Skoda Rapid ਆਟੋਮੈਟਿਕ ਭਾਰਤ ’ਚ ਲਾਂਚ, ਜਾਣੋ ਕੀਮਤ ’ਤੇ ਖੂਬੀਆਂ

09/17/2020 1:56:15 PM

ਆਟੋ ਡੈਸਕ– ਸਕੋਡਾ ਆਟੋ ਨੇ ਵੀਰਵਾਰ ਨੂੰ ਸਕੋਡਾ ਰੈਪਿਡ ਟੀ.ਐੱਸ.ਆਈ. ਦਾ ਆਟੋਮੈਟਿਕ ਮਾਡਲ ਲਾਂਚ ਕਰ ਦਿੱਤਾ ਹੈ। ਇਹ ਨਵੇਂ 1.0 ਲੀਟਰ ਟੀ.ਐੱਸ.ਆਈ. ਇੰਜਣ ਨਾਲ ਲੈਸ ਹੈ। ਆਟੋਮੈਟਿਕ ਆਪਸ਼ਨ 6 ਸਪੀਡ ਟਾਰਕ ਕਨਵਰਟਰ ਯੂਨਿਟ ਨਾਲ ਆਇਆ ਹੈ। ਆਟੋਮੈਟਿਕ ਆਪਸ਼ਨ Rider Plus ਅਤੇ ਇਸ ਤੋਂ ਉਪਰਲੇ ਮਾਡਲਾਂ ’ਚ ਉਪਲੱਬਧ ਹੋਵੇਗਾ। ਨਵੇਂ ਸਕੋਡਾ ਰੈਪਿਡ 1.0 ਟੀ.ਐੱਸ.ਆਈ. ਆਟੋਮੈਟਿਕ ਮਾਡਲ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। 25,000 ਰੁਪਏ ਦੀ ਕੀਮਤ ’ਚ ਇਸ ਦੀ ਬੁਕਿੰਗ ਹੋ ਰਹੀ ਹੈ। ਸਕੋਡਾ ਰੈਪਿਡ ਟੀ.ਐੱਸ.ਆਈ. ਦੇ ਆਟੋਮੈਟਿਕ ਮਾਡਲ ਦੀ ਕੀਮਤ 9.49 ਲੱਖ ਰੁਪਏ ਤੋਂ 13.29 ਲੱਖ ਰੁਪਏ ਤਕ ਰੱਖੀ ਗਈ ਹੈ। 

ਮਾਡਲ ਦੇ ਹਿਸਾਬ ਨਾਲ ਕੀਮਤ
ਸਕੋਡਾ Rapid TSI ਦੇ ਆਟੋਮੈਟਿਕ ਮਾਡਲ ਦੀ ਡਿਲਿਵਰੀ 18 ਸਤੰਬਰ ਤੋਂ ਸ਼ੁਰੂ ਹੋਵੇਗੀ। ਜੇਕਰ ਵੱਖ-ਵੱਖ ਮਾਡਲ ਦੀ ਐਕਸ-ਸ਼ੋਅਰੂਮ ਕੀਮਤ ਦੀ ਗੱਲ ਕਰੀਏ ਤਾਂ Rider Plus ਦੇ ਆਟੋਮੈਟਿਕ ਮਾਡਲ ਦੀ ਐਕਸ-ਸ਼ੋਅਰੂਮ ਕੀਮਤ 9.49 ਲੱਖ ਰੁਪਏ ਹੋਵੇਗੀ। ਉਥੇ ਹੀ, Ambition ਦੇ ਆਟੋਮੈਟਿਕ ਮਾਡਲ ਦੀ ਕੀਮਤ 11.29 ਲੱਖ ਰੁਪਏ ਹੋਵੇਗੀ। ਜਦਕਿ, Onyx ਅਤੇ Style ਦੇ ਆਟੋਮੈਟਿਕ ਮਾਡਲ ਦੀ ਕੀਮਤ 11.49 ਲੱਖ ਰੁਪਏ ਅਤੇ 12.99 ਰੁਪਏ ਲੱਖ ਰੁਪਏ ਹੋਵੇਗੀ। ਇਸ ਤੋਂ ਇਲਾਵਾ Monte Carlo ਦੇ ਆਟੋਮੈਟਿਕ ਮਾਡਲ ਦੀ ਐਕਸ-ਸ਼ੋਅਰੂਮ ਕੀਮਤ 13.29 ਲੱਖ ਰੁਪਏ ਹੋਵੇਗੀ। 

ਪਿਛਲੇ ਮਾਡਲ ਦੇ ਮੁਕਾਬਲੇ ਜ਼ਿਆਦਾ ਮਾਈਲੇਜ
ਨਵੀਂ ਸਕੋਡਾ ਰੈਪਿਡ ਆਟੋਮੈਟਿਕ ’ਚ 1.0 ਲੀਟਰ 3-ਸਿਲੰਡਰ ਟਰਬੋਚਾਰਜ਼ ਇੰਜਣ ਦਿੱਤਾ ਗਿਆ ਹੈ ਜੋ 5,000-5,500 rpm ’ਤੇ 109 hp ਦੀ ਪਾਵਰ ਅਤੇ 1,750-4,000 rpm ’ਤੇ 179 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਹ 6-ਸਪੀਡ ਟਾਰਕ ਕਨਵਰਟਰ ਨਾਲ ਪੇਅਰਡ ਹੈ। ਸਕੋਡਾ ਦਾ ਕਹਿਣਾ ਹੈ ਕਿ ਪਿਛਲੇ ਜਨਰੇਸ਼ਨ ਵਾਲੇ ਮਾਡਲ ਦੇ ਮੁਕਾਬਲੇ 2020 ਮਾਡਲ 5 ਫੀਸਦੀ ਜ਼ਿਆਦਾ ਦਮਦਾਰ ਹੈ। ਨਾਲ ਹੀ ਇਸ ਦੇ ਟਾਰਕ ਆਊਟਪੁਟ ’ਚ 14 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਨਵੀਂ ਰੈਪਿਡ ’ਚ 16.24 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਾ ਦਾਅਵਾ ਕੀਤਾ ਗਿਆ ਹੈ ਜੋ ਕਿ ਪਿਛਲੇ ਮਾਡਲ ਦੇ ਮੁਕਾਬਲੇ 9 ਫੀਸਦੀ ਜ਼ਿਆਦਾ ਹੈ। 

ਨਵੇਂ ਆਟੋਮੈਟਿਕ ਮਾਡਲ ’ਚ ਕਵਾਟਰਸ ਕੱਟ ਪ੍ਰਾਜੈਕਟਰ ਹੈੱਡਲੈਂਪ, ਬਲੈਕ ਸਿਗਨੇਚਰ ਗਰਿੱਲ, ਮਾਡਰਨ ਕ੍ਰਿਸਟਲ ਲਾਈਨ ਐੱਲ.ਈ.ਡੀ., ਸਿਲਵਰ ਕਲੱਬਰ ਅਲੌਏ ਵ੍ਹੀਲਜ਼, ਬੀ-ਪਿਲਰ ’ਤੇ ਬਲੈਕ ਡੇਕਾਰ, ਵਿੰਡੋ ਕ੍ਰੋਮ ਗਾਰਨਿਸ਼ ਵਰਗੇ ਫੀਚਰ ਦਿੱਤੇ ਗਏ ਹਨ। ਵਰਚੁਅਲ ਲਾਂਚ ਦੌਰਾਨ ਕੰਪਨੀ ਨੇ ਐਲਾਨ ਕੀਤਾ ਹੈ ਕਿ ਸਾਲ 2022 ਤਕ ਉਸ ਦੀ ਸ਼ੋਅਰੂਮਸ ਦੀ ਗਿਣਤੀ ਵਧਾ ਕੇ ਦੁਗਣੀ ਕਰਨ ਦੀ ਯੋਜਨਾ ਹੈ। ਨਾਲ ਹੀ ਆਉਣ ਵਾਲੇ ਸਮੇਂ ’ਚ ਇਹ 15 ਨਵੇਂ ਸ਼ਹਿਰਾਂ ’ਚ ਐਂਟਰੀ ਕਰੇਗੀ। 


Rakesh

Content Editor

Related News