ਸਨੈਪਡੀਲ ਯੂਜ਼ਰ ਲਈ ਆਈ ਚੰਗੀ ਖਬਰ, ਤੁਹਾਡੇ ਘਰ ਪੈਸੇ ਪਹੁੰਚਾਏਗੀ ਸਨੈਪਡੀਲ

Thursday, Dec 22, 2016 - 03:45 PM (IST)

ਜਲੰਧਰ - ਭਾਰਤ ਦੀ ਦਿੱਗਜ ਈ-ਕਾਮਰਸ ਕੰਪਨੀ ਨੇ ਇਕ ਪਾਇਲਟ ਪ੍ਰਾਜੈੱਕਟ ਸ਼ੁਰੂ ਕੀਤਾ ਹੈ, ਜਿਸ ਦਾ ਨਾਮ ਹੈ ''ਕੈਸ਼ ਐਟ ਹੋਮ''। ਇਸ ਤਹਿਤ ਗਾਹਕ ਪੈਸੇ ਸਿੱਧੇ ਆਪਣੇ ਘਰ ਮੰਗਵਾਉਣ ਲਈ ਆਰਡਰ ਦੇ ਸਕਦੇ ਹਨ।

 

ਸਨੈਪਡੀਲ ਦੇ ਬਿਆਨ ਮੁਤਾਬਕ, ''ਕੈਸ਼ ਐਟ ਹੋਮ'' ਨਾਮ ਦੀ ਇਸ ਯੋਜਨਾ ''ਚ ਤੁਹਾਨੂੰ ਸਿਰਫ ਸਨੈਪਡੀਲ ਨੂੰ ਕੈਸ਼ ਆਰਡਰ ਕਰਨਾ ਹੈ। ਇਸ ਦੇ ਬਾਅਦ ਤੁਹਾਡੇ ਘਰ ਇਕ ਵਿਅਕਤੀ ਸਵਾਈਪ ਮਸ਼ੀਨ ਲੈ ਕੇ ਆਵੇਗਾ ਅਤੇ ਤੁਹਾਡਾ ਕਾਰਡ ਸਵਾਈਪ ਕਰਕੇ 2000 ਰੁਪਏ ਤਕ ਦੀ ਰਕਮ ਦੇ ਦੇਵੇਗਾ। ਇਹ ਯੋਜਨਾ ਬਿਗ ਬਾਜ਼ਾਰ ਦੀ ਤਰ੍ਹਾਂ ਹੈ ਪਰ ਇੱਥੇ ਤੁਹਾਨੂੰ ਘਰ ਬੈਠੇ ਨਕਦ ਪੈਸੇ ਮਿਲਣਗੇ। ਇਸ ਕੰਮ ਲਈ ਸਨੈਪਡੀਲ ਸਿਰਫ 1 ਰੁਪਏ ਸੁਸੁਵਿਧਾ ਫੀਸ ਲਵੇਗਾ।

 

ਸਨੈਪਡੀਲ ਦਾ ਕਹਿਣਾ ਹੈ ਕਿ ਪੈਸੇ ਮੰਗਵਾਉਣ ਲਈ ਕੰਪਨੀ ਤੋਂ ਕੋਈ ਸਮਾਨ ਮੰਗਾਉਣਾ ਜ਼ਰੂਰੀ ਨਹੀਂ ਹੋਵੇਗਾ, ਸਿਰਫ ਪੈਸੇ ਵੀ ਮੰਗਵਾਏ ਜਾ ਸਕਦੇ ਹਨ। ਇਸ ਯੋਜਨਾ ਦੀ ਸ਼ੁਰੂਆਤ ਅਜੇ ਗੁੜਗਾਓਂ ਅਤੇ ਬੇਂਗਲੁਰੂ ''ਚ ਕੀਤੀ ਗਈ ਹੈ ਅਤੇ ਜਲਦੀ ਹੀ ਇਹ ਸੇਵਾ ਬਾਕੀ ਸ਼ਹਿਰਾਂ ''ਚ ਵੀ ਸ਼ੁਰੂ ਹੋ ਜਾਵੇਗੀ। ਫਿਲਹਾਲ ਇਨ੍ਹਾਂ ਸੇਵਾਵਾਂ ਦਾ ਦਾਇਰਾ ਘੱਟ ਹੈ, ਇਸ ਨਾਲ ਕਿੰਨੇ ਗਾਹਕਾਂ ਨੂੰ ਫਾਇਦਾ ਹੋਵੇਗਾ ਇਹ ਕਹਿਣਾ ਮੁਸ਼ਕਿਲ ਹੈ।


Related News