ਗਰਮੀਆਂ ''ਚ ਸਮਾਰਟਫੋਨ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

04/03/2017 12:54:04 PM

ਜਲੰਧਰ- ਅੱਜ ਦੇ ਯੁੱਗ ''ਚ ਸਮਰਾਟਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਹਰ ਕੋਈ ਸਮਾਰਟਫੋਨ ਦੀ ਵਰਤੋਂ ਕਰਦਾ ਹੈ। ਗਰਮੀਆਂ ''ਚ ਆਪਣੇ ਸਮਾਰਟਫੋਨ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਥੋੜ੍ਹੀ ਜਿਹੀ ਵੀ ਲਾਪਰਵਾਹੀ ਨਾਲ ਇਹ ਖਰਾਬ ਹੋ ਸਕਦਾ ਹੈ ਅਤੇ ਤੁਹਾਡਾ ਡਾਟਾ ਬੇਕਾਰ ਹੋ ਸਕਦਾ ਹੈ ਜਾਂ ਫਿਰ ਓਵਰ ਹੀਟਿੰਗ ਨਾਲ ਫਟ ਵੀ ਸਕਦਾ ਹੈ। ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਧਿਆਨ ''ਚ ਰੱਖ ਕੇ ਤੁਸੀਂ ਆਪਣੇ ਸਮਰਾਟਫੋਨ ਨੂੰ ਖਰਾਬ ਹੋਣ ਤੋਂ ਬਚਾਅ ਸਕਦੇ ਹੋ। 

-ਜੇਕਰ ਸਮਾਰਟਫੋਨ ਚਾਰਜਿੰਗ ਦੌਰਾਨ ਗਰਮ ਹੋ ਜਾਏ ਤਾਂ ਚਾਰਜਰ ਨੂੰ ਤੁਰੰਤ ਬੰਦ ਕਰ ਦਿਓ। ਫੋਨ ਨੂੰ ਥੋੜ੍ਹੀ ਦੇਰ ਤੱਕ ਠੰਡਾ ਹੋਣ ਦਿਓ, ਉਸ ਤੋਂ ਬਾਅਦ ਹੀ ਦੁਬਾਰਾ ਚਾਰਜਿੰਗ ''ਤੇ ਲਗਾਓ।
- ਸਮਾਰਟਫੋਨ ਦੇ ਨਾਲ ਜੋ ਚਾਰਜਰ ਆਉਂਦਾ ਹੈ ਉਸ ਨੂੰ ਹੀ ਚਾਰਜਿੰਗ ਲਈ ਇਸਤੇਮਾਲ ਕਰੋ।
- ਗਰਮੀਆਂ ''ਚ ਸਮਰਾਟਫੋਨ ''ਤੇ ਹਲਕੇ ਵਾਟਰਪਰੂਫ ਜਾਂ ਸਕਰੈਚਪਰੂਫ ਕਵਰ ਦਾ ਇਸਤੇਮਾਲ ਕਰੋ।
- ਕੋਸ਼ਿਸ਼ ਕਰੋ ਕਿ ਫੋਨ ''ਤੇ ਲੈਦਰ ਜਾਂ ਪਲਾਸਟਿਕ ਦਾ ਕਵਰ ਨਾ ਲਗਾਓ। ਇਸ ਨਾਲ ਬੈਟਰੀ ''ਚ ਓਵਰ-ਹੀਟਿੰਗ ਅਤੇ ਸਮਟਰਾਫੋਨ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। 
- ਸਮਰਾਟਫੋਨ ਜਾਂ ਟੈਬਲੇਟ ਨੂੰ ਕਦੇ ਵੀ ਸਿਰਹਾਣੇ ਦੇ ਹੇਠਾਂ ਰੱਖ ਕੇ ਚਾਰਜ ਨਹੀਂ ਕਰਨਾ ਚਾਹੀਦਾ।
- ਗਰਮੀਆਂ ''ਚ ਸਮਾਰਟਫੋਨ ਜਾਂ ਹੋਰ ਗੈਜੇਟਸ ਨੂੰ ਅਚਾਨਕ ਜ਼ਿਆਦਾ ਠੰਡੇ ਤੋਂ ਗਰਮੀ ਵਾਲੇ ਤਾਪਮਾਨ ''ਚ ਲੈ ਕੇ ਜਾਣ ਤੋਂ ਬਚੋ, ਇਸ ਲਈ ਥੋੜ੍ਹਾ ਸਮਾਂ ਡਿਵਾਈਸ ਨੂੰ ਬੰਦ ਕਰੋ ਅਤੇ ਫਿਰ ਆਮ ਤਾਪਮਾਨ ''ਚ ਦੁਬਾਰਾ ਖੋਲ੍ਹੋ।
- ਜੇਕਰ ਬੈਟਰੀ ਫੁੱਲੀ ਹੋਈ ਹੈ ਤਾਂ ਉਸ ਫੋਨ ਦੀ ਵਰਤੋਂ ਉਦੋਂ ਤੱਕ ਨਾ ਕਰੋ ਜਦੋਂ ਤੱਕ ਨਵੀਂ ਬੈਟਰੀ ਨਾ ਲੈ ਲਓ।
- ਫੁੱਲੀ ਹੋਈ ਬੈਟਰੀ ਜੇਕਰ ਵਾਰੰਟੀ ''ਚ ਹੈ ਤਾਂ ਉਸ ਲਈ ਤੁਹਾਨੂੰ ਦੂਜੀ ਬੈਟਰੀ ਵੀ ਮਿਲ ਸਕਦੀ ਹੈ। 
- ਗਰਮੀ ''ਚ ਕਾਰ ਦੇ ਡੈਸ਼ਬੋਰਡ ''ਤੇ ਫੋਨ ਰੱਖਣ ਤੋਂ ਬਚੋ।
- ਗਰਮੀਆਂ ''ਚ ਸਮਾਟਫੋਨ ਨੂੰ ਧੁੱਪ ''ਚ ਨਾ ਰੱਖੋ।

Related News