SnapChat ਨੇ ਖਾਸ ਦੀਵਾਲੀ ਲਈ ਲਾਂਚ ਕੀਤੇ ਨਵੇਂ ਲੈਂਸ, ਸਟੀਕਰ ਤੇ ਫਿਲਟਰ

Thursday, Nov 12, 2020 - 07:53 PM (IST)

SnapChat ਨੇ ਖਾਸ ਦੀਵਾਲੀ ਲਈ ਲਾਂਚ ਕੀਤੇ ਨਵੇਂ ਲੈਂਸ, ਸਟੀਕਰ ਤੇ ਫਿਲਟਰ

ਗੈਜੇਟ ਡੈਸਕ—ਸਨੈਪਚੈਟ ਵੱਲੋਂ ਖਾਸ ਦੀਵਾਲੀ ਦੇ ਮੌਕੇ ਲਈ ਕਈ ਤਰ੍ਹਾਂ ਦੇ ਲੈਂਸ ਦੀ ਇਕ ਸੀਰੀਜ਼ ਲਾਂਚ ਕੀਤੀ ਗਈ ਹੈ। ਇਨ੍ਹਾਂ ਨਵੇਂ ਲੈਂਸ ਨੂੰ ਸਨੈਪਚੈਟ ਦੇ ਅਮਰੀਕਾ, ਇਟਲੀ, ਰੂਸ, ਮੋਰਕਕੋ ਅਤੇ ਨੇਪਾਲ ਦੇ ਆਫੀਸ਼ੀਅਲ ਲੈਂਸ ਕ੍ਰਿਏਟਰਸ ਨੇ ਬਣਾਇਆ ਹੈ।

ਇਹ ਵੀ ਪੜ੍ਹੋ :- ਹੁਣ ਨਹੀਂ ਆਉਣਗੇ ਡਰਾਉਣੇ ਸੁਫਨੇ, ਇਸ ਐਪ ਨੂੰ ਮਿਲੀ FDA ਦੀ ਮਨਜ਼ੂਰੀ

ਦੀਵਾਲੀ ਲੈਂਸ ਨਾਲ ਬਣਾ ਸਕੋਗੇ ਵਰਚੁਅਲ ਦੀਵਾ
ਸਨੈਪਚੈਟ ਦੇ ਗਲੋਬਲੀ ਯੂਜ਼ਰਸ ਫੈਸਟੀਵਲ ਸੀਜ਼ਨ ਦੌਰਾਨ ਇਨ੍ਹਾਂ ਲੈਂਸ, ਸਟੀਕਰ ਅਤੇ ਫਿਲਟਰ ਦਾ ਇਸਤੇਮਾਲ ਕਰ ਸਕਦੇ ਹਨ। ਇਨ੍ਹਾਂ ਲੈਂਸ ਦੀ ਮਦਦ ਨਾਲ ਯੂਜ਼ਰਸ ਆਪਣੀਆਂ ਉਂਗਲੀਆਂ 'ਤੇ ਲਾਈਟਿੰਗ ਦੀਵਾ ਅਤੇ ਰੰਗੋਲੀ ਦੇ ਪੈਟਰਨ ਨੂੰ ਬਣਾ ਸਕਣਗੇ। ਇਸ ਤਰ੍ਹਾਂ ਦੇ ਕਈ ਹੋਰ ਫਨ ਲਵਿੰਗ ਐਕਸਪੀਰੀਅੰਸ ਮਿਲਣਗੇ। ਸਨੈਪਚੈਟ ਦੇ ‘Happy Diwali’ lens ਦੀ ਮਦਦ ਨਾਲ ਵਰਚੁਅਲ ਦੀਵੇ ਬਣਾਏ ਜਾ ਸਕਦੇ ਹਨ।

ਇਸ ਤਰ੍ਹਾਂ ਸਨੈਪਚੈਟ ਲੈਂਸ ਕ੍ਰਿਏਟਰਸ ਨਾਲ ਤਿੰਨ ਤਰ੍ਹਾਂ ਦੇ ਵਰਚੁਅਲ ਲਾਈਟਿੰਗ ਦੀਵੇ ਬਣਾ ਸਕਦੇ ਹਨ। ਯੂਜ਼ਰਸ ਸਨੈਚਪੈਟ ਲੈਂਸ ਦਾ ਇਸਤੇਮਾਲ ਐਪ 'ਤੇ ਸਰਚ ਕਰ ਸਕਦੇ ਹਨ। ਸਨੈਪਚੈਟ ਵੱਲੋਂ ਨਵੇਂ ਸਟੀਕਰ ਪੈਕਸ, ਫਿਲਟਰ ਅਤੇ Bitmoji ਫਿਲਟਰ ਨੂੰ ਲਾਂਚ ਕੀਤਾ ਗਿਆ ਹੈ। ਇਸ 'ਚ ਦੀਵਾਲੀ ਥੀਮਡ Camoes ਅਤੇ ਫੈਸਟਿਵਲ lit Snap Map ਸ਼ਾਮਲ ਹੈ।

ਇਹ ਵੀ ਪੜ੍ਹੋ :- ਰਾਨ ਕਲੇਨ ਹੋਣਗੇ ਜੋ ਬਾਈਡੇਨ ਦੇ ਚੀਫ ਆਫ ਸਟਾਫ, 2009 'ਚ ਵੀ ਕਰ ਚੁੱਕੇ ਹਨ ਕੰਮ


author

Karan Kumar

Content Editor

Related News