ਦੁਨੀਆ ਦੇ ਮੁਕਾਬਲੇ 1 ਘੰਟਾ ਜ਼ਿਆਦਾ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ ਭਾਰਤੀ

Tuesday, Feb 06, 2024 - 04:54 PM (IST)

ਦੁਨੀਆ ਦੇ ਮੁਕਾਬਲੇ 1 ਘੰਟਾ ਜ਼ਿਆਦਾ ਸਮਾਰਟਫ਼ੋਨ ਦੀ ਵਰਤੋਂ ਕਰਦੇ ਹਨ ਭਾਰਤੀ

ਨਵੀਂ ਦਿੱਲੀ- ਭਾਰਤ ਦੇ ਲੋਕ ਦੁਨੀਆ ਦੇ ਮੁਕਾਬਲੇ ਸਮਾਰਟਫੋਨ ਦੇ ਜ਼ਿਆਦਾ ਆਦੀ ਹੋ ਗਏ ਹਨ। ਦੇਸ਼ 'ਚ ਹਰ ਸਮੇਂ 88.10 ਕਰੋੜ ਲੋਕ ਫੋਨ 'ਤੇ ਐਕਟਿਵ ਰਹਿੰਦੇ ਹਨ। ਮਾਰਕੀਟਿੰਗ ਪਲੇਟਫਾਰਮ ਦੀ ਰਿਪੋਰਟ ਮੁਤਾਬਕ, ਭਾਰਤ ਦੇ ਲੋਕ ਦੁਨੀਆ ਦੇ ਔਸਤ ਤੋਂ ਹਰ ਰੋਜ਼ 1 ਘੰਟਾ ਜ਼ਿਆਦਾ ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹਨ। 

ਜਿੱਥੇ ਦੁਨੀਆ ਦੇ ਲੋਕ ਹਰ ਰੋਜ਼ ਸਮਾਰਟਫੋਨ 'ਤੇ ਔਸਤਨ 3 ਘੰਟੇ 15 ਮਿੰਟ ਬਿਤਾਉਂਦੇ ਹਨ, ਉਥੇ ਹੀ ਭਾਰਤ 'ਚ ਇਹ ਸਮਾਂ 4 ਘੰਟੇ 5 ਮਿੰਟ ਹੈ। ਭਾਰਤੀ ਲੋਕ ਆਪਣੇ ਸਮਾਰਟਫੋਨ ਦੀ ਸਭ ਤੋਂ ਵੱਧ ਵਰਤੋਂ ਸੋਸ਼ਲ ਮੀਡੀਆ ਲਈ ਕਰਦੇ ਹਨ। ਇਸ ਤੋਂ ਬਾਅਦ ਫੋਟੋਆਂ ਅਤੇ ਵੀਡੀਓ ਬਣਾਉਣ ਲਈ ਸਮਾਰਟਫੋਨ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਆਨਲਾਈਨ ਗੇਮਾਂ ਅਤੇ ਮਨੋਰੰਜਨ ਦੀ ਵਾਰੀ ਆਉਂਦੀ ਹੈ। ਸਮਾਰਟਫ਼ੋਨ ਦੀ ਵਰਤੋਂ ਹੋਰ ਲੋੜਾਂ ਲਈ ਘੱਟ ਤੋਂ ਘੱਟ ਕੀਤੀ ਜਾਂਦੀ ਹੈ। ਜਿਵੇਂ-ਜਿਵੇਂ ਸਮਾਰਟਫੋਨ ਸਸਤੇ ਹੁੰਦੇ ਜਾ ਰਹੇ ਹਨ, ਲੋਕਾਂ ਦੀ ਪਹੁੰਚ ਵਧਦੀ ਜਾ ਰਹੀ ਹੈ।

2023 ਤਕ 83 ਲੱਖ ਕਰੋੜ ਰੁਪਏ ਦਾ ਹੋਵੇਗਾ ਇੰਟਰਨੈੱਟ ਕਾਰੋਬਾਰ

ਦੇਸ਼ ਵਿਚ ਇੰਟਰਨੈੱਟ ਅਤੇ ਸਮਾਰਟਫੋਨ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। InMobi ਦੀ ਰਿਪੋਰਟ ਦੇ ਅਨੁਸਾਰ, ਭਾਰਤ ਦਾ ਇੰਟਰਨੈੱਟ ਕਾਰੋਬਾਰ ਅਗਲੇ 6 ਸਾਲਾਂ ਵਿਚ ਯਾਨੀ 2030 ਤੱਕ 83 ਲੱਖ ਕਰੋੜ ਰੁਪਏ ਦਾ ਹੋ ਜਾਵੇਗਾ। ਸਮਾਰਟਫੋਨ ਕਾਰੋਬਾਰ 2032 ਤੱਕ ਵਧ ਕੇ 7.43 ਲੱਖ ਕਰੋੜ ਰੁਪਏ ਹੋ ਜਾਵੇਗਾ। ਇਸ ਸਮੇਂ ਭਾਰਤ ਵਿੱਚ ਹਰ ਮਹੀਨੇ 7.5 ਕਰੋੜ ਸਰਗਰਮ ਗੇਮਿੰਗ ਉਪਭੋਗਤਾ ਹਨ।


author

Rakesh

Content Editor

Related News