Sony ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਤੇਜ਼ SD Card

Friday, Feb 24, 2017 - 12:39 PM (IST)

Sony ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਤੇਜ਼ SD Card
ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ ਿਸੋਨੀ ਨੇ ਐੱਸ.ਐੱਫ.-ਸੀਰੀਜ਼ ਦੇ ਐੱਸ.ਡੀ. ਕਾਰਡ ਲਾਂਚ ਕੀਤੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦੇ ਸਭ ਤੋਂ ਤੇਜ਼ ਐੱਸ.ਡੀ. ਕਾਰਡ ਹਨ। ਇਨ੍ਹਾਂ ਦੀ ਰਾਈਟ ਸਪੀਡ 299 ਐੱਮ.ਬੀ.ਪੀ.ਐੱਸ. ਹੈ। ਰਾਈਟ ਸਪੀਡ ਤੋਂ ਇਲਾਵਾ ਇਨ੍ਹਾਂ ਐੱਸ.ਡੀ. ਕਾਰਡ ਦੀ ਰੀਡ ਸਪੀਡ 300 ਐੱਮ.ਬੀ.ਪੀ.ਐੱਸ. ਹੈ। ਨਵੇਂ ਐੱਸ.ਡੀ. ਕਾਰਡ ਨੂੰ 32ਜੀ.ਬੀ., 64ਜੀ.ਬੀ. ਅਤੇ 128ਜੀ.ਬੀ. ਵੈਰੀਐਂਟ ''ਚ ਉਪਲੱਬਧ ਕਰਾਇਆ ਜਾਵੇਗਾ। ਕੰਪਨੀ ਨੇ ਅਜੇ ਇਨ੍ਹਾਂ ਡਿਵਾਈਸ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਉਮੀਦ ਹੈ ਕਿ ਇਸ ਬਾਰੇ ਰਿਲੀਜ਼ ਕਰਨ ਤੋਂ ਪਹਿਲਾਂ ਜਾਣਕਾਰੀ ਦਿੱਤੀ ਜਾਵੇਗੀ। 
ਐੱਸ.ਐੱਫ.-ਜੀ ਸੀਰੀਜ਼ ਦੇ ਐੱਸ.ਡੀ. ਕਾਰਡ ਨੂੰ ਵੀਡੀਓਗ੍ਰਾਫਰ, ਡੀ.ਐੱਸ.ਐੱਲ.ਆਰ. ਅਤੇ ਮਿਰਰਲੈੱਸ ਕੈਮਰਾ ਯੂਜ਼ਰ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ। ਕੰਪਨੀ ਨੇ ਇਕ ਬਲਾਗ ਪੋਸਟ ''ਚ ਕਿਹਾ ਹੈ ਕਿ ਤੇਜ਼ ਰਾਈਟ ਸਪੀਡ ਕਾਰਨ ਪਰਫਾਰਮੈਂਸ ਬਿਹਤਰੀਨ ਰਹਿੰਦੀ ਹੈ। ਸੋਨੀ ਨੇ ਦੱਸਿਆ ਹੈ ਕਿ ਅਲਗੋਰਿਦਮ ਦੀ ਮਦਦ ਨਾਲ ਕਾਰਡ ਡਾਟਾ ਰਾਈਟਿੰਗ ਸਪੀਡ ਘੱਟ ਹੋ ਜਾਂਦੀ ਹੈ। ਇਸ ਨਾਲ ਹਾਈ ਸਪੀਡ ਸ਼ੂਟਿੰਗ ''ਚ ਕੈਮਰੇ ਦੀ ਸਮਰਥਾ ਵੱਧ ਜਾਂਦੀ ਹੈ। ਕੰਪਨੀ ਨੇ ਕਿਹਾ ਹੈ ਕਿ 32ਜੀ.ਬੀ., 64ਜੀ.ਬੀ. ਅਤੇ 128ਜੀ.ਬੀ. ਸਮਰਥਾ ''ਚ ਉਪਲੱਬਧ ਐੱਸ.ਐੱਫ.-ਜੀ ਸੀਰੀਜ਼ ਦੇ ਕਾਰਡ ਚੰਗੀ ਪਰਫਾਰਮੈਂਸ, ਹਾਈ-ਸਪੀਡ ਅਤੇ ਭਰੋਸੇਮੰਦ ਸ਼ੁਟਿੰਗ ਲਈ ਬਣੇ ਹਨ। ਕੰਪਨੀ ਐੱਸ.ਡੀ.-ਕਾਰਡ ਦੇ ਨਾਲ ਮੈਮਰੀ ਕਾਰਡ ਰੀਡਰ ਵੀ ਦੇਵੇਗੀ ਤਾਂ ਜੋ ਵੱਡੇ ਸਾਈਜ਼ ਵਾਲੀ ਫਾਈਲ ਨੂੰ ਆਸਾਨੀ ਅਤੇ ਤੇਜ਼ੀ ਨਾਲ ਕੰਪਿਊਟਰ ''ਤੇ ਟ੍ਰਾਂਸਫਰ ਕੀਤਾ ਜਾ ਸਕੇ। ਇਨ੍ਹਾਂ ਖੂਬੀਆਂ ਤੋਂ ਇਲਾਵਾ ਨਵੇਂ ਐੱਸ.ਡੀ.-ਕਾਰਡ ਸ਼ਾਕਪਰੂਫ, ਟਾਂਪਰੇਚਰਪਰੂਫ, ਵਾਟਰਪਰੂਫ ਅਤੇ ਐਕਸ-ਰੇ ਪਰੂਫ ਹੋਣਗੇ।

Related News