TV, ਕੈਮਰਾ ਤੇ ਅਲਾਰਮ ਕਲਾਕ ਦੀ ਜਗ੍ਹਾ ਲੈਣ ਲੱਗੇ ਹਨ ਸਮਾਰਟਫੋਨ : ਰਿਪੋਰਟ

3/2/2020 11:07:42 AM

ਗੈਜੇਟ ਡੈਸਕ– ਟੈਕਨਾਲੋਜੀ ਦੇ ਇਸ ਦੌਰ ’ਚ ਸਮਾਰਟਫੋਨ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਦਾ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ, ਮੋਬਾਇਲ ਡਾਟਾ ਦੀ ਆਸਾਨ ਉਪਲੱਬਧਤਾ ਅਤੇ ਸਸਤੀਆਂ ਦਰਾਂ ਕਾਰਨ ਸਮਾਰਟਫੋਨ ’ਤੇ ਲੋਕਾਂ ਦੀ ਨਿਰਭਰਤਾ ਲਗਾਤਾਰ ਵਧ ਰਹੀ ਹੈ। ਵੱਡੇ ਸ਼ਹਿਰਾਂ ’ਚ ਸਮਾਰਟਫੋਨ ਹੀ ਹੁਣ ਮਨੋਰੰਜਨ ਦਾ ਪਹਿਲਾ ਸਰੋਤ ਬਣ ਗਿਆ ਹੈ। 

PunjabKesari

91 ਫੀਸਦੀ ਲੋਕ ਮੰਨਦੇ ਹਨ ਕਿ ਸਮਾਰਟਫੋਨ ਨੇ ਲਈ TV ਦੀ ਥਾਂ
ਸਾਈਬਰ ਸੁਰੱਖਇਆ ਸੰਬੰਧੀ ਸੇਵਾਵਾਂ ਦੇਣ ਵਾਲੀ ਕੰਪਨੀ ਨਾਰਟਨ ਲਾਈਫਲਾਕ ਇੰਕ ਦੀ ਇੰਡੀਆ ਡਿਜੀਟਲ ਵੈਲਨੈੱਸ ਰਿਪੋਰਟ ਦੇ ਦੂਜੇ ਐਡੀਸ਼ਨ ਮੁਤਾਬਕ, ਟਿਅਰ-1 ਸ਼ਹਿਰਾਂ ’ਚ ਕਰੀਬ 91 ਫੀਸਦੀ ਲੋਕ ਮੰਨਦੇ ਹਨ ਕਿ ਸਮਾਰਟਫੋਨ ਨੇ ਟੈਲੀਵਿਜ਼ਨ ਦੀ ਥਾਂ ਲੈ ਲਈ ਹੈ। ਇਸ ਤੋਂ ਇਲਾਵਾ ਸਮਾਰਟਫੋਨ ਨੇ 87 ਫੀਸਦੀ ਲੋਕਾਂ ਮੁਤਾਬਕ ਕੈਮਰੇ ਦੀ, 80 ਫੀਸਦੀ ਲੋਕਾਂ ਮੁਤਾਬਕ, ਅਲਾਰਮ ਘੜੀ ਦੀ ਅਤੇ 72 ਫੀਸਦੀ ਲੋਕਾਂ ਮੁਤਾਬਕ, ਸੰਗੀਤ ਵਾਲੇ ਪ੍ਰੋਡਕਟਸ ਦੀ ਥਾਂ ਲੈ ਲਈ ਹੈ।

PunjabKesari

ਸਮਾਰਟਫੋਨ ਦੇ ਬਿਨਾਂ ਨਹੀਂ ਰਹਿ ਸਕਦੇ ਲੋਕ
ਰਿਪੋਰਟ ’ਚ ਕਿਹਾ ਗਿਆ ਹੈ ਕਿ ਮੋਬਾਇਲ ਫੋਨ ਗੁਆਚ ਜਾਣ ਜਾਂ ਚੋਰੀ ਹੋ ਜਾਣ ਦੀ ਹਾਲਤ ’ਚ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਘਬਰਾਂ ਜਾਂਦੀਆਂ ਹਨ। ਸਰਵੇ ’ਚ ਸ਼ਾਮਲ 73 ਫੀਸਦੀ ਔਰਤਾਂ ਅਤੇ 64 ਫੀਸਦੀ ਮਰਦਾਂ ਨੇ ਮੰਨਿਆ ਕਿ ਜੇਕਰ ਉਹ ਘਰ ’ਚ ਹੀ ਸਮਾਰਟਫੋਨ ਭੁੱਲ ਕੇ ਬਾਹਰ ਨਿਕਲ ਜਾਂਦੇ ਹਨ ਤਾਂ ਉਹ ਘਬਰਾ ਜਾਂਦੇ ਹਨ। ਸਰਵੇ ’ਚ ਸ਼ਾਮਲ 72 ਫੀਸਦੀ ਔਰਤਾਂ ਅਤੇ 60 ਫੀਸਦੀ ਮਰਦਾਂ ਦਾ ਕਹਿਣਾ ਹੈ ਕਿ ਉਹ ਸਮਾਰਟਫੋਨ ਦੇ ਬਿਨਾਂ ਨਹੀਂ ਰਹਿ ਸਕਦੇ।

PunjabKesari

- ਨਾਰਟਨ ਲਾਈਫਲਾਕ ਦੇ ਨਿਰਦੇਸ਼ਕ (ਭਾਰਤ) ਰਿਤੇਸ਼ ਚੋਪੜਾ ਨੇ ਕਿਹਾ ਕਿ ਸਮਾਰਟਫੋਨ ਅਤੇ ਡਾਟਾ ਦੇ ਸਸਤੇ ਹੁੰਦੇ ਜਾਣ ਨਾਲ ਅਸੀਂ ਆਪਣੇ ਜੀਵਨ ਦੀਆਂ ਕਈ ਚੀਜ਼ਾਂ ਦਾ ਬਦਲ ਆਨਲਾਈਨ ਲੱਭਣ ਲੱਗ ਗਏ ਹਾਂ। ਹਾਲਾਂਕਿ, ਗਾਹਕਾਂ ਨੂੰ ਸਮਾਰਟਫੋਨ ਦਾ ਇਸਤੇਮਾਲ ਕਰਦੇ ਸਮੇਂ ਇਸ ਗੱਲ ਨੂੰ ਲੈ ਕੇ ਅਲਰਟ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਜਾਣਕਾਰੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।