ਸਕੋਡਾ ਜਲਦ ਲਾਂਚ ਕਰੇਗੀ Slavia ਦਾ Monte Carlo Edition, ਜਾਣੋ ਪੂਰੀ ਡਿਟੇਲ

Friday, Nov 11, 2022 - 05:37 PM (IST)

ਸਕੋਡਾ ਜਲਦ ਲਾਂਚ ਕਰੇਗੀ Slavia ਦਾ Monte Carlo Edition, ਜਾਣੋ ਪੂਰੀ ਡਿਟੇਲ

ਆਟੋ ਡੈਸਕ– ਕਾਰ ਨਿਰਮਾਤਾ ਕੰਪਨੀ ਸਕੋਡਾ ਆਟੋ ਇੰਡੀਆ ਜਲਦ ਆਪਣਾ ਨਵਾਂ ਮਾਡਲ Slavia Monte Carlo Edition ਲਾਂਚ ਕਰ ਸਕਦੀ ਹੈ। ਇਸ ਤੋਂ ਪਹਿਲਾਂ ਕੰਪਨੀ Kushaq Monte Carlo ਨੂੰ ਭਾਰਤ ਬਾਜ਼ਾਰ ’ਚ ਉਤਾਰਿਆ ਸੀ। ਕੁਸ਼ਾਕ ਤੋਂ ਪਹਿਲਾਂ ਸਕੋਡਾ ਨੇ ਰੈਪਿਡ ਦਾ Monte Carlo Edition ਲਾਂਚ ਕੀਤਾ ਸੀ ਪਰ ਹੁਣ ਇਸਨੂੰ ਪੋਰਟਫੋਲੀਓ ’ਚੋਂ ਹਟਾ ਦਿੱਤਾ ਗਿਆ ਹੈ। 

Slavia Monte Carlo Edition ਦੇ ਪਾਵਰਟ੍ਰੇਨ ਬਾਰੇ ਅਜੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸਨੂੰ ਬੇਸ ਮਾਡਲ ਤੋਂ ਅਪਗ੍ਰੇਡੇਡ ਇੰਜਣ ਦੇ ਨਾਲ ਲਿਆਇਆ ਜਾ ਸਕਦਾ ਹੈ। ਸਲਾਵੀਆ ਦੇ ਬੇਸ ਮਾਡਲ ’ਚ 1.5 ਲੀਟਰ ਟੀ.ਐੱਸ.ਆਈ. ਪੈਟਰੋਲ ਇੰਜਣ ਅਤੇ 1.0 ਲੀਟਰ ਟੀ.ਐੱਸ.ਆਈ. ਪੈਟਰੋਲ ਇੰਜਣ ਆਪਸ਼ਨ ਦਿੱਤਾ ਗਿਆਹੈ। 1.5 ਲੀਟਰ ਟੀ.ਐੱਸ.ਆਈ. ਪੈਟਰੋਲ ਇੰਜਣ 148 ਬੀ.ਐੱਚ.ਪੀ. ਦੀ ਪਾਵਰ ਅਤੇ 250 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ ਅਤੇ 1.0 ਲੀਟਰ ਟੀ.ਐੱਸ.ਆਈ. ਪੈਟਰੋਲ ਇੰਜਣ 113 ਬੀ.ਐੱਚ.ਪੀ. ਦੀ ਪਾਵਰ ਅਤੇ 175 ਐੱਨ.ਐੱਮ. ਦਾ ਟਾਰਕ ਜਨਰੇਟ ਕਰਨ ’ਚ ਸਮਰੱਥ ਹੈ। ਹੁਣ ਵੇਖਣਾ ਹੋਵੇਗਾ ਕਿ ਕੰਪਨੀ ਇਸਦੇ ਮੋਂਟੇ ਕਾਰਲੋ ਐਡੀਸ਼ਨ ’ਚ ਕਿਸ ਪਾਵਰਟ੍ਰੇਨ ਨੂੰ ਸ਼ਾਮਲ ਕਰੇਗੀ। 

PunjabKesari

ਇਸ ਬਾਰੇ ਵਿਸਤਾਰ ਨਾਲ ਗੱਲ ਕਰਦੇ ਹੋਏ ਸਕੋਡਾ ਨਿਰਦੇਸ਼ਕ ਨੇ ਕਿਹਾ, ‘ਅਸੀਂ ਸਟੈੱਪ-ਬਾਈ-ਸਟੈੱਪ ਅੱਗੇ ਵੱਧ ਰਹੇ ਹਾਂ। ਸਾਨੂੰ ਖੁਸ਼ੀ ਹੈ ਕਿ ਅਸੀਂ ਕੁਸ਼ਾਕ ਦਾ ਮੋਂਟੇ ਕਾਰਲੋ ਐਡੀਸ਼ਨ ਨੂੰ  ਪੇਸ਼ ਕੀਤਾ ਹੈ ਅਤੇ ਕੁਸ਼ਾਕ ਮੋਂਟੇ ਕਾਰਲੋ ਦੀ ਤਰ੍ਹਾਂ ਦੀ ਸਲਾਵੀਆ ’ਤੇ ਇਸ ਐਡੀਸ਼ਨ ਨੂੰ ਲਿਆਉਣ ਦਾ ਪਲਾਨ ਹੈ। ਇਹ ਯਕੀਨੀ ਰੂਪ ਨਾਲ ਸਾਡਾ ਆਖਰੀ ਟੀਚਾ ਵੀ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਇਹ ਦੋਵੇਂ ਪ੍ਰੋਡਕਟ ਬਾਜ਼ਾਰ ’ਚ ਚੰਗੀ ਤਰ੍ਹਾਂ ਸਥਾਪਿਤ ਹੋਣ।’


author

Rakesh

Content Editor

Related News