ਭਾਰਤ ''ਚ ਲਾਂਚ ਹੋਇਆ Simple Dot One ਇਲੈਕਟ੍ਰਿਕ ਸਕੂਟਰ, ਸਿੰਗਲ ਚਾਰਜ ''ਤੇ ਦੇਵੇਗਾ 151 KM ਦੀ ਰੇਂਜ

Friday, Dec 15, 2023 - 08:32 PM (IST)

ਭਾਰਤ ''ਚ ਲਾਂਚ ਹੋਇਆ Simple Dot One ਇਲੈਕਟ੍ਰਿਕ ਸਕੂਟਰ, ਸਿੰਗਲ ਚਾਰਜ ''ਤੇ ਦੇਵੇਗਾ 151 KM ਦੀ ਰੇਂਜ

ਆਟੋ ਡੈਸਕ- ਸਿੰਪਲ ਐਨਰਜੀ ਨੇ ਆਪਣੇ ਇਲੈਕਟ੍ਰਿਕ ਸਕੂਟਰ ਡਾਟ ਵਨ ਨੂੰ ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ। ਇਹ ਕੰਪਨੀ ਦਾ ਦੂਜਾ ਇਲੈਕਟ੍ਰਿਕ ਸਕੂਟਰ ਹੈ। ਇਸਦੀ ਕੀਮਤ 99,999 ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ, ਜੋ ਫਿਲਹਾਲ ਬੇਂਗਲੁਰੂ ਦੇ ਸੀਮਿਤ ਗਾਹਕਾਂ ਲਈ ਹੈ। ਸਾਰੇ ਗਾਹਕਾਂ ਲਈ ਨਵੀਂ ਕੀਮਤ ਜਨਵਰੀ 'ਚ ਸਾਹਮਣੇ ਆਏਗੀ। ਇਹ ਸਕੂਟਰ 4 ਰੰਗਾਂ- ਨੰਮਾ ਰੈੱਡ, ਬ੍ਰੇਜੇਨ ਬਲੈਕ, ਗ੍ਰੇਸ ਵਾਈਟ ਅਤੇ ਐਜਿਓਰ ਬਲਿਊ 'ਚ ਉਪਲੱਬਧ ਹੋਵੇਗਾ। ਬਾਅਦ 'ਚ ਇਸਨੂੰ ਲਾਈਟਐਕਸ ਅਤੇ ਬ੍ਰੇਜੇਨਐਕਸ ਰੰਗ 'ਚ ਵੀ ਪੇਸ਼ ਕੀਤਾ ਜਾਵੇਗਾ। 

ਪਾਵਰਟ੍ਰੇਨ

ਸਿੰਪਲ ਡਾਟ ਵਨ ਇਲੈਕਟ੍ਰਿਕ ਸਕੂਟਰ 'ਚ 3.7kWh ਦਾ ਬੈਟਰੀ ਪੈਕ ਅਤੇ 8.5 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ ਜੋ ਇਸਨੂੰ 72Nm ਦਾ ਟਾਰਕ ਪੈਦਾ ਕਰਨ 'ਚ ਮਦਦ ਕਰਦੀ ਹੈ। ਇਹ ਸਕੂਟਰ ਇਕ ਵਾਰ ਚਾਰਜ ਹੋਣ 'ਤੇ 151 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਇਹ 2.77 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਇਸ ਇਲੈਕਟ੍ਰਿਕ ਸਕੂਟਰ ਦੇ ਨਾਲ 750 ਵਾਟ ਦਾ ਚਾਰਜਰ ਵੀ ਦਿੱਤਾ ਗਿਆ ਹੈ। 

ਡਾਟ ਵਨ ਸਿੰਪਲ ਐਨਰਜੀ ਦੇ ਸੰਸਥਾਪਕ ਅਤੇ ਸੀ.ਈ.ਓ. ਸੁਹਾਸ ਰਾਜਕੁਮਾਰ ਨੇ ਕਿਹਾ ਕਿ ਅੱਜ ਸਿੰਪਲ ਐਨਰਜੀ ਦੇ ਇਤਿਹਾਸ 'ਚ ਇਕ ਮਹੱਤਵਪੂਰਨ ਪਲ ਹੈ ਕਿਉਂਕਿ ਅਸੀਂ ਸਿੰਪਲ ਡਾਟ ਵਨ ਲਾਂਚ ਕੀਤਾ ਹੈ, ਜੋ ਸਾਡੇ ਪੋਰਟਫੋਲੀਓ ਦਾ ਸਭ ਤੋਂ ਨਵਾਂ ਮੈਂਬਰ ਹੈ ਜੋ ਸਾਡੇ ਗਾਹਕਾਂ ਲਈ ਆਧੁਨਿਕ ਸਹੂਲਤਾਂ ਦੇ ਨਾਲ ਸ਼ਾਨਦਾਰ ਡਿਜ਼ਾਈਨ ਵਾਲਾ ਉੱਚ ਪੱਧਰੀ ਪਰ ਕਿਫਾਇਤੀ ਇਲੈਕਟ੍ਰਿਕ ਗਤੀਸ਼ੀਲਤਾ ਅਨੁਭਵ ਪ੍ਰਦਾਨ ਕਰਦਾ ਹੈ। 


author

Rakesh

Content Editor

Related News