ਨਵੇਂ ਡਿਜ਼ਾਈਨ ਤੇ ਬਿਹਤਰ ਫੀਚਰਸ ਦੇ ਨਾਲ Samsung Health 6.0 ਪੇਸ਼

09/13/2018 4:43:35 PM

ਗੈਜੇਟ ਡੈਸਕ- ਦੱਖਣੀ ਕੋਰੀਆਈ ਕੰਪਨੀ ਸੈਮਸੰਗ ਨੇ ਆਪਣੀ ਹੈਲਥ ਐਪ ਨੂੰ ਹੋਰ ਬਿਹਤਰ ਬਣਾਉਣ ਲਈ ਇਸ ਦਾ ਨਵਾਂ 6.0 ਵਰਜਨ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੀ ਇਸ ਐਪ ਦੇ ਨਵੇਂ ਵਰਜਨ 'ਚ ਕਈ ਫੀਚਰਸ ਨੂੰ ਸ਼ਾਮਿਲ ਕੀਤਾ ਹੈ ਜੋ ਇਸ ਨੂੰ ਕਾਫ਼ੀ ਸ਼ਾਨਦਾਰ ਬਣਾ ਰਹੇ ਹਨ। ਸੈਮਸੰਗ ਹੈਲਥ 6.0 ਐਪ 'ਚ ਪਹਿਲਾਂ ਤੋਂ ਬਿਹਤਰ ਡਿਜ਼ਾਈਨ ਦੇ ਨਾਲ ਕਈ ਅਜਿਹੇ ਫੀਚਰਸ ਨੂੰ ਸ਼ਾਮਿਲ ਕੀਤੇ ਹਨ ਜੋ ਤੁਹਾਨੂੰ ਫਿਟਨੈੱਸ ਦੇ ਪ੍ਰਤੀ ਕਾਫ਼ੀ ਉਤਸ਼ਾਹਿਤ ਕਰਣਗੇ। ਇਸ ਐਪ 'ਚ ਨਵਾਂ ਡਿਜ਼ਾਈਨ ਕੀਤਾ ਡੈਸ਼ਬੋਰਡ ਦਿੱਤਾ ਹੈ ਜਿਸ ਦੇ ਨਾਲ ਯੂਜ਼ਰਸ ਅਸਾਨੀ ਨਾਲ ਆਪਣੇ ਫਿੱਟਨੈੱਸ ਸਬੰਧੀ ਆਂਕੜਿਆਂ ਨੂੰ ਕਸਟਮਾਇਜ਼ ਕਰ ਸਕਦੇ ਹਨ। ਦੱਸ ਦੇਈਏ ਕਿ ਦੁਨੀਆਭਰ 'ਚ ਸੈਮਸੰਗ ਹੈਲਥ ਐਪ ਨੂੰ 65 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਵਰਤੋਂ ਕਰਦੇ ਹਨ।

PunjabKesari 
ਐਪ ਦੇ ਡਿਜ਼ਾਈਨ 'ਚ ਕੀਤੇ ਗਏ ਬਦਲਾਅ ਤੋਂ ਇਲਾਵਾ ਤੁਸੀਂ ਇਸ ਨਵੀਂ ਐਪ ਦੇ ਰਾਹੀਂ ਆਪਣੇ ਫਿੱਟਨੈੱਸ ਡਾਟਾ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰ ਸਕਦੇ ਹਨ। ਇਸ ਦੇ ਨਾਲ ਹੀ ਆਪ ਇਸ ਡਾਟਾ ਨੂੰ ਦੁਨੀਆਭਰ ਦੇ ਐਪ ਯੂਜ਼ਰਸ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਜਿਸ ਦੇ ਨਾਲ ਆਪ ਆਪਣੀ ਫਿੱਟਨੈੱਸ ਦੇ ਪ੍ਰਤੀ ਅਤੇ ਉਤਸ਼ਾਹਿਤ ਹੋਣਗੇ। 

ਫਿੱਟਨੈੱਸ ਆਰਟਿਕਲ
ਨਵੀਂ ਐਪ 'ਚ ਆਪ ਅਸਾਨੀ ਨਾਲ ਆਪਣੀ ਪਸੰਦੀਦਾ ਫਿੱਟਨੈੱਸ ਆਰਟਿਕਲ ਤੇ ਐਪਲੀਕੇਸ਼ਨਸ ਨੂੰ ਸਰਚ ਕਰ ਸਕਦੇ ਹਨ। ਇਸ 'ਚ ਤੁਹਾਨੂੰ ਫਿੱਟਨੈੱਸ ਟਿਪਸ, ਹੈਲਥ ਫੂਡ ਦੀ ਜਾਣਕਾਰੀ ਵੀ ਮਿਲੇਗੀ। ਦੱਸ ਦਈਏ ਕਿ ਇਹ ਐਪ ਸੈਮਸੰਗ ਦੀ ਲੇਟੈਸਟ ਗਲੈਕਸੀ ਵਾਚ ਦੇ ਨਾਲ ਕਾਫ਼ੀ ਬਿਹਤਰ ਕੰਮ ਕਰੇਗੀ।

PunjabKesari

ਫੀਚਰਸ
ਕੈਲੋਰੀ ਟ੍ਰੈਕਿੰਗ ਨੂੰ ਆਸਾਨ ਬਣਾਉਣ ਦੇ ਲਈ, ਸੈਮਸੰਗ ਨੇ ਇਸ 'ਚ Bixby ਫੀਚਰ ਨੂੰ ਵੀ ਸ਼ਾਮਿਲ ਕੀਤਾ ਹੈ ਜਿਸ ਦੇ ਨਾਲ ਯੂਜ਼ਰਸ ਆਪਣੇ ਕੈਲਰੀ ਬਰਨ ਦੇ ਬਾਰੇ 'ਚ ਬਿਹਤਰ ਜਾਣ ਸਕੋਗੇ। ਉਥੇ ਹੀ ਐਪ ਤੁਹਾਡੇ ਵੱਖ-ਵੱਖ ਤਰ੍ਹਾਂ ਦੇ 39 ਵਰਕਆਊਟਸ ਨੂੰ ਟ੍ਰੈਕ ਕਰੇਗਾ, ਜੇਕਰ ਤੁਸੀਂ ਕੰਮ ਨਹੀਂ ਕਰ ਰਹੇ ਹੋ, ਤਾਂ ਵੀ ਇਹ ਤੁਹਾਡੀ ਹਾਰਟ ਰੇਟ ਨੂੰ ਟ੍ਰੈਕ ਕਰਦੀ ਹੈ।


Related News