇਆ ਜਾ ਸਕਦਾ ਹੈ।PunjabKesari

 


Related News