Skoda 18 ਮਾਰਚ ਨੂੰ ਪੇਸ਼ ਕਰੇਗੀ ਆਪਣੀ ਅਪਕਮਿੰਗ KUSHAQ SUV

02/21/2021 5:06:36 PM

ਨਵੀਂ ਦਿੱਲੀ : ਸਕੌਡਾ ਨੇ ਲੰਬੇ ਸਮੇਂ ਤੋਂ ਚਰਚਿਤ ਰਹੀ ਕੁਸ਼ਾਕ ਐਸ.ਯੂ.ਵੀ. (KUSHAQ) SUV ਨੂੰ ਜਲਦੀ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਕਾਰ ਨੂੰ 18 ਮਾਰਚ ਨੂੰ ਵਰਲਡ ਡੈਬਿਊ ਕੀਤਾ ਜਾਏਗਾ। ਇਹ ਕਾਰ ਵੋਲਕਸਵੈਗਨ ਗਰੁੱਪ ਦੇ MQB A0 IN ਪਲੇਟਫਾਰਮ 'ਤੇ ਅਧਾਰਤ ਹੋਵੇਗੀ। ਇਸ ਨੂੰ 2021 ਦੇ ਅੱਧ ਤੋਂ ਪਹਿਲਾਂ ਭਾਰਤ ਵੀ ਲਿਆਂਦਾ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਇਸ ਕਾਰ ਨੂੰ ਕੁਸ਼ਾਕ ਸੰਸਕ੍ਰਿਤ ਨਾਮ ਦਿੱਤਾ ਗਿਆ ਹੈ। ਪ੍ਰਾਚੀਨ ਭਾਰਤੀ ਭਾਸ਼ਾ ਵਿਚ ਸ਼ਬਦ 'ਕੁਸ਼ਾਲ' ਕਿਸੇ 'ਰਾਜਾ' ਜਾਂ 'ਸਮਰਾਟ' ਨੂੰ ਦਰਸਾਉਂਦਾ ਸੀ।

ਇਹ ਵੀ ਪੜ੍ਹੋ :  Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜ਼ੁਰਮਾਨਾ

ਕਾਰ ਵਿਚ ਬਹੁਤ ਸਾਰੀਆਂ ਆਧੁਨਿਕ ਵਿਸ਼ੇਸ਼ਤਾਵਾਂ ਮਿਲਣਗੀਆਂ

ਰਿਪੋਰਟ ਅਨੁਸਾਰ ਇਸ ਕਾਰ ਵਿਚ ਇੱਕ ਸ਼ਾਨਦਾਰ ਡਿਜੀਟਲ ਇੰਸਟ੍ਰੂਮੈਂਟ ਪੈਨਲ, ਪੈਨੋਰਮਿਕ ਗਲਾਸ ਰੂਫ਼, ਇੰਫੋਟੇਨਮੈਂਟ ਪ੍ਰਣਾਲੀ ਲਈ ਵਿਸ਼ਾਲ ਟੱਚਸਕ੍ਰੀਨ ਵਰਗੇ ਪ੍ਰੀਮੀਅਮ ਫੀਚਰ ਦਿੱਤੇ ਜਾਣਗੇ। ਕੰਪਨੀ ਇਸ ਨੂੰ ਦੋ ਇੰਜਨ ਵਿਕਲਪ ਦੇ ਨਾਲ ਲਿਆ ਸਕਦੀ ਹੈ। ਇਨ੍ਹਾਂ ਵਿਚੋਂ ਇਕ 1.0-ਲੀਟਰ ਦਾ ਥ੍ਰੀ-ਸਿਲੰਡਰ ਟਰਬੋਚਾਰਜਡ ਪੈਟਰੋਲ ਇੰਜਨ ਹੋਵੇਗਾ, ਜਦੋਂ ਕਿ ਦੂਜਾ 1.5-ਲਿਟਰ ਫੋਰ-ਸਿਲੰਡਰ ਟਰਬੋਚਾਰਜਡ ਪੈਟਰੋਲ ਇੰਜਨ ਹੋ ਸਕਦਾ ਹੈ।

ਇਹ ਵੀ ਪੜ੍ਹੋ : ਹੁਣ ਘੱਟ ਕੀਮਤ 'ਚ ਵੀ ਖ਼ਰੀਦ ਸਕੋਗੇ Samsung Galaxy A21S, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News