ਸਕਲਕੈਂਡੀ ਨੇ ਲਾਂਚ ਕੀਤਾ ਨਵਾਂ ਵਾਇਰਲੈੱਸ JIB Earbuds, ਮਿਲੇਗਾ 6 ਘੰਟਿਆਂ ਦਾ ਬੈਟਰੀ ਬੈੱਕਅਪ
Tuesday, Jun 13, 2017 - 11:38 AM (IST)

ਜਲੰਧਰ- ਹੈੱਡਫੋਨ ਨਿਰਮਾਤਾ ਕੰਪਨੀ ਸਕਲਕੈਂਡੀ ਨੇ ਸੋਮਵਾਰ ਨੂੰ ਆਪਣੀ ਵਾਇਰਲੈੱਸ ਰੇਂਜ 'ਚ ਨਵਾਂ ਬਲੁਟੁੱਥ 'ਜਿਬ' ਇਅਰਬਡਸ (ਕੰਨ 'ਚ ਲਗਾਇਆ ਜਾਣ ਵਾਲਾ ਪ੍ਰੋਡਕਟਸ) ਲਾਂਚ ਕੀਤਾ। ਇਸ ਪ੍ਰੋਡਕਟਸ ਬਲੂਟੁੱਥ ਨਾਲ ਕੁਨੈਕਟ ਕੀਤਾ ਜਾ ਸਕੇਂਗਾ। ਇਸ ਦੀ ਕੀਮਤ ਕੰਪਨੀ ਨੇ 2,999 ਰੁਪਏ ਰੱਖੀ ਹੈ। 'ਜਿਬ' ਇਅਰਬਡਸ ਐਮਾਜ਼ਨ ਡਾਟ ਤੋਂ ਖਰੀਦਿਆ ਜਾ ਸਕਦਾ ਹੈ ਅਤੇ ਬਾਅਦ 'ਚ ਇਹ ਛੋਟਾ ਦੁਦੁਕਾਨਾਂ 'ਤੇ ਮੌਜੂਦ ਹੋਵੇਗਾ।
ਇਹ ਇਅਰਬਡਸ ਚਾਰ ਵੇਰੀਅੰਟ ਕਲਰ 'ਚ ਉਪਲੱਬਧ ਹੋਵੇਗਾ. ਇਕ ਵਾਰ ਚਾਰਜ ਹੋਣ 'ਤੇ ਇਸ ਦੀ ਬੈਟਰੀ ਛੇ ਘੰਟਿਆਂਤੱਕ ਚੱਲਦੀ ਹੈ। ਕੰਪਨੀ ਨੇ ਦੱਸਿਆ ਕਿ ਇਹ ਨਵਾਂ ਬਲੂਟੁੱਥ ਇਅਰਬਡ ਰੱਖਣ 'ਚ ਬੇਹੱਦ ਆਸਾਨ ਅਤੇ ਛੋਟਾ ਹੈ। ਇਸ ਨੂੰ ਅਸਾਨੀ ਨਾਲ ਯੂਜ਼ਰ ਆਪਣੇ ਨਾਲ ਕਿਤੇ ਵੀ ਲੈ ਜਾ ਸਕਦਾ ਹੈ। ਇਸ ਦਾ ਡਿਜ਼ਾਇਨ ਯੂਜ਼ਰ ਦੇ ਕੰਨ 'ਚ ਨੌਇਸ-ਆਇਸੋਲੇਟੇ ਫਿੱਟ ਦਿੰਦਾ ਹੈ ਜੋ ਮਿਊਜ਼ਿਕ ਦੇ ਅਨੁਭਵ ਨੂੰ ਹੋਰ ਵੀ ਸ਼ਾਨਦਾਰ ਬਣਾਉਂਦਾ ਹੈ।
ਕੰਪਨੀ ਵਲੋਂ ਇਕ ਬਿਆਨ 'ਚ ਕਿਹਾ ਗਿਆ ਕਿ ਇਹ ਇਨ-ਲਾਈਨ ਮਾਇਕ੍ਰੋ ਫੋਨ ਯੂਜ਼ਰਸ ਨੂੰ ਕਾਲ ਨੂੰ ਕੰਟਰੋਲ ਕਰਨ ਅਤੇ ਬਿਨਾਂ ਫੋਨ ਦੀ ਮਦਦ ਨਾਲ ਸੰਗੀਤ ਦੀ ਰਫ਼ਤਾਰ ਨੂੰ ਬਦਲਨ 'ਚ ਸਮਰੱਥ ਬਣਾਉਂਦਾ ਹੈ।