ਸਾਵਧਾਨ! Smart TV ਬਣ ਸਕਦਾ ਹੈ ਜਾਸੂਸ, ਹੈਕਿੰਗ ਦਾ ਖਤਰਾ

12/12/2019 2:43:12 PM

ਗੈਜੇਟ ਡੈਸਕ– ਜੇਕਰ ਤੁਹਾਡੇ ਸਮਾਰਟ ਟੀ.ਵੀ. ਹੈ ਜਾਂ ਤੁਸੀਂ ਨਵਾਂ ਸਮਾਰਟ ਟੀਵੀ ਲੈਣ ਦਾ ਮੰਨ ਬਣਾ ਰਹੇ ਹੋ ਤਾਂ ਇਕ ਵਾਰ ਰੁੱਕ ਕੇ ਸੋਚਣ ਦੀ ਲੋੜ ਹੈ। ਹੋ ਸਕਦਾ ਹੈ ਕਿ ਟੀਵੀ ਦੀ ਥਾਂ ਤੁਸੀਂ ਇਕ ਸੀ.ਸੀ.ਟੀ.ਵੀ. ਲਗਾਉਣ ਜਾ ਰਹੇ ਹੋਵੋ ਅਤੇ ਤੁਹਾਡੀ ਹਰ ਹਰਕਤ ’ਤੇ ਕਿਸੇ ਦੀ ਨਜ਼ਰ ਹੋਵੇ। ਸਮਾਰਟ ਟੀਵੀ ਭਲੇ ਹੀ ਸਿੰਗਲ ਟੈਪ ’ਤੇ ਢੇਰਾਂ ਐਂਟਰਟੇਨਮੈਂਟ ਸੇਵਾਵਾਂ ਐਕਸੈਸ ਕਰਨ ਦਾ ਆਪਸ਼ਨ ਦਿੰਦੇ ਹੋਣ ਪਰ ਸਾਹਮਣੇ ਆਇਆ ਹੈ ਕਿ ਸਮਾਰਟ ਟੀਵੀ ਨੂੰ ਹੈਕ ਕਰ ਕੇ ਯੂਜ਼ਰ ’ਤੇ ਨਜ਼ਰ ਰੱਖੀ ਜਾ ਸਕਦੀ ਹੈ। 

PunjabKesari

ਐੱਫ.ਬੀ.ਆਈ. ਵੱਲੋਂ ਹਾਲ ਹੀ ’ਚ ਦਿੱਤੀ ਗਈ ਵਾਰਨਿੰਗ ਮੁਤਾਬਕ, ਅਪਰਾਧੀ ਅਤੇ ਹੈਕਰ ਸਮਾਰਟ ਟੀਵੀ ਦੀ ਮਦਦ ਨਾਲ ਯੂਜ਼ਰਜ਼ ਦੇ ਹੋਮ ਕੰਪਿਊਟਰ ਨੈੱਟਵਰਕ ਦਾ ਐਕਸਾਸ ਪਾ ਸਕਦੇ ਹਨ ਅਤੇ ਸਮਾਰਟ ਟੀਵੀ ਯੂਜ਼ਰ ਦੀ ਹਰ ਹਰਕਤ ਅਤੇ ਐਕਟਿਵਿਟੀ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਸੋਫੇ ’ਤੇ ਬੈਠ ਕੇ ਟੀਵੀ ਦੇਖ ਰਹੇ ਤੁਹਾਡੇ ਪਰਿਵਾਰ ਨੂੰ ਵੀ ਰਿਕਾਰਡ ਕੀਤਾ ਜਾਂ ਲਾਈਵ ਦੇਖਿਆ ਜਾ ਸਕਦਾ ਹੈ। ਨਾਲ ਹੀ ਇਸ ਦੀ ਮਦਦ ਨਾਲ ਹੋਮ ਨੈੱਟਵਰਕ ਨਾਲ ਕੁਨੈਕਟਿਡ ਬਾਕੀ ਡਿਵਾਈਸਿਜ਼ ’ਤੇ ਵੀ ਅਟੈਕ ਕੀਤਾ ਜਾ ਸਕਦਾ ਹੈ। 

PunjabKesari

ਹੋਮ ਨੈੱਟਵਰਕ ਹੈਕਿੰਗ
ਸਮਾਰਟ ਟੀ.ਵੀ. ਓਨਰਾਂ ਨੂੰ ਐੱਫ.ਬੀ.ਆਈ. ਵੱਲੋਂ ਮਿਲੀ ਵਾਰਨਿੰਗ ’ਚ ਕਿਹਾ ਗਿਆ ਹੈ ਕਿ ਟੀ.ਵੀ. ਨਿਰਮਾਤਾ ਅਤੇ ਐਪ ਡਿਵੈੱਲਪਰਾਂ ਵੱਲੋਂ ਯੂਜ਼ਰਜ਼ ਦੀਆਂ ਗੱਲਾਂ ਸੁਣਨ ਜਾਂ ਉਨ੍ਹਾਂ ਨੂੰ ਦੇਖਣ ਦੇ ਰਿਸਕ ਨਾਲੋਂ ਜ਼ਿਆਦਾ ਖਤਰਨਾਕ ਇਹ ਹੈ ਕਿ ਸਮਾਰਟ ਟੀਵੀ ਨੂੰ ਹੈਕਰ ਹੈਕ ਕਰ ਸਕਦੇ ਹਨ। ਇਸ ਤਰ੍ਹਾਂ ਸਮਾਰਟ ਟੀਵੀ ਦੇ ਘਰ ’ਚ ਨਿਗਰਾਨੀ ਕਰਨ ਲਈ ਗੇਟਵੇ ਓਪਨ ਕਰ ਦਿੰਦਾ ਹੈ ਅਤੇ ਐਂਡਰਾਇਡ ਸਮਾਰਟਫੋਨਜ਼ ਜਾਂ ਪੀ.ਸੀ. ਦੀ ਤਰ੍ਹਾਂ ਹੀ ਘਰੇਲੂ ਉਪਕਰਣਾਂ ਨੂੰ ਵੀ ਹੈਕ ਕੀਤਾ ਜਾ ਸਕਦਾ ਹੈ। ਸਭ ਤੋਂ ਖਤਰਨਾਕ ਮਾਮਲਿਆਂ ’ਚ ਹੈਕਰ ਸਮਾਰਟ ਟੀ.ਵੀ. ਕੈਮਰਾ ਅਤੇ ਮਾਈਕ ਨੂੰ ਵੀ ਐਕਸੈਸ ਕਰ ਸਕਦੇ ਹਨ। 

PunjabKesari

ਖੁਦ ਨੂੰ ਇੰਝ ਰੱਖੇ ਸੇਫ
ਘਰ ’ਚ ਮੌਜੂਦ ਜ਼ਿਆਦਾਤਰ ਅਜਿਹੇ ਡਿਵਾਈਸਿਜ਼ ਜੋ ਇੰਟਰਨੈੱਟ ਨਾਲ ਕੁਨੈਕਟਿਡ ਹੁੰਦੇ ਹਨ, ਉਨ੍ਹਾਂ ਨੂੰ ਹੈਕ ਕਰਨਾ ਸੰਭਵ ਹੈ। ਜ਼ਿਆਦਾਤਰ ਸਮਾਰਟ ਟੀ.ਵੀ. ਇਸ ਖਤਰੇ ਤੋਂ ਅਜੇ ਤਕ ਅਛੂਤੇ ਹਨ ਪਰ ਕਈ ਮਾਮਲਿਆਂ ਤੋਂ ਪਤਾ ਚੱਲਦਾ ਹੈ ਕਿ ਸਮਾਰਟ ਟੀ.ਵੀ. ’ਤੇ ਅਟੈਕ ਕਰਨਾ ਪੂਰੀ ਤਰ੍ਹਾਂ ਸੰਭਵ ਹੈ।
- ਐੱਫ.ਬੀ.ਆਈ. ਨੇ ਇਸ ਮਾਮਲੇ ’ਤੇ ਕਿਹਾ ਹੈ ਕਿ ਸਮਾਰਟ ਟੀ.ਵੀ. ਯੂਜ਼ਰਜ਼ ਨੂੰ ਇਨ੍ਹਾਂ ਦੇ ਫੀਚਰਜ਼ ਨੂੰ ਹੋਰ ਸਮਝਣ ਲਈ ਸਮਾਂ ਦੇਣਾ ਚਾਹੀਦਾ ਹੈ ਅਤੇ ਡਿਵਾਈਸਿਜ਼ ਦਾ ਇਸਤੇਮਾਲ ਕਰਨ ਦੀ ਸਥਿਤੀ ’ਚ ਪਾਵਰ ਤੋਂ ਹੀ ਆਫ ਕਰ ਦੇਣਾ ਚਾਹੀਦਾ ਹੈ। 


Related News