ਸਕੋਡਾ ਨੇ ਜਾਰੀ ਕੀਤਾ ਨਵੀਂ ਕੋਡੀਆਕ ਅਤੇ ਸੁਪਰਬ ਦਾ ਟੀਜ਼ਰ
Saturday, Apr 29, 2023 - 06:58 PM (IST)

ਆਟੋ ਡੈਸਕ- ਸਕੋਡਾ ਨੇ ਨੈਕਸਟ-ਜਨਰੇਸ਼ਨ ਕੋਡੀਆਕ ਅਤੇ ਸੁਪਰਬ ਲਈ ਟੀਜ਼ਰ ਜਾਰੀ ਕੀਤਾ ਹੈ। ਇਸ ਦੇ ਨਾਲ ਨਿਰਮਾਤਾ ਨੇ ਇਹ ਪੁਸ਼ਟੀ ਕੀਤੀ ਹੈ ਕਿ ਦੋਵਾਂ ਮਾਡਲਾਂ ਨੂੰ 2023 ਦੀ ਦੂਜੀ ਛਮਾਹੀ 'ਚ ਗਲੋਬਲ ਬਾਜ਼ਾਰ 'ਚ ਪੇਸ਼ ਕਰਨ ਵਾਲੀ ਹੈ। ਟੀਜ਼ਰ 'ਚ ਇਸਦੀ ਸਿਲਹੂਟ ਦਿਖਾਈ ਦੇ ਰਿਹਾ ਹੈ। ਇਸ ਵਿਚ ਡਿਜ਼ਾਈਨ ਕੀਤੇ ਹੋਏ ਟੇਲ ਲੈਂਪ ਕਲੱਸਟਰ ਅਤੇ ਨਵੀਂ ਵਾਈ ਆਕਾਰ ਦੀ ਐੱਲ.ਈ.ਡੀ. ਸਿਗਨੇਚਰ ਲਾਈਟ ਦਿੱਤੀ ਜਾਵੇਗੀ। ਉਥੇ ਹੀ ਸੁਪਰਬ 'ਚ ਐੱਲ-ਆਕਾਰ ਦੀ ਐੱਲ.ਈ.ਡੀ. ਡੇ-ਟਾਈਮ ਰਨਿੰਗ ਲਾਈਟਸ ਅਤੇ ਸੀ-ਆਕਾਰ ਦੇ ਗ੍ਰਾਫਿਕਸ ਦੇ ਨਾਲ ਰੈਪਰਾਊਡ ਟੇਲ ਲਾਈਟਸ ਮਿਲਣ ਦੀ ਸੰਭਾਵਨਾ ਹੈ।
ਸਕੋਡਾ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਹੈ ਕਿ ਨਵੀਂ ਕੋਡੀਆਕ ਅਤੇ ਸੁਪਰਬ ਨੂੰ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਨਾਲ ਪੇਸ਼ ਕੀਤਾ ਜਾਵੇਗਾ ਜਿਸ ਵਿਚ ਪਲੱਗ-ਇਨ ਹਾਈਬ੍ਰਿਡ ਅਤੇ ਮਾਈਲਡ-ਹਾਈਬ੍ਰਿਡ ਪਾਵਰਟ੍ਰੇਨ ਸ਼ਾਮਲ ਹਨ।