ਸਨੈਪਚੈਟ ''ਤੇ ਵੀ CharGPT, ਆ ਰਿਹਾ My AI ਚੈਟਬਾਟ
Saturday, Mar 04, 2023 - 12:46 PM (IST)
ਗੈਜੇਟ ਡੈਸਕ- ਪਿਛਲੇ ਕੁਝ ਦਿਨਾਂ ਤੋਂ ਚੈਟਬਾਟਸ ਕਾਫੀ ਪ੍ਰਸਿੱਧ ਹੋ ਰਹੇ ਹਨ। ਹਰ ਪਾਸੇ ਏ.ਆਈ. ਚੈਟਬਾਟਸ ਦੀ ਚਰਚਾ ਹੋ ਰਹੀ ਹੈ। ਚੈਟਬਾਟਸ ਨਵੇਂ ਨਹੀਂ ਹਨ ਪਰ ਇਨ੍ਹਾਂ 'ਚ ਆਟੀਫਿਸ਼ੀਅਲ ਇੰਟੈਲੀਜੈਂਸ ਦਾ ਹੋਣਾ ਨਵਾਂ ਜ਼ਰੂਰ ਹੈ। ਮਾਈਕ੍ਰੋਸਾਫਟ ਬਿੰਗ ਤੋਂ ਬਾਅਦ ਹੁਣ ਸਨੈਪਚੈਟ ਵੀ ਓਪਨ ਏ.ਆਈ. ਬੈਸਡ ਚੈਟਬਾਟ ਲਿਆ ਰਿਹਾ ਹੈ। ਸਨੈਪ ਦੇ ਸੀ.ਈ.ਓ. CEO Evan Spiegel ਵੀ ਇਸ 'ਤੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਏ.ਆਈ. ਚੈਟਬਾਟਸ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹੋਣਗੇ। ਇਸਨੂੰ ਦੇਖਦੇ ਹੋਏ ਸਨੈਪਚੈਟ ਆਪਣਾ ਏ.ਆਈ. ਚੈਟਬਾਟ ਲੈ ਕੇ ਆ ਰਿਹਾ ਹੈ, ਜਿਸਦਾ ਨਾਂ ਮਾਈ ਏ.ਆਈ. ਹੈ। ਸਨੈਪਚੈਟ ਬਾਟ ਐਪ ਦੀ ਚੈਟ ਟੈਬ 'ਚ ਪਿਨਡ ਹੋਵੇਗਾ, ਯਾਨੀ ਸਭ ਤੋਂ ਉਪਰ ਮਿਲੇਗਾ।
ਕਿਹੜੇ ਯੂਜ਼ਰਜ਼ ਨੂੰ ਮਿਲੇਗਾ ਫਾਇਦਾ
ਹਾਲਾਂਕਿ, ਯੂਜ਼ਰਜ਼ ਇਸਨੂੰ ਫਿਲਹਾਲ ਫ੍ਰੀ 'ਚ ਇਸਤੇਮਾਲ ਨਹੀਂ ਕਰ ਸਕਣਗੇ। ਇਸ ਬਾਟ ਦੀ ਸੁਵਿਧਾ ਸ਼ੁਰੂਆਤ 'ਚ ਸਨੈਪਚੈਟ ਪਲੱਸ ਸਬਸਕ੍ਰਾਈਬਰਾਂ ਨੂੰ ਹੀ ਮਿਲੇਗੀ। ਇਹ ਇਕ ਪੇਡ ਸਰਵਿਸ ਹੈ, ਜਿਸ ਲਈ ਯੂਜ਼ਰਜ਼ ਨੂੰ ਪੈਸੇ ਖਰਚ ਕਰਨੇ ਪੈਂਦੇ ਹਨ। ਕੰਪਨੀ ਇਸ ਸਰਵਿਸ ਨੂੰ 75 ਕਰੋੜ ਮੰਥਲੀ ਯੂਜ਼ਰਜ਼ ਲਈ ਲਾਈਵ ਕਰਨਾ ਚਾਹੁੰਦੀ ਹੈ। ਇਸਦੀ ਜਾਣਕਾਰੀ Evan Spiegel ਨੇ ਮੀਡੀਆ ਨਾਲ ਗੱਲਬਾਤ 'ਚ ਦਿੱਤੀ ਹੈ।
ਕੀ ਹੈ ਕੰਪਨੀ ਦੀ ਪਲਾਨਿੰਗ
ਉਨ੍ਹਾਂ ਕਿਹਾ ਕਿ ਇਸਦੇ ਪਿੱਛੇ ਇਕ ਵੱਡਾ ਆਈਡੀਆ ਗੱਲਬਾਤ ਦਾ। ਜਿੱਥੇ ਅਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਦੇ ਨਾਲ ਏ.ਆਈ. ਰਾਹੀਂ ਵੀ ਰੋਜ਼ਾਨਾ ਗੱਲ ਕਰ ਸਕਾਂਗੇ। ਮਾਈ ਏ.ਆਈ. ਵੀ ਚੈਟ ਜੀ.ਪੀ.ਟੀ. ਦੇ ਮੋਬਾਇਲ ਵਰਜ਼ਨ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਇਹ ਫਾਸਟ ਹੈ ਪਰ ਸਨੈਪਚੈਟ ਨੇ ਇਸ 'ਤੇ ਕੁਝ ਪਾਬੰਦੀਆਂ ਲਗਾਈਆਂ ਹਨ, ਜਿਸ ਕਾਰਨ ਇਹ ਸੀਮਿਤ ਸਵਾਲਾਂ ਦੇ ਜਵਾਬ ਦਿੰਦਾ ਹੈ। Snap INC ਦੇ ਕਰਮਚਾਰੀ ਇਸ ਚੈਟਬਾਟ ਨੂੰ ਯੂਜ਼ਰਜ਼ ਦੇ ਨਾਲ ਫ੍ਰੈਂਡਲੀ ਬਿਹੇਵ ਕਰਨ ਲਈ ਟ੍ਰੇਨ ਕਰ ਰਹੇ ਹਨ, ਜਿਸ ਨਾਲ ਯੂਜ਼ਰਜ਼ ਦੀ ਸੇਫਟੀ ਅਤੇ ਪ੍ਰਾਈਵੇਸੀ ਬਣੀ ਰਹੇ।