ਵਧੀਆ ਕੈਮਰੇ ਤੇ ਕਈ ਸਾਰੇ ਫੀਚਰਸ ਦੇ ਨਾਲ ਲਾਂਚ ਹੋਏ ਸੋਨੀ ਦੇ ਇਹ 2 ਸਮਾਰਟਫੋਨਸ

Tuesday, Aug 04, 2015 - 01:55 PM (IST)

ਵਧੀਆ ਕੈਮਰੇ ਤੇ ਕਈ ਸਾਰੇ ਫੀਚਰਸ ਦੇ ਨਾਲ ਲਾਂਚ ਹੋਏ ਸੋਨੀ ਦੇ ਇਹ 2 ਸਮਾਰਟਫੋਨਸ

ਜਲੰਧਰ- ਸੋਨੀ ਨੇ ਸੋਮਵਾਰ ਨੂੰ ਦੋ ਸਮਾਰਟਫੋਨਸ ਐਕਸਪੀਰੀਆ C5 Ultra ਤੇ Xperia M5 ਨੂੰ ਲਾਂਚ ਕੀਤਾ ਹੈ ਤੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਨ੍ਹਾਂ ਸਮਾਰਟਫੋਨਸ ''ਚ ਕੈਮਰੇ ''ਤੇ ਵੱਧ ਧਿਆਨ ਦਿੱਤਾ ਹੈ। ਜਾਪਾਨੀ ਕੰਪਨੀ ਦੇ ਇਹ ਦੋਵੇਂ ਸਮਾਰਟਫੋਨਸ ਸਿੰਗਲ ਤੇ ਡਿਊਲ ਸਿਮ ਵੈਰੀਐਂਟ ''ਚ ਉਪਲੱਬਧ ਹੋਣਗੇ।

ਅਗਸਤ ਦੇ ਮੱਧ ਤਕ ਐਕਸਪੀਰੀਆ C5 ਅਲਟਰਾ ਤੇ ਐਕਸਪੀਰੀਆ M5 ਕੁਝ ਚੁਨਿੰਦਾ ਦੇਸ਼ਾਂ ''ਚ ਉਪਲੱਬਧ ਕਰਵਾਏ ਜਾਣਗੇ। ਸੋਨੀ ਨੇ ਇਨ੍ਹਾਂ ਦੋਵਾਂ ਸਮਾਰਟਫੋਨਸ ਦੀ ਕੀਮਤ ਦੇ ਬਾਰੇ ''ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਸੈਲਫੀ ਲਵਰਸ ਨੂੰ ਧਿਆਨ ''ਚ ਰੱਖਦੇ ਹੋਏ ਐਕਸਪੀਰੀਆ ਸੀ5 ਅਲਟਰਾ ''ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਤੇ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਦੋਵਾਂ ਕੈਮਰਿਆਂ ਦੇ ਨਾਲ ਐਲ.ਈ.ਡੀ. ਫਲੈਸ਼ ਤੇ ਸੋਨੀ ਦਾ exmor rs ਸੈਂਸਰ ਲੱਗਾ ਹੈ।

Xperia C5 ਅਲਟਰਾ ਦੇ ਹੋਰ ਫੀਚਰਸ 
- 6 ਇੰਚ ਦੀ ਫੁੱਲ ਐਚ.ਡੀ. (1080 ਗੁਣਾ 1920 ਪਿਕਸਲ) IPS ਡਿਸਪਲੇ ਤੇ ਇਸ ਨੂੰ ਪਾਵਰ ਦਿੰਦਾ ਹੈ ਸੋਨੀ ਦਾ ਮੋਬਾਈਲ ਬ੍ਰਾਵਿਆ ਇੰਜਣ 2
- ਐਂਡਰਾਇਡ 5.0 ਲਾਲੀਪਾਪ
- 1.7 ਜੀ.ਐਚ.ਜ਼ੈਡ. 64 ਬਿਟ ਓਕਟਾ ਕੋਰ ਮੀਡੀਆਟੈਕ (mt6752) ਪ੍ਰੋਸੈਸਰ
- ARM Mali760 GPU
- 2GB ਰੈਮ
- 16GB ਦੀ ਇੰਟਰਨਲ ਸਟੋਰੇਜ ਦੇ ਨਾਲ 200GB ਦੀ ਐਸ.ਡੀ. ਕਾਰਡ ਸਟੋਰੇਜ
- 2930mAh ਦੀ ਬੈਟਰੀ
- GPRS/EDGE, GPS/ A-GPS, NFC, Bluetooth, WiFi, Micro-USB, 3G ਤੇ 4G LTE

ਦੂਜੇ ਪਾਸੇ ਸੋਨੀ ਐਕਸਪੀਰੀਆ ਐਮ5 ਦੀ ਗੱਲ ਕਰੀਏ ਤਾਂ ਇਹ ਇਕ ਵਾਟਰਪਰੂਫ ਐਂਡਰਾਇਡ ਸਮਾਰਟਫੋਨ ਹੈ। IP65 ਤੇ IP68 ਸਰਟੀਫਿਕੇਸ਼ਨ ਦੇ ਨਾਲ ਇਹ ਫੋਨ ਪਾਣੀ ਹੀ ਨਹੀਂ ਡਸਟਪਰੂਫ ਵੀ ਹੈ। ਨਾਲ ਹੀ ਐਕਸਪੀਰੀਆ ਐਮ5 ''ਚ ਬਿਨਾਂ ਕਿਸੀ ਕਵਰ ਦੇ USB ਪੋਰਟ ਦਿੱਤਾ ਗਿਆ ਹੈ। ਐਕਸਪੀਰੀਆ ਐਮ5 ''ਚ ਦਿੱਤਾ ਗਿਆ 13 ਮੈਗਾਪਿਕਸਲ ਦਾ ਰਿਅਰ ਕੈਮਰਾ 21.5 ਮੈਗਾਪਿਕਸਲ ਦੀ ਕੁਆਲਿਟੀ ਦਿੰਦਾ ਹੈ ਤੇ ਇਸ ''ਚ ਵੀ ਸੋਨੀ ਦਾ Exmor RS ਸੈਂਸਰ ਲੱਗਾ ਹੈ। ਐਕਸਪੀਰੀਆ ਐਮ5 ਤੋਂ 4K ਵੀਡੀਓ ਵੀ ਰਿਕਾਰਡ ਕੀਤੀ ਜਾ ਸਕਦੀ ਹੈ।

Xperia M5 ਦੇ ਹੋਰ ਫੀਚਰਸ
- 5 ਇੰਚ ਦੀ ਫੁੱਲ ਐਚ.ਡੀ. (1080 ਗੁਣਾ 1920ਪੀ) ਡਿਸਪਲੇ
- 2 ਜੀ.ਐਚ.ਜ਼ੈਡ. 64 ਬਿਟ ਓਕਟਾ ਕੋਰ ਮੀਡੀਆਟੈਕ Helio X10 (MT6795) ਪ੍ਰੋਸੈਸਰ
- 3GB ਰੈਮ
- 16GB ਇੰਟਰਨਲ ਦੇ ਨਾਲ 200GB ਦੀ ਐਸ.ਡੀ. ਕਾਰਡ ਸਟੋਰੇਜ
- ਐਂਡਰਾਇਡ 5.0 ਲਾਲੀਪਾਪ
- 2600mAh ਬੈਟਰੀ
- GPRS/EDGE, 3G ਤੇ 4G ਸਪੋਰਟ


author

Rajat Saini

News Editor

Related News