ਸਨੈਪਚੈਟ ਦੀ ਪਹਿਲੀ ਹਾਰਰ ਫਿਲਮ ਹੋਈ ਰਿਲੀਜ਼ (ਵੀਡੀਓ)
Friday, Jun 03, 2016 - 03:38 PM (IST)
ਜਲੰਧਰ : ਸਨੈਪਚੈਟ ਇਕ ਟ੍ਰੈਂਡ ਦੀ ਤਰ੍ਹਾਂ ਬਣ ਗਿਆ ਹੈ ਜਿਸ ਨੂੰ ਹਰ ਕੋਈ ਫੋਲੋ ਕਰ ਰਿਹਾ ਹੈ। ਇਸ ਸੋਸ਼ਲ ਸਾਈਟ ਨੂੰ ਲੋਕਾਂ ਵੱਲੋਂ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਇਸ ਦੀ ਵਰਤੋਂ ਕਰਨ ਵਾਲੇ ਕੁਝ ਯੂਜ਼ਰਜ਼ ਨੇ ਸਨੈਪਚੈਟ ''ਤੇ ਹਾਰਰ ਮੂਵੀ ਬਣਾ ਕੇ ਪੋਸਟ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਨੈਪਚੈਟ ''ਤੇ ਪੋਸਟ ਕੀਤੀ ਗਈ ਇਹ ਪਹਿਲੀ ਹਾਰਰ ਮੂਵੀ ਹੈ। ਇਸ ਨੂੰ ਸੋਸ਼ਲ ਮੀਡੀਆ ''ਤੇ ਪੋਸਟ ਹੋਣ ਤੋਂ ਬਾਅਦ ਵਧੀਆ ਰਿਸਪਾਂਸ ਮਿਲ ਰਿਹਾ ਹੈ।
ਇਸ ਮੂਵੀ ਦਾ ਨਾਂ ਹੈ ਸਿਕ ਹਾਊਸ (Sickhouse), ਜਿਸ ''ਚ ਸੋਸ਼ਲ ਮੀਡੀਆ ਸੈਲੀਬ੍ਰਿਟੀ ਐਂਡ੍ਰਿਊ ਰਸਿਟ ਤੇ ਉਸ ਦੇ ਦੋਸਤਾਂ ਨੇ ਮਿਲ ਕੇ ਇਹ ਫਿਲਮ ਬਣਾਈ ਹੈ। 1 ਘੰਟੇ ਦੀ ਪੂਰੀ ਫਿਲਮ ਵੈਮੀਓ ''ਤੇ ਉਪਲਬਧ ਹੈ ਤੇ ਇਸ ਦੇ ਟ੍ਰੇਲਰ ਨੂੰ ਤੁਸੀਂ ਉੱਪਰ ਦੇਖ ਸਕਦੇ ਹੋ।
