SnapChat ਯੂਜ਼ਰਜ਼ ਲਈ ਬੁਰੀ ਖ਼ਬਰ! ਹੁਣ ਇਸ ਕੰਮ ਲਈ ਖਰਚਣੇ ਪੈਣਗੇ ਪੈਸੇ
Saturday, Oct 04, 2025 - 06:41 PM (IST)

ਗੈਜੇਟ ਡੈਸਕ- ਸੋਸ਼ਲ ਮੀਡੀਆ ਪਲੇਟਫਾਰਮ ਸਨੈਪਚੈਟ ਨੇ ਆਪਣੇ ਲੋਕਪ੍ਰਸਿੱਧ ਮੈਮਰੀਜ਼ ਫੀਚਰ ਨੂੰ ਪੇਡ ਬਣਾਉਣ ਦਾ ਫੈਸਲਾ ਕੀਤਾ ਹੈ। ਹੁਣ 5 ਜੀ.ਬੀ. ਤੋਂ ਜ਼ਿਆਦਾ ਡਾਟਾ ਸਟੋਰ ਕਰਨ 'ਤੇ ਯੂਜ਼ਰਜ਼ ਨੂੰ ਪੈਸੇ ਖਰਚਣੇ ਪੈਣਗੇ। ਇਹ ਫੀਚਰ 2016 ਤੋਂ ਬਿਲਕੁਲ ਫ੍ਰੀ ਸੀ ਪਰ ਹੁਣ ਕੰਪਨੀ ਨੇ ਪਾਲਿਸੀ ਬਦਲਦੇ ਹੋਏ ਇਸ ਲਈ ਪੇਡ ਸਬਸਕ੍ਰਿਪਸ਼ਨ ਪਲਾਨ ਦੇਣ ਦਾ ਫੈਸਲਾ ਕੀਤਾ ਹੈ।
Snapchat Memories: ਕੀ ਬਦਲਿਆ ਅਤੇ ਕਿਉਂ
ਸਨੈਪਚੈਟ ਦਾ ਮੈਮਰੀਜ਼ ਫੀਚਰ ਯੂਜ਼ਰਜ਼ ਨੂੰ ਅਸਥਾਈ ਫੋਟੋ ਅਤੇ ਵੀਡੀਓ ਨੂੰ ਲੰਬੇ ਸਮੇਂ ਤਕ ਸੇਵ ਕਰਨ ਦੀ ਸੁਵਿਧਾ ਦਿੰਦਾ ਹੈ। ਇਹ ਫੀਚਰ 2016 ਤੋਂ ਬਿਲਕੁਲ ਫ੍ਰੀ ਸੀ ਪਰ ਹੁਣ ਕੰਪਨੀ ਨੇ ਪਾਲਿਸੀ ਬਦਲਦੇ ਹੋਏ 5 ਜੀ.ਬੀ. ਤਕ ਹੀ ਫ੍ਰੀ ਸਟੋਰੇਜ ਦੇਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਯੂਜ਼ਰਜ਼ ਦਾ ਡਾਟਾ ਇਸ ਤੋਂ ਜ਼ਿਆਦਾ ਹੈ, ਉਨ੍ਹਾਂ ਨੂੰ ਸਬਸਕ੍ਰਿਪਸ਼ਨ ਲੈਣਾ ਪਵੇਗਾ।
ਇਹ ਵੀ ਪੜ੍ਹੋ- WhatsApp ਚੈਟ ਹੋਵੇਗੀ ਹੋਰ ਵੀ ਸੁਰੱਖਿਅਤ, ਆ ਰਿਹੈ ਨਵਾਂ ਸੇਫਟੀ ਫੀਚਰਜ਼
ਨਵੇਂ ਪੇਡ ਪਲਾਨ ਅਤੇ ਕੀਮਤ
ਸਨੈਪ ਮੁਤਾਬਕ, ਪੇਡ ਸਰਵਿਸ ਹੌਲੀ-ਹੌਲੀ ਪੂਰੀ ਦੁਨੀਆ 'ਚ ਲਾਗੂ ਹੋਵੇਗੀ। ਰਿਪੋਰਟ ਮੁਤਾਬਕ, 100 ਜੀ.ਬੀ. ਦਾ ਪਲਾਨ 1.99 ਡਾਲਰ (ਕਰੀਬ 176 ਰੁਪਏ) ਪ੍ਰਤੀ ਮਹੀਨਾ ਅਤੇ 250 ਜੀ.ਬੀ. ਦਾ ਪਲਾਨ 3.99 (ਕਰੀਬ 354 ਰੁਪਏ) ਪ੍ਰਤੀ ਮਹੀਨਾ 'ਚ ਉਪਲੱਬਧ ਹੋਵੇਗਾ। 5 ਜੀ.ਬੀ. ਤੋਂ ਜ਼ਿਆਦਾ ਸਟੋਰੇਜ ਵਾਲੇ ਮੌਜੂਦਾ ਯੂਜ਼ਰਜ਼ ਨੂੰ 12 ਮਹੀਨਿਆਂ ਦਾ ਅਸਥਾਈ ਐਕਸੈਸ ਅਤੇ ਡਾਟਾ ਡਾਊਨਲੋਡ ਕਰਨ ਦਾ ਆਪਸ਼ਨ ਮਿਲੇਗਾ।
ਸੋਸ਼ਲ ਮੀਡੀਆ 'ਤੇ ਯੂਜ਼ਰਜ਼ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਨੈਪਚੈਟ ਦਾ ਇਹ ਕਦਮ ਅਣਉਚਿਤ ਅਤੇ ਲਾਲਚ ਭਰਿਆ ਹੈ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਫ੍ਰੀ ਤੋਂ ਪੇਡ ਸਰਵਿਸ 'ਤੇ ਸਵਿੱਚ ਕਰਨਾ ਕਦੇ ਆਸਾਨ ਨਹੀਂ ਹੁੰਦਾ।
ਇਹ ਵੀ ਪੜ੍ਹੋ- 'ਤਹਿਲਕਾ' ਮਚਾਉਣ ਆ ਰਿਹੈ 200MP ਕੈਮਰਾ ਵਾਲਾ ਇਹ ਫੋਨ!