ਫੋਨ ਦੀ ਬੈਟਰੀ ਤੈਅ ਕਰਦੀ ਹੈ ਤੁਹਾਡਾ ਮੂਡ, ਜਾਣੋ ਅੱਧੀ ਬੈਟਰੀ ਦਾ ਕੀ ਹੈ ਮਤਲਬ

09/19/2019 12:25:23 PM

ਗੈਜੇਟ ਡੈਸਕ– ਸਮਾਰਟਫੋਨ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਹੁਣ ਲੋਕ ਇਨ੍ਹਾਂ ਗੈਜੇਟਸ ’ਤੇ ਹੀ ਆਪਣੇ ਜ਼ਿਆਦਾਤਰ ਕੰਮ ਕਰ ਲੈਂਦੇ ਹਨ। ਸਮਾਰਟਫੋਨ ਨਿਰਮਾਤਾ ਕੰਪਨੀਆਂ ਵੀ ਲੋਕਾਂ ਨੂੰ ਲੇਟੈਸਟ ਤਕਨੀਕ ਦੇ ਰਹੀਆਂ ਹਨ। ਹਾਲ ਹੀ ’ਚ ਫੋਨ ਨੂੰ ਲੈ ਕੇ ਇਕ ਅਧਿਐਨ ਕੀਤਾ ਗਿਆ ਹੈ ਜਿਸ ਵਿਚ ਪਤਾ ਲੱਗਾ ਹੈ ਕਿ ਬੈਟਰੀ ਇਨਸਾਨ ਦਾ ਮੂਡ ਤੈਅ ਕਰਦੀ ਹੈ। ਲੰਡਨ ਯੂਨੀਵਰਸਿਟੀ ਅਤੇ ਫਿਨਲੈਂਡ ਦੀ ਅਲਟੋ ਯੂਨੀਵਰਸਿਟੀ ਨੇ ਇਕੱਠੇ ਮਿਲ ਕੇ ਫੋਨ ਦੀ ਬੈਟਰੀ ’ਤੇ ਰਿਸਰਚ ਕੀਤਾ ਹੈ। ਇਸ ਰਿਸਰਚ ਨਾਲ ਫੋਨ ਦੀ ਬੈਟਰੀ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੋਏ ਹਨ। ਤਾਂ ਆਓ ਜਾਣਦੇ ਹਾਂ ਕਿ ਕਿਵੇਂ ਫੋਨ ਦੀ ਬੈਟਰੀ ਇਨਸਾਨ ਦੇ ਮੂਡ ’ਤੇ ਪ੍ਰਭਾਵ ਪਾਉਂਦੀ ਹੈ।

ਫੋਨ ਦੀ ਬੈਟਰੀ ਦਾ ਫੁਲ ਚਾਰਜ ਹੋਣਾ
ਰਿਸਰਚ ਮੁਤਾਬਕ, ਜੇਕਰ ਤੁਹਾਡੇ ਫੋਨ ਦੀ ਬੈਟਰੀ ਫੁਲ ਚਾਰਜ ਹੈ ਤਾਂ ਤੁਹਾਡਾ ਮੂਡ ਚੰਗਾ ਰਹਿੰਦਾ ਹੈ। ਤੁਸੀਂ ਪੂਰਾ ਦਿਨ ਐਕਟਿਵ ਮਹਿਸੂਸ ਕਰਦੇ ਹੋ ਅਤੇ ਸਾਰੇ ਕੰਮ ਵੀ ਜਲਦੀ-ਜਲਦੀ ਪੂਰੇ ਕਰ ਲੈਂਦੇ ਹੋ। ਉਥੇ ਹੀ ਜਿਨਾਂ ਲੋਕਾਂ ਦਾ ਫੋਨ ਚਾਰਜ ਨਹੀਂ ਰਹਿੰਦਾ, ਉਹ ਥੋੜ੍ਹੇ ਚਿੜਚਿੜੇ ਹੋ ਜਾਂਦੇ ਹਨ ਅਤੇ ਕੰਮ ’ਚ ਵੀ ਆਪਣਾ ਬੈਸਟ ਨਹੀਂ ਦੇ ਪਾਉਂਦੇ। 

ਨੈਗਟਿਵ ਮਹਿਸੂਸ ਕਰਨਾ
ਰਿਸਰਚ ਮੁਤਾਬਕ, ਜੇਕਰ ਤੁਹਾਡੇ ਫੋਨ ਦੀ ਬੈਟਰੀ 100 ਫੀਸਦੀ ਜਾਂ ਫੁਲ ਚਾਰਜ ਹੈ ਤਾਂ ਤੁਸੀਂ ਪਾਜ਼ੀਟਿਵ ਮਹਿਸੂਸ ਕਰਦੇ ਹੋ। ਉਥੇ ਹੀ 50 ਫੀਸਦੀ ਜਾਂ ਉਸ ਤੋਂ ਘੱਟ ਬੈਟਰੀ ਚਾਰਜ ਹੋਣ ’ਤੇ ਤੁਸੀਂ ਨੈਗਟਿਵ ਸੋਚਣ ਲੱਗਦੇ ਹੋ। ਇਹ ਰਿਸਰਚ 23 ਸਾਲ ਤੋਂ ਲੈ ਕੇ 57 ਸਾਲ ਦੇ ਲੋਕਾਂ ’ਤੇ ਕੀਤਾ ਗਿਆ ਹੈ। ਰਿਸਰਚ ਦੌਰਾਨ ਲੋਕਾਂ ਦਾ ਕਹਿਣਾ ਸੀ ਕਿ ਫੋਨ ਫੁਲ ਚਾਰਜ ਹੋਵੇ ਤਾਂ ਉਨ੍ਹਾਂ ਚੰਗਾ ਮਹਿਸੂਸ ਹੁੰਦਾ ਹੈ। ਉਥੇ ਹੀ ਜੇਕਰ ਬੈਟਰੀ ਘੱਟ ਹੋਵੇ ਤਾਂ ਮੂਡ ਠੀਕ ਨਹੀਂ ਰਹਿੰਦਾ। 

ਬੈਟਰੀ ਕਰਦੀ ਹੈ ਟਰੈਵਲ ਦਾ ਸਮਾਂ ਤੈਅ
ਸਮਾਰਟਫੋਨ ਦੀ ਆਦਤ ਜਾਂ ਉਸ ’ਤੇ ਨਿਰਭਰਤਾ ਇੰਨੀ ਵੱਧ ਗਈ ਹੈ ਕਿ ਹੁਣ ਲੋਕ ਆਪਣੇ ਫੋਨ ’ਚ ਬਚੀ ਬੈਟਰੀ ਦੇ ਹਿਸਾਬ ਨਾਲ ਟਰੈਵਲ ਦਾ ਸਮਾਂ ਤੈਅ ਕਰਨ ਲੱਗੇ ਹਨ। ਇਸ ਰਿਸਰਚ ’ਚ ਮੌਜੂਦ ਲੋਕ ਰੋਜ਼ਾਨਾ 60 ਤੋਂ 180 ਮਿੰਟ ਤਕ ਟਰੈਵਲ ਕਰਦੇ ਹਨ। ਟਰੈਵਲ ਕਰਦੇ ਸਮੇਂ ਟਾਈਮ ਨੂੰ ਬੈਟਰੀ ਦੇ ਸਟੇਟਸ ਨਾਲ ਤੈਅ ਕੀਤਾ ਜਾਂਦਾ ਹੈ। ਜਿਵੇਂ ਕਿ ਜੇਕਰ ਤੁਹਾਡੇ ਸਮਾਰਟਫੋਨ ਦੀ ਬੈਟਰੀ 50 ਫੀਸਦੀ ਹੋ ਗਈ ਹੈ ਤਾਂ ਤੁਸੀਂ ਇਸ ਤਰ੍ਹਾਂ ਮਾਪੋਗੇ ਕਿ ਘਰ ਪਹੁੰਚਣ ’ਚ 20 ਫੀਸਦੀ ਬੈਟਰੀ ਤਕ ਦਾ ਸਮਾਂ ਲੱਗੇਗਾ। 


Related News