ਸਕੋਡਾ ਆਟੋ ਇੰਡੀਆ ਨੇ ਨਵੀਆਂ ਖੂਬੀਆਂ ਨਾਲ ਉਤਪਾਦ ਲਾਂਚ ਕੀਤੇ

Wednesday, Oct 04, 2023 - 01:35 PM (IST)

ਸਕੋਡਾ ਆਟੋ ਇੰਡੀਆ ਨੇ ਨਵੀਆਂ ਖੂਬੀਆਂ ਨਾਲ ਉਤਪਾਦ ਲਾਂਚ ਕੀਤੇ

ਆਟੋ ਡੈਸਕ– ਸਕੋਡਾ ਆਟੋ ਇੰਡੀਆ ਵਿਆਪਕ ਪੋਰਟਫੋਲੀਓ ਦੇ ਨਾਲ ਹੀ ਤਿਓਹਾਰਾਂ ਦੌਰਾਨ ਆਕਰਸ਼ਕ ਕੀਮਤਾਂ, ਕਾਰਾਂ ਵਿਚ ਕਈ ਨਵੀਆਂ ਖੂਬੀਆਂ ਦੀ ਪੇਸ਼ਕਸ਼ ਕਰੇਗੀ। ਇੰਨਾ ਹੀ ਨਹੀਂ ਸਕੋਡਾ ਆਲ-ਨਿਊ ਸਲਾਵੀਆ ਮੈਟ ਐਡੀਸ਼ਨ ਵੀ ਲਾਂਚ ਕਰ ਰਹੀ ਹੈ। 

ਪਹਿਲਾਂ ਨਾਲੋਂ ਬਿਹਤਰ ਪੋਰਟਫੋਲੀਓ ਬਾਰੇ ਸਕੋਡਾ ਆਟੋ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਪੇਟਰ ਸੋਲਕ ਨੇ ਕਿਹਾ ਕਿ ਉਤਪਾਦਾਂ ਦੇ ਮਾਮਲੇ ਵਿਚ ਸਾਡੀ ਪੇਸ਼ਕਸ਼ ਦਾ ਟੀਚਾ ਵੱਧ ਤੋਂ ਵੱਧ ਗਾਹਕਾਂ ਦਾ ਸਕੋਡਾ ਪਰਿਵਾਰ ਵਿਚ ਸਵਾਗਤ ਕਰਨਾ ਹੈ ਅਤੇ ਸੰਯੋਗ ਨਾਲ ਇਹ ਪੇਸ਼ਕਸ਼ ਦੇਸ਼ ਵਿਚ ਤਿਓਹਾਰਾਂ ਦੇ ਜੋਸ਼ ਦੇ ਨਾਲ ਹੋ ਰਹੀ ਹੈ। ਅਸੀਂ ਆਪਣੇ ਗਾਹਕਾਂ ਲਈ ਹਮੇਸ਼ਾ ਸਭ ਤੋਂ ਸੁਰੱਖਿਅਤ ਫੈਮਿਲੀ ਕਾਰਾਂ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। 

ਤਿਓਹਾਰਾਂ ਲਈ ਆਫਰਸ ਅਤੇ ਫੀਚਰਸ ਕੁਸ਼ਾਕ ਅਤੇ ਸਲਾਵੀਆ ਸਿਰਫ ਤਿਓਹਾਰਾਂ ਦੇ ਸੀਜ਼ਨ ਲਈ 10.89 ਲੱਖ ਰੁਪਏ ਦੀ ਆਕਰਸ਼ਕ ਬੇਸ ਕੀਮਤ ’ਤੇ ਮਿਲਣਗੀਆਂ। ਕੁਸ਼ਾਕ ਅਤੇ ਸਲਾਵੀਆ ਦੇ ਉੱਚ-ਸ਼੍ਰੇਣੀ ਵਾਲੇ ਸਟਾਈਲ ਵੇਰੀਐਂਟਸ ਵਿਚ ਬਿਲਕੁੱਲ ਨਵੇਂ ਫੀਚਰਸ ਹਨ, ਜਿਵੇਂ ਕਿ ਡਰਾਈਵਰ ਅਤੇ ਕੋ-ਡਰਾਈਵਰ ਲਈ ਇਲੈਕਟ੍ਰਿਕ ਸੀਟਾਂ ਜੋ ਕਿ ਸੈਗਮੈਂਟ ਵਿਚ ਪਹਿਲੀ ਵਾਰ ਪੇਸ਼ ਕੀਤੀਆਂ ਗਈਆਂ ਹਨ। ਡੈਸ਼ ਦੇ ਦਰਮਿਆਨ ਸਕੋਡਾ ਪਲੇਅ ਐਪਸ ਵਾਲੀ 25.4 ਸੀ. ਐੱਮ. ਇੰਫੋਟੇਨਮੈਂਟ ਸਕ੍ਰੀਨ ਹੈ। ਐਪਲ ਕਾਰ ਪਲੇਅ ਅਤੇ ਐਂਡ੍ਰਾਇਡ ਆਟੋ ਨਾਲ ਸਿਸਟਮ ਬਿਨਾਂ ਤਾਰ ਹੀ ਜੁੜ ਸਕਦਾ ਹੈ। ਕੁਸ਼ਾਕ ਅਤੇ ਸਲਾਵੀਆ ਦੇ ਸਟਾਈਲ ਵਿਚ ਬੂਟ ਦਾ ਸਬਵੂਫਰ ਵੀ ਮਿਆਰੀ ਹੈ।


author

Rakesh

Content Editor

Related News