Airtel ਦੇ ਸਿਮ ਤੇ ਐਪ ਨਾਲ ਕ੍ਰੈਸ਼ ਹੋ ਰਹੇ ਰੈੱਡਮੀ ਦੇ ਫੋਨ, ਯੂਜ਼ਰਸ ਇੰਝ ਕੱਢ ਰਹੇ ਗੁੱਸਾ

11/16/2020 3:04:14 PM

ਗੈਜੇਟ ਡੈਸਕ– ਕੀ ਤੁਸੀਂ ਵੀ ਉਨ੍ਹਾਂ ਯੂਜ਼ਰਸ ’ਚੋਂ ਇਕ ਹੋ ਜਿਨ੍ਹਾਂ ਦਾ ਰੈੱਡਮੀ ਸਮਾਰਟਫੋਨ ਏਅਰਟੈੱਲ ਦੇ ਸਿਮ ਕਾਰਡ ਨਾਲ ਕ੍ਰੈਸ਼ ਹੋ ਰਿਹਾ ਹੈ? ਕਈ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਸ਼ਾਓਮੀ ਰੈੱਡਮੀ ਸਮਾਰਟਫੋਨ ਏਅਰਟੈੱਲ ਦੇ ਸਿਮ ਕਾਰਡ ਨਾਲ ਕ੍ਰੈਸ਼ ਹੋ ਰਿਹਾ ਹੈ। ਹਾਲਾਂਕਿ, ਇਹ ਸਮੱਸਿਆ ਸਾਰੇ ਰੈੱਡਮੀ ਫੋਨਾਂ ਨਾਲ ਨਹੀਂ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਰੈੱਡਮੀ ਦੇ ਫੋਨ ’ਚ ਏਅਰਟੈੱਲ ਦਾ ਸਿਮ ਲਗਾਉਂਦੇ ਹੀ ਫੋਨ ਲਗਾਤਾਰ ਰੀ-ਸਟਾਰਟ ਹੋ ਰਿਹਾ ਹੈ। 

 

ਇਸ ਸਮੱਸਿਆ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਸ਼ਾਓਮੀ ਖ਼ਿਲਾਫ਼ ਜੰਮ ਕੇ ਗੁੱਸਾ ਕੱਢਿਆ ਹੈ। ਏਅਰਟੈੱਲ ਵਲੋਂ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਸਮੱਸਿਆ ਸ਼ਾਓਮੀ ਵਲੋਂ ਹੈ। ਕਈ ਯੂਜ਼ਰਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਏਅਰਟੈੱਲ ਐਪ ’ਚ ਕਿਸੇ ਬਗ ਕਾਰਨ ਰੈੱਡਮੀ ਦੇ ਫੋਨ ਕ੍ਰੈਸ਼ ਹੋ ਰਹੇ ਹਨ। ਕਈ ਯੂਜ਼ਰਸ ਨੇ ਇਹ ਵੀ ਕਿਹਾ ਹੈ ਕਿ ਇਹ ਸਮੱਸਿਆ ਪੋਕੋ ਫੋਨ ’ਚ ਵੀ ਆ ਰਹੀ ਹੈ। 

 

ਸ਼ਿਕਾਇਤ ਸਾਹਮਣੇ ਆਉਣ ਤੋਂ ਬਾਅਦ ਏਅਰਟੈੱਲ ਨੇ ਆਪਣੇ ਇਕ ਬਿਆਨ ’ਚ ਕਿਹਾ ਹੈ ਕਿ ਸ਼ਾਓਮੀ ਅਤੇ ਉਨ੍ਹਾਂ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਮਿਲੀ ਹੈ ਅਤੇ ਦੋਵੇਂ ਮਿਲ ਕੇ ਇਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼ਾਓਮੀ ਨੇ ਕਿਹਾ ਹੈ ਕਿ ਯੂਜ਼ਰਸ ਇਸ ਨੂੰ ਠੀਕ ਕਰਵਾਉਣ ਲਈ ਸਰਵਿਸ ਸੈਂਟਰ ’ਤੇ ਜਾ ਸਕਦੇ ਹਨ। ਏਅਰਟੈੱਲ ਮੁਤਾਬਕ, ਸ਼ਾਓਮੀ ਜਲਦ ਹੀ ਇਸ ਨੂੰ ਠੀਕ ਕਰਨ ਲਈ ਕੋਈ ਨਵੀਂ ਅਪਡੇਟ ਜਾਰੀ ਕਰੇਗੀ। ਹਾਲਾਂਕਿ, ਦੋਵਾਂ ’ਚੋਂ ਕਿਸੇ ਵੀ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਆਖ਼ਰ ਰੈੱਡਮੀ ਦੇ ਫੋਨ ’ਚ ਇਹ ਸਮੱਸਿਆ ਹੋ ਕਿਉਂ ਰਹੀ ਹੈ। 


Rakesh

Content Editor

Related News