ਹੁਣ ਸਕਿੰਟਾਂ ''ਚ ਹੀ ਚਾਰਜ ਹੋਣਗੇ ਸਮਾਰਟਫੋਨ

Friday, Oct 27, 2017 - 02:16 AM (IST)

ਹੁਣ ਸਕਿੰਟਾਂ ''ਚ ਹੀ ਚਾਰਜ ਹੋਣਗੇ ਸਮਾਰਟਫੋਨ

ਜਲੰਧਰ— ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਆਪਣੇ ਸਮਾਰਟਫੋਨ ਨੂੰ ਮਹਿਜ਼ ਕੁਝ ਸਕਿੰਟਾਂ 'ਚ ਹੀ ਚਾਰਜ ਕਰ ਸਕੋਗੇ। ਵਿਗਿਆਨਕਾਂ ਨੇ ਅਜਿਹੀ ਨਵੀਂ ਤਕਨੀਕ ਦੀ ਖੋਜ ਕੀਤੀ ਹੈ, ਜਿਸ ਨਾਲ ਇਹ ਸੰਭਵ ਹੋ ਸਕੇਗਾ ਇਸ ਤਕਨੀਕ ਨਾਲ ਊਰਜਾ ਸੰਗ੍ਰਹਿ ਕਰਨ ਦੀ ਡਿਵਾਈਸ ਦੀ ਸਮਰੱਥਾ 'ਚ ਜ਼ਿਕਰਯੋਗ ਸੁਧਾਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਡਿਵਾਈਸ ਸੁਪਰ ਕੈਪੇਸੀਟਰਸ ਵਜੋਂ ਜਾਣੀ ਜਾਂਦੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਡਿਜ਼ਾਈਨ ਦੀ ਊਰਜਾ ਸੰਗ੍ਰਹਿ ਦੀ ਸਮਰੱਥਾ ਦੋਗੁਣੀ ਹੋਣ ਦੇ ਨਾਲ ਹੀ ਉਹ ਫਟਾਫਟ ਚਾਰਜ ਵੀ ਹੋ ਸਕਦੀ ਹੈ। ਇਸ ਖੋਜ ਨਾਲ ਸਮਾਰਟਫੋਨ ਲੈਪਟਾਪ ਅਤੇ ਇਲੈਕਟਿਪਕ ਵਾਹਨਾਂ ਤੋਂ ਲੈ ਕੇ ਹਰ ਚੀਜ਼ 'ਚ ਇਸ ਦੇ ਇਸਤੇਮਾਲ ਦੀ ਰਾਹ ਖੁੱਲ ਸਕਦੀ ਹੈ। ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਪੋਪ ਨੇ ਕਿਹਾ ਕਿ ਸੁਪਰ ਕੈਪੇਸੀਟਰਸ ਨੂੰ ਪੰ੍ਰਪਰਿਕ ਬੈਟਰੀਆਂ ਦੇ ਬਦਲ ਵਜੋਂ ਵਾਤਾਵਰਣ ਦੇ ਅਨੁਕੂਲ ਮੰਨਿਆ ਜਾਂਦਾ ਹੈ। ਇਨ੍ਹਾਂ 'ਚ ਸੁਧਾਰ, ਸੁਰੱਖਿਆ ਅਤੇ ਫਟਾਫਟ ਚਾਰਜ ਹੋਣ ਦੀਆਂ ਭਰਪੂਰ ਸੰਭਾਵਨਾਵਾਂ ਹਨ ਹਾਲਾਂਕਿ ਨਿਮਨ ਸੰਗ੍ਰਹਿ ਸਮਰੱਥਾ ਕਾਰਨ ਉਪਕਰਣਾਂ 'ਚ ਮੌਜੂਦਾ ਸੁਪਰ ਕੈਪੇਸੀਟਰਸ ਦੀ ਵਰਤੋਂ ਸੀਮਤ ਹੈ। ਪੋਪ ਅਤੇ ਉਨ੍ਹਾਂ ਦੇ ਸਾਥੀਆਂ ਨੇ ਸੁਪਰ ਕੈਪੇਸੀਟਰਸ ਦੀ ਸਮਰੱਥਾ ਵਧਾਉਣ ਲਈ ਨਵੀਂ ਵਿਧੀ ਅਪਣਾਈ ਗਈ ਹੈ। ਉਨ੍ਹਾਂ ਨੇ ਇਸ ਦੇ ਇਲੈਕਟਰੋਡ 'ਤੇ ਆਇਲੀ ਲਿਕਵਿਡ ਸਾਲਟ ਨਾਲ ਗ੍ਰੈਫੀਨ ਨਾਮਕ ਕੰਡਕਟਰ ਦੀ ਪਤਲੀ ਪਰਤ ਚੜ੍ਹਾਈ ਹੈ। ਇਹ ਲਿਕਵਿਡ ਸਾਲਟ ਗ੍ਰੈਫੀਨ 'ਚ ਅੰਤਰ ਰੱਖਣ ਦਾ ਕੰਮ ਕਰਦਾ ਹੈ। ਇਸ ਨਾਲ ਸਤਹਿ ਦੇ ਇਲਾਕੇ 'ਚ ਜ਼ਿਕਰਯੋਗ ਵਾਧਾ ਹੋ ਜਾਂਦਾ ਹੈ। ਇਹ ਅਧਿਕਤਮ ਊਰਜਾ ਸੰਗ੍ਰਹਿ ਦੀ ਸਮਰੱਥਾ ਲਈ ਮਹੱਤਵਪੂਰਣ ਹੈ। ਪੋਪ ਨੇ ਕਿਹਾ ਕਿ ਸੁਪਰ ਕੈਪੇਸੀਟਰਸ ਦੀ ਸਮੱਰਥਾ ਵੱਧਣ ਦਾ ਮਤਲਬ ਇਹ ਹੋਇਆ ਕਿ ਇਨ੍ਹਾਂ ਨੂੰ ਆਕਾਰ 'ਚ ਛੋਟਾ ਅਤੇ ਹਲਕਾ ਬਣਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਜ਼ਿਆਦਾਤਰ ਉਨ੍ਹਾਂ ਉਪਕਰਣਾਂ 'ਚ ਬੈਟਰੀ ਦੀ ਥਾਂ ਲਗਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਜਲਦੀ ਚਾਰਜ ਕਰਨ ਦੀ ਲੋੜ ਪੈਂਦੀ ਹੈ। ਇਨ੍ਹਾਂ ਸੁਪਰ ਕੈਪੇਸੀਟਰਸ ਦੀ ਪ੍ਰੰਪਰਿਕ ਵਾਹਨਾਂ 'ਚ ਲੈਡ-ਐਸਿਡ ਬੈਟਰੀਆਂ ਦੀ ਥਾਂ ਵਰਤੋਂ ਕੀਤੀ ਜਾ ਸਕਦੀ ਹੈ।    


Related News