ਦੇਸੀ ਕੰਪਨੀ ਨੇ ਲਾਂਚ ਕੀਤੀ ''ਸਮਾਰਟ ਰਿੰਗ'', ਮਿਲਦੇ ਹਨ ਗਜ਼ਬ ਦੇ ਫੀਚਰਜ਼

Saturday, Dec 20, 2025 - 06:53 PM (IST)

ਦੇਸੀ ਕੰਪਨੀ ਨੇ ਲਾਂਚ ਕੀਤੀ ''ਸਮਾਰਟ ਰਿੰਗ'', ਮਿਲਦੇ ਹਨ ਗਜ਼ਬ ਦੇ ਫੀਚਰਜ਼

ਗੈਜੇਟ ਡੈਸਕ- ਦੇਸੀ ਵਿਅਰੇਬਲ ਕੰਪਨੀ boAt ਨੇ ਆਪਣੀ ਨਵੀਂ ਸਮਾਰਟ ਰਿੰਗ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Valour Ring 1 ਨੂੰ ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ, ਜੋ ਹੈਲਥ ਅਤੇ ਫਿਟਨੈੱਸ ਟ੍ਰੈਕਿੰਗ ਫੀਚਰ ਦੇ ਨਾਲ ਆਉਂਦੀ ਹੈ। ਇਸ ਰਿੰਗ ਨੂੰ ਤੁਸੀਂ ਵਾਚ ਦੀ ਥਾਂ ਇਸਤੇਮਾਲ ਕਰ ਸਕਦੇ ਹੋ। ਜਿਥੇ ਵਾਚ ਤੁਸੀਂ ਹਰ ਸਮੇਂ ਨਹੀਂ ਪਾ ਸਕਦੇ, ਇਸ ਰਿੰਗ ਦੇ ਨਾਲ ਅਜਿਹੀ ਕੋਈ ਚੁਣੌਤੀ ਨਹੀਂ ਹੈ। 

ਕੰਪਨੀ ਨੇ ਇਸਨੂੰ ਲਾਈਟਵੇਟ ਟਾਈਟੇਨੀਅਮ ਫਰੇਮ 'ਚ ਤਿਆਰ ਕੀਤਾ ਹੈ। ਇਹ ਰਿੰਗ ਹਾਰਟ ਰੇਟ ਮਾਨੀਟਰਿੰਗ, SpO2 ਟ੍ਰੈਕਿੰਗ, ਸਲੀਪ ਐਨਾਲੀਸਿਸ ਅਤੇ ਸਟ੍ਰੈਸ ਇੰਸਾਈਟ ਵਰਗੇ ਡਿਟੇਲਸ ਟ੍ਰੈਕ ਕਰਦੀ ਹੈ। ਇਸ ਵਿਚ ਮਲਟੀਪਲ ਸਪੋਰਟਸ ਮੋਡ ਅਤੇ ਲੰਬੀ ਬੈਟਰੀ ਲਾਈਫ ਮਿਲਦੀ ਹੈ। ਆਓ ਜਾਣਦੇ ਹਾਂ ਇਸਦੀ ਡਿਟੇਲਸ।

ਕਿੰਨੀ ਹੈ ਕੀਮਤ

boAr Valour Ring 1 ਨੂੰ ਕੰਪਨੀ ਨੇ 11,999 ਰੁਪਏ 'ਚ ਲਾਂਚ ਕੀਤਾ ਹੈ। ਇਸ ਰਿੰਗ ਨੂੰ ਐਮਾਜ਼ੋਨ, ਫਲਿਪਕਾਰਟ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਦੇ ਹੋ। ਇਹ ਚੁਣੇ ਹੋਏ ਆਫਲਾਈਨ ਸਟੋਰਾਂ 'ਤੇ ਵੀ ਉਪਲੱਬਧ ਹੋਵੇਗੀ। ਫਿਟਨੈੱਸ ਟ੍ਰੈਕਰ ਕਾਰਬਨ ਬਲੈਕ ਮੈਟ ਫਿਨਿਸ਼ 'ਚ ਆਉਂਦਾ ਹੈ, ਜੋ 7 ਤੋਂ 12 ਰਿੰਗ ਸਾਈਜ਼ 'ਚ ਮਿਲੇਗੀ। 

ਕੰਪਨੀ ਇਸ ਲਈ ਇਕ ਸਾਈਜਿੰਗ ਫਿਟ ਵੀ ਦੇ ਰਹੀ ਹੈ। ਜਿਸਦੀ ਮਦਦ ਨਾਲ ਗਾਹਕ ਘਰ ਬੈਠੇ ਆਪਣੇ ਲਈ ਸਹੀ ਸਾਈਜ਼ ਚੁਣ ਸਕਣਗੇ। ਕੰਪਨੀ ਦਾ ਕਹਿਣਾ ਹੈਕਿ ਗਾਹਕਾਂ ਨੂੰ ਰਿੰਗ ਖਰੀਦਣ 'ਤੇ ਹੈਲਥ ਬੈਨੀਫਿਟ ਪੈਕੇਜ ਵੀ ਮਿਲੇਗਾ। 

ਖੂਬੀਆਂ

Valour Ring 1 ਇਕ ਫਿਟਨੈੱਸ ਟ੍ਰੈਕਰ ਹੈ ਜੋ ਰਿੰਗ ਸ਼ੇਪ 'ਚ ਆਉਂਦਾ ਹੈ। ਇਹ ਡਿਵਾਈਸ ਤੁਹਾਡੀ ਐਕਟੀਵਿਟੀਜ਼ ਨੂੰ ਲਗਾਤਾਰ ਮਾਨੀਟਰ ਕਰ ਸਕਦਾ ਹੈ। ਜਿਵੇਂ ਕਿ ਤੁਸੀਂ ਇਸਨੂੰ ਉਂਗਲੀ 'ਚ ਪਹਿਨਿਆ ਹੁੰਦਾ ਹੈ ਤਾਂ ਤੁਹਾਨੂੰ ਇਸਨੂੰ ਉਤਾਰਨ ਦੀ ਲੋੜ ਨਹੀਂ ਹੋਵੇਗੀ। ਤੁਸੀਂ ਇਸਨੂੰ ਲਗਾਤਾਰ ਇਸਤੇਮਾਲ ਕਰ ਸਕਦੇ ਹੋ, ਜਿਸ ਨਾਲ ਮਾਨੀਟਰਿੰਗ ਬ੍ਰੇਕ ਨਹੀਂ ਹੁੰਦੀ। 

ਇਸਦਾ ਭਾਰ ਲਗਭਗ 6 ਗ੍ਰਾਮ ਹੈ। ਇਸ ਵਿਚ ਹਾਰਟ ਰੇਟ ਮਾਨੀਟਰਿੰਗ, HRV ਇਨਸਾਈਟ, SpO2 ਟ੍ਰੈਕਿੰਗ, ਸਟੈੱਪ ਅਤੇ ਐਕਟੀਵਿਟੀ ਟ੍ਰੈਕਿੰਗ, ਸਕਿਨ ਤਾਪਮਾਨ ਮਾਨੀਟਰਿੰਗ, ਸਟ੍ਰੈਸ ਟ੍ਰੈਕਿੰਗ ਅਤੇ ਦੂਜੇ ਫੀਚਰਜ਼ ਮਿਲਦੇ ਹਨ। ਇਸਦਾ ਸਲੀਪ ਟ੍ਰੈਕਿੰਗ ਫੀਚਰ ਤੁਹਾਨੂੰ ਸਲੀਪ ਸਟੇਜ ਨੂੰ ਐਨਾਲਾਈਜ਼ ਕਰਦਾ ਹੈ ਅਤੇ ਦੱਸਦਾ ਹੈ ਕਿ ਦਿਨ 'ਚ ਤੁਹਾਨੂੰ ਕਦੋਂ ਪਾਵਰ ਨੈਪ ਦੀ ਲੋੜ ਹੈ। 

ਇਸ ਵਿਚ 40 ਸਪੋਰਟਸ ਮੋਡ ਮਿਲਦੇ ਹਨ, ਜਿਸ ਵਿਚ ਸਟ੍ਰੈਂਥ ਟ੍ਰੇਨਿੰਗ, ਰਨਿੰਗ, ਸਾਈਕਲਿੰਗ ਅਤੇ ਵਾਕਿੰਗ ਵਰਗੇ ਆਪਸ਼ਨ ਸ਼ਾਮਲ ਹਨ। ਇਨ੍ਹਾਂ ਸਾਰੇ ਡਾਟਾ ਨੂੰ ਤੁਸੀਂ ਕੰਪਨੀ ਦੇ Crest ਕੰਪੈਨੀਅਨ ਐਪ ਨਾਲ ਐਕਸੈਸ ਕਰ ਸਕਦੇ ਹੋ। ਸਿੰਗਲ ਚਾਰਜ 'ਚ ਤੁਸੀਂ ਇਸ ਰਿੰਗ ਨੂੰ 15 ਦਿਨਾਂ ਤਕ ਇਸਤੇਮਾਲ ਕਰ ਸਕਦੇ ਹੋ। 


author

Rakesh

Content Editor

Related News