ਸ਼ੁੱਕਰ ਗ੍ਰਹਿ ''ਤੇ ਪਾਣੀ ਦੀ ਕਮੀ ਲਈ ਇਲੈਕਟ੍ਰਿਕ ਹਵਾ ਜਿੰਮੇਵਾਰ
Wednesday, Jun 22, 2016 - 12:09 PM (IST)

ਜਲੰਧਰ-ਨਾਸਾ ਨੇ ਸਪੇਸ ''ਚ ਮੌਜੂਦ ਗ੍ਰਿਹਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਹਨ ਅਤੇ ਬ੍ਰਹਿਮੰਡ ਨਾਲ ਜਾਣੂ ਕਰਵਾਉਣ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ। ਹਾਲ ਹੀ ''ਚ ਨਾਸਾ ਅਤੇ ਯੂਨੀਵਰਸਿਟੀ ਕਾਲਜ ਲੰਡਨ ਦੇ ਖੋਜਕਾਰਾਂ ਦੁਆਰਾ ਕੀਤੇ ਗਏ ਇਕ ਨਵੇਂ ਅਧਿਐਨ ਦੌਰਾਨ ਕਿਹਾ ਗਿਆ ਹੈ ਕਿ ਧਰਤੀ ਦੇ ਜੋੜੇ ਗ੍ਰਹਿ ਸ਼ੁੱਕਰ ''ਤੇ ਮਹਾਂਸਾਗਰਾਂ ਦੇ ਵਿਲੋਪ ਹੋਣ ''ਚ ਇਕ ਇਲੈਕਟ੍ਰਿਕ ਹਵਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਅਧਿਐਨ ''ਚ ਕਿਹਾ ਗਿਆ ਹੈ ਕਿ ਸ਼ੁੱਕਰ ''ਤੇ ਮੌਜੂਦ ਇਲੈਕਟ੍ਰਿਕ ਹਵਾ ਇਸ ਦੇ ਉਪਰਲੇ ਵਾਤਾਵਰਣ ''ਚੋਂ ਪਾਣੀ ਦੇ ਤੱਤਾਂ ਨੂੰ ਹਟਾਉਣ ''ਚ ਵੱਡਾ ਯੋਗਦਾਨ ਦੇ ਰਹੀ ਹੈ ਜੋ ਇਸ ''ਚੋਂ ਆਕਸੀਜਨ ਨੂੰ ਸੋਖ ਕੇ ਸਿੱਧਾ ਸਪੇਸ ''ਚ ਭੇਜ ਸਕਦੀ ਹੈ। ਨਾਸਾ ਦੇ ਗੋਡਾਰਡ ਸਪੇਸ ਫਲਾਈਟ ਸੈਂਟਰ ਦੇ ਵਿਗਿਆਨਿਕ ਅਤੇ ਪੇਪਰ ਦੇ ਮੁੱਖ ਲੇਖਕ ਗਿਲਨ ਕੋਲਿੰਸਨ ਨੇ ਕਿਹਾ ਕਿ ਇਹ ਪ੍ਰਿਕਿਰਿਆ ਬੇਹੱਦ ਹੈਰਾਨੀਜਨਕ ਹੈ। ਸ਼ੁੱਕਰ ਗ੍ਰਹਿ ''ਤੇ ਹਵਾ ਲਗਭਗ 25,000 ਐੱਮ.ਪੀ.ਐੱਚ. ਦੀ ਸਪੀਡ ''ਤੇ ਪਹੁੰਚ ਸਕਦੀ ਹੈ।