ਗਾਣੇ ਸੁਣਨ ਵਾਲਿਆਂ ਲਈ ਝਟਕਾ, ਬੰਦ ਹੋਇਆ ਇਹ ਮਿਊਜ਼ਿਕ ਸਟੋਰ
Tuesday, Oct 13, 2020 - 09:52 PM (IST)
ਗੈਜੇਟ ਡੈਸਕ—ਗੂਗਲ ਨੇ ਗੂਗਲ ਪਲੇਅ ਮਿਊਜ਼ਿਕ ਸਟਰੀਮਿੰਗ ਐਪ ਨੂੰ ਬੰਦ ਕਰ ਦਿੱਤਾ ਹੈ। ਗੂਗਲ ਨੇ ਪ੍ਰਾਈਮਰੀ ਮਿਊਜ਼ਿਕ ਸਟਰੀਮਿੰਗ ਐਪ ਯੂਟਿਊਬ ਮਿਊਜ਼ਿਕ ਨੂੰ ਅਗੇ ਵਧਾਉਣ ਲਈ ਅਜਿਹਾ ਕੀਤਾ ਹੈ। ਕੁਝ ਮਹੀਨੇ ਪਹਿਲਾਂ ਹੀ ਗੂਗਲ ਨੇ ਆਪਣੇ ਯੂਜ਼ਰਸ ਨੂੰ ਮਿਊਜ਼ਿਕ ਐਪ ਬੰਦ ਹੋਣ ਦੇ ਬਾਰੇ ’ਚ ਅਲਰਟ ਭੇਜਣਾ ਸ਼ੁਰੂ ਕਰ ਦਿੱਤਾ ਸੀ। ਉਸ ਮੁਤਾਬਕ ਗੂਗਲ ਨੇ ਪਲੇਅ ਸਟੋਰ ’ਚ ਵਰਲਡਵਾਇਡ ਮਿਊਜ਼ਿਕ ਖਰੀਦਣਾ ਬੰਦ ਕਰ ਦਿੱਤਾ ਹੈ। ਗੂਗਲ ਪਲੇਅ ਮਿਊਜ਼ਿਕ ਸਟੋਰ ਤੋਂ ਗਾਹਕਾਂ ਨੂੰ ਜੀ.ਪੀ.ਐੱਮ. ਫਾਰਮੇਟ ’ਚ ਗਾਣੇ ਸੁਣਨੇ ਦੀ ਸੁਵਿਧਾ ਮਿਲਦੀ ਸੀ। ਇਸ ਤੋਂ ਇਲਾਵਾ ਗਾਣੇ ਡਾਊਨਲੋਡ ਵੀ ਕੀਤੇ ਜਾ ਸਕਦੇ ਸਨ। ਗਾਣੇ ਡਾਊਨਲੋਡ ਦੀ ਸੁਵਿਧਾ ਐੱਮ.ਪੀ.3 ਫਾਰਮੇਟ ’ਚ ਸੀ।
ਗਾਣੇ ਖਰੀਦਣ ਅਤੇ ਡਾਊਨਲੋਡ ਦੀ ਸਮਰੱਥਾ ਖਤਮ ਕਰਨ ਤੋਂ ਇਲਾਵਾ ਗੂਗਲ ਨੇ ਮੋਬਾਇਲ ਪਲੇਅ ਸਟੋਰ ਤੋਂ ਬ੍ਰਾਊਜ ਮਿਊਜ਼ਿਕ ਐਪ ਨੂੰ ਵੀ ਹਟਾ ਦਿੱਤਾ ਹੈ। ਪਲੇਅ ਸਟੋਰ ਦਾ ਵੈੱਬ ਵਰਜ਼ਨ ਦੱਸਦਾ ਹੈ ਕਿ ਹੁਣ ਗੂਗਲ ਪਲੇਅ ’ਚ ਮਿਊਜ਼ਿਕ ਸਟੋਰ ਉਪਲੱਬਧ ਨਹੀਂ ਹੈ। ਇਸ ਤੋਂ ਇਲਾਵਾ ਇਸ ਮਹੀਨੇ ਗੂਗਲ ਪਲੇਅ ਮਿਊਜ਼ਿਕ ’ਚ ਵਰਲਡਵਾਈਡ ਕੰਟੈਂਟ ਦੀ ਸਮਰੱਥਾ ਵੀ ਖਤਮ ਹੋ ਜਾਵੇਗੀ। ਜੋ ਲੋਕ ਗੂਗਲ ਪਲੇਅ ਮਿਊਜ਼ਿਕ ਇਸਤੇਮਾਲ ਕਰਦੇ ਹਨ, ਉਨ੍ਹਾਂ ਲਈ ਆਪਣੇ ਮਿਊਜ਼ਿਕ ਨੂੰ ਰੱਖਣ ਦੀ ਤਿੰਨ ਵਿਕਲਪ ਦਿੱਤੇ ਜਾ ਰਹੇ ਹਨ।
ਪਹਿਲਾਂ ਇਹ ਹੈ ਕਿ ਆਪਣੀ ਫ੍ਰੀਡਮ ਯੂਟਿਊਬ ਮਿਊਜ਼ਿਕ ’ਚ ਐਕਸਪੋਰਟ ਕਰਨ, ਦੂਜਾ ਇਹ ਹੈ ਕਿ ਉਹ ਯੂਟਿਊਬ ਮਿਊਜ਼ਿਕ ’ਚ ਨਹੀਂ ਜਾਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਆਪਣੇ ਮਿਊਜ਼ਿਕ ਨੂੰ ਗੂਗਲ ਟੇਕਆਊਟ ਤੋਂ ਰੱਖਣ ਦੀ ਸੁਵਿਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅੰਤਿਮ ਆਪਸ਼ਨ ਇਹ ਹੈ ਕਿ ਯੂਜ਼ਰ ਆਪਣੇ ਖਰੀਦੇ ਗਏ ਮਿਊਜ਼ਿਕ ਡਾਟਾ ਨੂੰ ਡਾਊਨਲੋਡ ਕੀਤੇ ਜਾ ਸਕਣ ਵਾਲੀ ਆਕਾਈਵ ਫਾਇਲ ’ਚ ਰੱਖ ਸਕਦੇ ਹਨ। ਇਸ ਤੋਂ ਇਲਾਵਾ ਗੂਗਲ ਪਲੇਅ ਮਿਊਜ਼ਿਕ ’ਚ ਆਪਣੇ ਪੂਰੇ ਡਾਟਾ ਨੂੰ ਯੂਜ਼ਰ ਡਿਲੀਟ ਕਰ ਸਕਦੇ ਹਨ। ਗੂਗਲ ਨੇ ਇਸ ਸਾਲ ਦੇ ਅਖੀਰ ਤੱਕ ਆਪਣੇ ਗੂਗਲ ਪਲੇਅ ਮਿਊਜ਼ਿਕ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਗੂਗਲ ਦਾ ਪ੍ਰਾਈਮਰੀ ਮਿਊਜ਼ਿਕ ਐਪ ਯੂਟਿਊਬ ਮਿਊਜ਼ਕ ਹੈ। ਇਸ ਨੂੰ ਪੂਰੀ ਤਰ੍ਹਾਂ ਨਾਲ ਅਗੇ ਲਿਆਉਣ ਲਈ ਗੂਗਲ ਨੇ ਪੁਰਾਣੇ ਐਪ ਨੂੰ ਬੰਦ ਕੀਤਾ ਹੈ।