ਇਹ ਭਾਰਤੀ ਕੰਪਨੀ ਲਿਆਈ ਸਭ ਤੋਂ ਸਸਤਾ 43 ਇੰਚ ਦਾ 4K ਸਮਾਰਟ ਟੀਵੀ

Thursday, Jul 02, 2020 - 01:40 PM (IST)

ਗੈਜੇਟ ਡੈਸਕ– ਭਾਰਤ ਦੀ ਟੈਲੀਵਿਜ਼ਨ ਨਿਰਮਾਤਾ ਕੰਪਨੀ Shinco ਨੇ ਆਪਣੇ ਨਵੇਂ ਐੱਲ.ਈ.ਡੀ. ਸਮਾਰਟ ਟੀਵੀ S43UQLS ਨੂੰ ਲਾਂਚ ਕਰ ਦਿੱਤਾ ਹੈ। 43 ਇੰਚ ਦੀ ਸਕਰੀਨ ਸਾਈਜ਼ ਵਾਲੇ ਇਸ 4K HDR LED ਸਮਾਰਟ ਟੀਵੀ ਦੀ ਕੀਮਤ 20,999 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ shinco.in ਅਤੇ ਐਮਾਜ਼ੋਨ ਇੰਡੀਆ ਤੋਂ ਹੀ ਖ਼ਰੀਦ ਸਕਣਗੇ। ਭਾਰਤੀ ਬਾਜ਼ਾਰ ’ਚ ਇਹ ਟੀਵੀ ਪਹਿਲਾਂ ਤੋਂ ਮੌਜੂਦ Vu, ਸ਼ਾਓਮੀ ਅਤੇ ਰੀਅਲਮੀ ਦੇ 43 ਇੰਚ ਵਾਲੇ ਟੀਵੀਆਂ ਨੂੰ ਜ਼ਬਰਦਸਤ ਟੱਕਰ ਦੇਵੇਗਾ। ਆਓ ਜਾਣਦੇ ਹਾਂ ਇਸ ਟੀਵੀ ਦੀਆਂ ਖੂਬੀਆਂ ਬਾਰੇ...

PunjabKesari

ਇਨ੍ਹਾਂ ਫੀਚਰਜ਼ ਨਾਲ ਲੈਸ ਹੈ ਇਹ ਸਮਾਰਟ ਟੀਵੀ
1. ਇਸ ਟੀਵੀ ’ਚ HDR ਕੈਪੇਬਲ ਡਿਸਪਲੇਅ ਦਿੱਤੀ ਗਈ ਹੈ ਜੋ 3840x2160 ਪਿਕਸਲ ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰਦੀ ਹੈ। 
2. ਇਹ ਐੱਲ.ਈ.ਡੀ. ਸਮਾਰਟ ਟੀਵੀ ਐਂਡਰਾਇਡ 9 ਆਪਰੇਟਿੰਗ ਸਿਸਟਮ ’ਤੇ ਅਧਾਰਿਤ Uniwall UI ’ਤੇ ਕੰਮ ਕਰਦਾ ਹੈ। 
3. ਕਈ ਪ੍ਰਸਿੱਧ ਵੀਡੀਓ ਸਟਰੀਮਿੰਗ ਐਪਸ ਨੂੰ ਇਹ ਟੀਵੀ ਸੁਪੋਰਟ ਕਰੇਗਾ। 
4. A55 ਕਵਾਡ ਕੋਰ ਪ੍ਰੋਸੈਸਰ ਨਾਲ ਇਸ ਵਿਚ ਤੁਹਾਨੂੰ 2 ਜੀ.ਬੀ. ਰੈਮ+16 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ। 
5. ਕੁਨੈਕਟੀਵਿਟੀ ਲਈ ਇਸ ਟੀਵੀ ’ਚ 3 HDMI ਪੋਰਟ ਅਤੇ 2 USB ਪੋਰਟ ਦਿੱਤੇ ਗਏ ਹਨ। 
6. ਦਮਦਾਰ ਸਾਊਂਡ ਲਈ ਟੀਵੀ ’ਚ 20 ਵਾਟ ਦੇ ਸਪੀਕਰ ਲੱਗੇ ਹਨ। 


Rakesh

Content Editor

Related News