ਸੋਨੀ ਨੇ ਸਮਾਰਟਫੋਨਸ ਲਈ ਲਾਂਚ ਕੀਤਾ ਨਵਾਂ 22.3MP ਕੈਮਰਾ ਸੈਂਸਰ
Thursday, Feb 18, 2016 - 04:05 PM (IST)

ਜਲੰਧਰ— ਜਪਾਨ ਦੀ ਮਲਟੀਨੈਸ਼ਨਲ ਕੰਪਨੀ ਸੋਨੀ ਨੇ 22.5MP ਦਾ ਨਵਾਂ ਮੋਬਾਇਲ ਕੈਮਰਾ ਸੈਂਸਰ ਲਾਂਚ ਕੀਤਾ ਹੈ ਜੋ ਸਮਾਰਟਫੋਨ ''ਚ ਬਿਹਤਰੀਨ ਆਟੋਫੋਕਸ ਦੇ ਨਾਲ ਕਈ ਨਵੇਂ ਫੀਚਰਜ਼ ਦੇਵੇਗਾ। ਇਸ ਨਵੇਂ Exmor RS ਸੈਂਸਰ ਦੇ ਸਾਈਜ਼ ਨੂੰ ਪਹਿਲੇ ਵਰਜਨ ਨਾਲੋਂ ਥੋੜ੍ਹਾ ਛੋਟਾ ਰੱਖਿਆ ਗਿਆ ਹੈ। ਵੀਡੀਓ ਲਈ ਇਸ ਵਿਚ 3 ਐਕਸਿਸ ਇਲੈਕਟ੍ਰੋਨਿਕ ਇਮੇਜ ਸਟੈਬਲਾਈਜੇਸ਼ਨ ਦਾ ਨਵਾਂ ਫੀਚਰ ਦਿੱਤਾ ਗਿਆ ਹੈ। ਜੇਕਰ ਸੈਂਸਰ ਛੋਟਾ ਹੋਵੇਗਾ ਤਾਂ ਇਸ ਦਾ ਪਿਕਸਲ ਸਾਈਜ਼ ਵੀ ਪਹਿਲਾਂ ਨਾਲੋਂ ਛੋਟਾ ਹੋਵੇਗਾ। ਇਸ ਗੱਲ ਨੂੰ ਲੈ ਕੇ ਸੋਨੀ ਨੇ ਭਰੋਸਾ ਜਤਾਇਆ ਹੈ ਕਿ ਛੋਟੇ ਪਿਕਸਲ ਹੋਣ ਦੇ ਬਾਵਜੂਦ ਫੋਟੋ ਦੀ ਕੁਆਲਿਟੀ ''ਚ ਕੋਈ ਕਮੀ ਨਹੀਂ ਆਏਗੀ। ਬਿਹਤਰ ਵੀਡੀਓ ਦੀ ਸਮਰਥਾ ਕਾਰਨ ਇਸ ਨੂੰ ਡ੍ਰੋਨ ਵਰਗੇ ਦੂਜੇ ਪ੍ਰਾਡਕਟਸ ''ਚ ਵੀ ਇਸਤੇਮਾਲ ਕੀਤਾ ਜਾਵੇਗਾ।