ਭਾਰਤ ''ਚ ਲਾਂਚ ਹੋਇਆ Simple OneS ਇਲੈਟ੍ਰਿਕ ਸਕੂਟਰ, ਇਨ੍ਹਾਂ ਕੰਪਨੀਆਂ ਦੇ EV ਮਾਡਲਾਂ ਨੂੰ ਦੇਵੇਗਾ ਟੱਕਰ
Saturday, Mar 15, 2025 - 05:13 PM (IST)

ਆਟੋ ਡੈਸਕ- Simple Energy ਨੇ ਆਪਣਾ Simple OneS ਇਲੈਕਟ੍ਰਿਕ ਸਕੂਟਰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 1.39 ਲੱਖ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਗਾਹਕ Simple OneS ਨੂੰ ਚਾਰ ਰੰਗਾਂ- Brazen Black, Grace White, Azure Blue ਅਤੇ Namma Red 'ਚ ਖਰੀਦ ਸਕਦੇ ਹਨ। ਇਸ ਸਕੂਟਰ ਦਾ ਮੁਕਾਬਲਾ Ola, Ather, TVS, Bajaj ਵਰਗੇ ਪ੍ਰਮੁੱਖ ਇਲੈਕਟ੍ਰਿਕ ਸਕੂਟਰਾਂ ਨਾਲ ਹੋਵੇਗਾ।
ਫੀਚਰਜ਼
ਇਸ ਸਕੂਟਰ 'ਚ 35 ਲੀਟਰ ਦੀ ਅੰਡਰਸੀਟ ਸਟੋਰੇਜ, 770 ਮਿ.ਮੀ. ਸੀਟ ਹਾਈਟ, ਬਲੂਟੁੱਥ ਕੁਨੈਕਟੀਵਿਟੀ, 5G e-SIM, Wifi, 7 ਇੰਚ ਦੀ ਟੱਚ ਸਕਰੀਨ ਡੈਸ਼ਬੋਰਡ, ਟਰਨ ਬਾਈ ਟਰਨ ਨੈਵੀਗੇਸ਼ਨ, ਓਟੀਏ ਅਪਡੇਟਸ, ਫਾਇੰਡ ਮਾਈ ਵ੍ਹੀਕਲ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (TPMS), ਰੀਜਨਰੇਟਿਵ ਅਤੇ ਰੈਪਿਡ ਬ੍ਰੇਕਿੰਗ ਸਿਸਟਮ ਅਤੇ ਪਾਰਕ ਅਸਿਸਟ ਵਰਗੇ ਫੀਚਰਜ਼ਡ ਦਿੱਤੇ ਗਏ ਹਨ।
ਬੈਟਰੀ ਅਤੇ ਮੋਟਰ
Simple OneS 'ਚ 3.7 kWh ਦੀ ਸਮਰੱਥਾ ਵਾਲੀ ਫਿਕਸ ਬੈਟਰੀ ਦਿੱਤੀ ਗਈ ਹੈ, ਜਿਸਨੂੰ ਇਕ ਵਾਰ ਚਾਰਜ ਕਰਨ 'ਤੇ 181 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਕੂਟਰ 'ਚ 8.5 kW ਦੀ ਮੋਟਰ ਲੱਗੀ ਹੈ, ਜੋ ਇਸਨੂੰ 0-40 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਤਕ 2.55 ਸਕਿੰਟਾਂ 'ਚ ਪਹੁੰਚਣ ਦੀ ਸਮਰੱਥਾ ਦਿੰਦੀ ਹੈ। ਇਸਦੀ ਟਾਪ ਸਪੀਡ ਸਪੀਡ 105 ਕਿਲੋਮੀਟਰ ਪ੍ਰਤੀ ਘੰਟੇ ਤਕ ਹੈ। ਇਸ ਸਕੂਟਰ 'ਚ ਚਾਰ ਰਾਈਡਿੰਗ ਮੋਡਸ- ਈਕੋ, ਰਾਈਡ, ਡੈਸ਼ ਅਤੇ ਸੋਨਿਕ ਦਿੱਤੇ ਗਏ ਹਨ।