ਸਿਰਫ 5444 ਰੁਪਏ ''ਚ ਮਿਲੇਗਾ ਇਹ 4G ਸਮਾਰਟਫੋਨ
Sunday, May 01, 2016 - 08:11 PM (IST)

ਜਲੰਧਰ- ਭਾਰਤ ਦੀ ਸਭ ਤੋਂ ਵੱਡੀ ਆਨਲਾਈਨ ਮਾਰਕੀਟ ਕੰਪਨੀ ਸ਼ਾਪਕਲੂਜ ਹੁਣ ਘੱਟ ਕੀਮਤ ''ਚ ਇਕ ਹੋਰ ਬੇਹੱਦ ਪਾਵਰਫੁਲ ਅਤੇ ਸ਼ਾਨਦਾਰ ਡਿਜ਼ਾਇਨ ਨਾਲ ਲੈਸ ਫੋਨ ਲੈ ਕੇ ਆ ਰਹੀ ਹੈ । ਸ਼ਾਪਕਲੂਜ ''ਤੇ ਐਕਸਕਲੁਜ਼ਿਵਲੀ ਮਿਲਣ ਵਾਲਾ ਇਹ ਸਮਾਰਟਫੋਨ ਰੀਚ ਐਲਿਓਰ ਪਲੱਸ ਹੈ ਜਿਸਦੀ ਕੀਮਤ ਸਿਰਫ 5444 ਰੁਪਏ ਹੈ ।
ਇਸ ਤੋਂ ਪਹਿਲਾਂ ਸ਼ਾਪਕਲੂਜ਼ ਇਕ ਹੋਰ ਪਾਪੂਲਰ ਅਤੇ ਕਾਮਯਾਬ ਸਮਾਰਟਫੋਨ ਰੀਚ ਐਲਿਓਰ (Reach Allure) ਲਾਂਚ ਕਰ ਚੁੱਕੀ ਹੈ । ਰੀਚ ਐਲਿਓਰ ਪਲੱਸ ਇਕ ਡਿਊਲ ਸਿਮ ਸਮਾਰਟਫੋਨ ਹੈ ਜੋ 5.5 ਇੰਚ ਕਿਊ.ਐੱਚ.ਡੀ. ਡਿਸਪਲੇ ਨਾਲ ਲੈਸ ਹੈ ਅਤੇ ਜੋ ਐਂਡ੍ਰਾਇਡ 5.1 ਲਾਲੀਪਾਪ ਓ.ਐੱਸ ਸਿਸਟਮ ਅਤੇ ਕਵਾਡਕੋਰ ਪ੍ਰੋਸੈਸਰ ''ਤੇ ਕੰਮ ਕਰਦਾ ਹੈ । ਫੋਨ ''ਤੇ ਕੰਪਨੀ ਵੱਲੋ ਇਕ ਸਾਲ ਦੀ ਗਾਰੰਟੀ ਹੈ । ਖਰਾਬੀ ਹੋਣ ''ਤੇ ਇਸਨੂੰ ਰਿਪਲੇਸ ਵੀ ਕਰਵਾਇਆ ਜਾ ਸਕਦਾ ਹੈ । ਤੁਸੀ ਚਾਹੋ ਤਾਂ ਇਸ ਫੋਨ ਨੂੰ ਘੱਟ ਤੋਂ ਘੱਟ 487 ਰੁਪਏ ਤੋਂ ਸ਼ੁਰੂ ਹੋਣ ਵਾਲੀ ਈ.ਐੱਮ.ਆਈ.''ਤੇ ਵੀ ਖਰੀਦ ਸਕਦੇ ਹੋ।
ਰੀਚ ਐਲਿਓਰ ਪਲੱਸ ਦੇ ਸਪੈਸੀਫਿਕੇਸ਼ੰਸ
ਡਿਸਪਲੇ 5.5 ਇੰਚ ਕਿਊ.ਐੱਚ.ਡੀ. ਆਈ.ਪੀ.ਐੱਸ.
ਪ੍ਰੋਸੈਸਰ 1.3 ਗੀਗਾਹਾਰਟਸ ਕਵਾਡਕੋਰ
ਓ.ਐੱਸ. ਐਂਡ੍ਰਾਇਡ ਵੀ5.1 ਲਾਲੀਪਾਪ
ਰੈਮ 1ਜੀ.ਬੀ.
ਸਟੋਰੇਜ 8ਜੀ.ਬੀ.
ਕੈਮਰਾ ਰਿਅਰ 10ਮੈਗਾਪਿਕਸਲ ਫਰੰਟ 5ਮੈਗਾਪਿਕਸਲ
ਬੈਟਰੀ 2600 ਐੱਮ.ਏ.ਐੱਚ.