ਆ ਗਈ ਸਮਾਰਟ ਜੈਕੇਟ, ਦੇ ਸਕੋਗੇ ਕਾਲ ਦਾ ਜਵਾਬ ਤੇ ਲੈ ਸਕੋਗੇ ਸੈਲਫੀ

10/04/2019 11:48:35 AM

ਗੈਜੇਟ ਡੈਸਕ– ਸਮਾਰਟਫੋਨ ਅਤੇ ਸਮਾਰਟਫੋਨ ਟੀਵੀ ਤੋਂ ਬਾਅਦ ਹੁਣ ਕਪੜੇ ਵੀ ਸਮਾਰਟ ਹੋਣ ਲੱਗੇ ਹਨ। ਮਸ਼ਹੂਰ ਕਲੋਦਿੰਗ ਬ੍ਰਾਂਡ Levi's ਇਕ ਅਜਿਹੀ ਜੈਕੇਟ ਲੈ ਕੇ ਆਇਆ ਹੈ ਜਿਸ ਨਾਲ ਤੁਸੀਂ ਆਪਣੇ ਸਮਾਰਟਫੋਨ ਅਤੇ ਐਪਸ ਦੇ ਕੁਝ ਜ਼ਰੂਰੀ ਫੀਚਰਜ਼ ਨੂੰ ਆਪਰੇਟ ਕਰ ਸਕੋਗੇ। ਕੰਪਨੀ ਇਨ੍ਹਾਂ ਜੈਕੇਟਸ ਨੂੰ ਸਮਾਰਟ ਟ੍ਰਕਰ ਜੈਕੇਟਸ ਦੇ ਨਾਂ ਨਾਲ ਵੇਚੇਗੀ। ਇਹ ਜੈਕੇਟ ਆਮ ਡੈਨਿਮ ਜੈਗੇਟ ਦੀ ਤਰ੍ਹਾਂ ਹੀ ਦਿਸੇਗੀ ਪਰ ਗੂਗਲ ਦੀ ਟੈਕਨਾਲੋਜੀ ਇਸ ਨੂੰ ਖਾਸ ਬਣਾ ਦਿੰਦੀ ਹੈ। ਇਸ ਟੈਕਨਾਲੋਜੀ ਦੀ ਮਦਦ ਨਾਲ ਜੈਕੇਟ ਦੀ ਸਲੀਵ ਦੇ ਅਖੀਰ ’ਚ ਦਿੱਤੇ ਗਏ ਕੱਫਸ ਰਾਹੀਂ ਫੋਨ ਨੂੰ ਸਵਾਈਪ ਅਤੇ ਟੱਚ ਕੀਤਾ ਜਾ ਸਕੇਗਾ। 

ਦੋ ਸਾਲ ਪਹਿਲਾਂ ਕੀਤਾ ਸੀ ਪੇਸ਼
ਗੂਗਲ ਅਤੇ Levi's ਨੇ ਦੋ ਸਾਲ ਪਹਿਲਾਂ ਇਸ ਹਾਈਟੈੱਕ ਜੈਕੇਟ ਨੂੰ ‘ਕੰਪਿਊਟਰ ਟ੍ਰਕਰ’ ਦੇ ਤੌਰ ’ਤੇ ਪੇਸ਼ ਕੀਤਾ ਸੀ। ਲੋਕਾਂ ਨੂੰ ਇਹ ਜੈਕੇਟ ਕਾਫੀ ਪਸੰਦ ਆਈ ਸੀ ਅਤੇ ਹੁਣ ਕੰਪਨੀ ਇਸ ਨੂੰ ਕਲਾਸਿਕ ਟ੍ਰਕਰ ਅਤੇ ਸ਼ੇਰਪਾ ਟ੍ਰਕਰ ਡਿਜ਼ਾਈਨ ’ਚ ਉਪਲੱਬਧ ਕਰਵਾ ਰਹੀ ਹੈ। 

 

ਗੂਗਲ ਦੀ ਖਾਸ ਤਕਨੀਕ ’ਤੇ ਕਰਦੀ ਹੈ ਕੰਮ
ਓਰਿਜਨਲ ਜੈਕੇਟਸ ਦੀ ਤਰ੍ਹਾਂ ਇਹ ਲੇਟੈਸਟ ਜੈਕੇਟ ਵੀ ਗੂਗਲ ਦੀ Jacquard ਤਕਨੀਕ ’ਤੇ ਕੰਮ ਕਰੇਗੀ। ਜੈਕੇਟ ਦੀ ਸਲੀਵਸ ’ਚ ਬਲੂਟੁੱਥ ਮਡਿਊਲ ਦਿੱਤਾ ਗਿਆ ਹੈ ਜੋ ਖੱਬੇ ਕੱਫ ਦੇ ਅੰਦਰ ਮੌਜੂਦ ਹੈ. ਇਹ ਜੈਕੇਟ ਨੂੰ ਸਮਾਰਟਫੋਨਜ਼ ਲਈ ਇਕ ਟੱਚ ਸੈਂਸੀਟਿਵ ਰਿਮੋਟ ਬਣਾ ਦਿੰਦਾ ਹੈ। ਇਸ ਦੀ ਖਾਸ ਗੱਲ ਹੈ ਕਿ ਜੈਕਾਰਡ ਐਪ ਰਾਹੀਂ ਯੂਜ਼ਰ ਇਸ ਨੂੰ ਆਪਣੇ ਹਿਸਾਬ ਨਾਲ ਪ੍ਰੋਗਰਾਮ ਵੀ ਕਰ ਸਕਦੇ ਹਨ। 

PunjabKesari

ਜੈਸਚਰ ਰਾਹੀਂ ਕਰ ਸਕੋਗੇ ਕਈ ਟਾਸਕ
ਇਹ ਜੈਕੇਟ ਤੁਹਾਨੂੰ ਕਈ ਟਾਸਕ ਆਸਾਨੀ ਨਾਲ ਕਰਨ ਦੀ ਸਹੂਲਤ ਦਿੰਦੀ ਹੈ। ਤੁਸੀਂ ਸਿਰਫ ਜੈਸਚਰ ਰਾਹੀਂ ਸੈਲਫੀ ਲੈਣ ਦੇ ਨਾਲ ਹੀ ਇਨਕਮਿੰਗ ਕਾਲ ਦਾ ਜਵਾਬ ਦੇ ਸਕਦੇ ਹੋ ਅਤੇ ਫੋਨ ’ਚ ਮਿਊਜ਼ਿਕ ਪਲੇਅ/ਪੌਜ਼ ਵੀ ਕਰ ਸਕਦੇ ਹੋ। ਇੰਨਾ ਹੀ ਨਹੀਂ ਇਹ ਗੂਗਲ ਅਸਿਸਟੈਂਟ ਸਪੋਰਟ ਦੇ ਨਾਲ ਵੀ ਆਉਂਦੀ ਹੈ। ਇਕ ਹੋਰ ਖਾਸ ਗੱਲ ਜੋ ਇਸ ਨੂੰ ਬੇਹੱਦ ਖਾਸ ਬਣਾਉਂਦੀ ਹੈ ਉਹ ਇਹ ਹੈ ਕਿ ਜੈਕੇਟ ਪਹਿਨਣ ਦੌਰਾਨ ਜੇਕਰ ਗਲਤੀ ਨਾਲ ਤੁਸੀਂ ਆਪਣਾ ਸਮਾਰਟਫੋਨ ਕਿਤੇ ਭੁੱਲ ਜਾਂਦੇ ਹੋ ਤਾਂ ਇਹ ਵਾਈਬ੍ਰੇਸ਼ਨ ਅਤੇ ਬਲੂਟੁੱਥ ਟੈਗ ਦੇ ਲਾਈਟ ਬਲਿੰਗ ਰਾਹੀਂ ਤੁਹਾਨੂੰ ਅਲਰਟ ਕਰ ਦੇਵੇਗੀ। 

PunjabKesari

ਕਰੀਬ 14,000 ਰੁਪਏ ਹੈ ਸ਼ੁਰੂਆਤੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਇਸ ਜੈਕੇਟ ਦੇ ਕਲਾਸਿਕ ਡਿਜ਼ਾਈਨ ਨੂੰ 198 ਡਾਲਰ (ਕਰੀਬ 14,000 ਰੁਪਏ)ਅਤੇ ਸ਼ੇਰਪਾ ਡਿਜ਼ਾਈਨ ਨੂੰ 248 ਡਾਲਰ (ਕਰੀਬ 17,600 ਰੁਪਏ) ’ਚ ਖਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਗੰਦੀ ਹੋਣ ’ਤੇ ਤੁਸੀਂ ਇਸ ਜੈਕੇਟ ਨੂੰ ਬਿਲਕੁਲ ਕਿਸੇ ਆਮ ਜੈਕੇਟ ਦੀ ਤਰ੍ਹਾਂ ਧੋ ਵੀ ਸਕਦੇ ਹੋ। 


Related News