ਲਾਂਚ ਤੋਂ ਪਹਿਲਾਂ Sharp ਸਮਾਰਟਫੋਨ ਦੀ ਲੀਕ ਹੋਈ ਇਮੇਜ
Thursday, Jul 13, 2017 - 02:26 PM (IST)

ਜਲੰਧਰ-Sharp ਨੇ ਹਾਲ ਹੀ 'ਚ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਨੂੰ ਆਪਣੀ ਹੋਮ ਕੰਟਰੀ ਜਾਪਾਨ 'ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ Aquos R ਨਾਂ ਤੋਂ AI ਅਸਿਸਟੈਂਟ ਨਾਲ ਪੇਸ਼ ਕੀਤਾ ਸੀ। ਇਸ ਫੋਨ ਦੀ ਖਾਸੀਅਤ ਕਿ ਇਸ ਨੂੰ ਕਵਾਲਕਾਮ ਦੇ ਲੇਟੈਸਟ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ ਇਸ ਸਮਾਰਟਫੋਨ ਨੂੰ ਪੇਸ਼ ਕੀਤਾ ਗਿਆ ਸੀ।17 ਜੁਲਾਈ ਨੂੰ Sharp ਕੁਝ ਨਵੇਂ ਬੇਜਲ ਲੈਸ ਸਮਾਰਟਫੋਨ ਪੇਸ਼ ਕਰੇਗੀ। ਲਾਂਚ ਦੇ ਕੁਝ ਸਮੇਂ ਪਹਿਲਾਂ ਲੀਕ ਇਮੇਜ ਸਾਹਮਣੇ ਆਈਆ ਹਨ।
Sharp ਨਵੇਂ ਸਮਾਰਟਫੋਨ ਦੀਆਂ ਤਸਵੀਰਾਂ ਨੂੰ ਚੀਨ ਦੀ ਵੈੱਬਸਾਈਟ Weibo ਨੇ ਪੇਸ਼ ਕੀਤੀਆ ਹਨ। ਹਾਲਾਂਕਿ ਇਸ ਇਮੇਜ ਨੂੰ ਦੇਖ ਕੇ ਲੱਗ ਰਿਹਾ ਹੈ ਕਿ Andy Rubin ਦੁਆਰਾ ਡਿਜ਼ਾਈਨ ਕੀਤੇ ਗਏ Essential ਫੋਨ ਵਰਗਾ ਫ੍ਰੇਮ 'ਚ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। Sharp ਦੇ ਹੈਂਡਸੈੱਟ ਅਲੱਗ ਡਿਜ਼ਾਈਨ ਨਾਲ ਪੇਸ਼ ਕੀਤੇ ਜਾਂਦੇ ਹਨ। ਹਾਲਾਂਕਿ ਇਸ ਸਮਾਰਟਫੋਨ ਦੀ ਸਕਰੀਨ ਦੇ ਟਾਪ 'ਤੇ ਫ੍ਰੰਟ ਕੈਮਰਾ ਮੌਜ਼ੂਦ ਹੈ। ਲੀਕ ਇਮੇਜ ਅਨੁਸਾਰ ਡਿਵਾਈਸ ਦੇ ਰਿਅਰ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਜਾ ਸਕਦਾ ਹੈ।
Sharp ਇਸ ਬੇਜਲ ਲੈਸ ਹੈਂਡਸੈੱਟ ਦੇ ਮਾਡਲ ਨੰਬਰ FS8010 ਅਤੇ FS8016 ਹੈ। ਦੋਵਾਂ ਸਮਾਰਟਫੋਨ 'ਚ ਅਲੱਗ ਚਿਪਸੈਟ ਦੀ ਵਰਤੋਂ ਕੀਤੀ ਜਾਵੇਗੀ। FS8010 'ਚ ਸਨੈਪਡ੍ਰੈਗਨ 660 ਪ੍ਰੋਸੈਸਰ ਅਤੇ FS8016 'ਚ ਸਨੈਪਡ੍ਰੈਗਨ SD830 ਪ੍ਰੋਸੈਸਰ ਦੀ ਵਰਤੋਂ ਕਰ ਸਕਦੇ ਹਨ।
ਇਨਾਂ ਦੋਵਾਂ ਸਮਾਰਟਫੋਨਜ਼ 'ਚ 5.5 ਇੰਚ (2048 *1080 ਪਿਕਸਲ) ਡਿਸਪਲੇਅ ਅਤੇ ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਡਿਊਲ ਕੈਮਰੇ ਉਪਲੱਬਧ ਹਨ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਨਾਂ ਸਮਾਰਟਫੋਨਜ਼ 'ਚ 8 ਮੈਗਾਪਿਕਸਲ ਸ੍ਰੈਪਰ ਉਪਲੱਬਧ ਹਨ। ਇਨਾਂ ਸਮਾਰਟਫੋਨਜ਼ ਨੂੰ 4GB ਰੈਮ ਜਾਂ 6GBਰੈਮ ਅਤੇ 64GB ਇੰਟਰਨਲ ਸਟੋਰੇਜ ਨਾਲ ਪੇਸ਼ ਕੀਤੇ ਜਾ ਸਕਦੇ ਹਨ। ਇਹ ਸਮਾਰਟਫੋਨਜ਼ ਐਂਡਰਾਈਡ 7.1.1 ਨਾਗਟ 'ਤੇ ਆਧਾਰਿਤ ਹੋ ਸਕਦੇ ਹਨ।
Sharp Aquos R ਦੇ ਸਪੈਸੀਫਿਕੇਸ਼ਨ
ਇਸ ਸਮਾਰਟਫੋਨ 'ਚ 5.3 ਇੰਚ ਕਵਾਡਕੋਰ-ਡਿਸਪਲੇਅ ਦਿੱਤਾ ਗਿਆ ਹੈ। ਜਿਸਦਾ ਸਕਰੀਨ ਰੈਜ਼ੋਲੂਸਨ (1440*2560 ਪਿਕਸਲ) ਹੈ। ਇਹ ਫੋਨ ਐਂਡਰਾਈਡ 7.1 ਨਾਗਟ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਹ ਸਮਾਰਟਫੋਨ 'ਚ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਫੋਟੋਗਰਾਫੀ ਲਈ 22.6 ਮੈਗਾਪਿਕਸਲ ਰਿਅਰ ਕੈਮਰਾ ਹੈ ਜੋ ਐੱਲ.ਈ.ਡੀ. ਅਤੇ F/1.9 ਅਪਚਰ ਨਾਲ ਆਉਦਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 16.3 ਮੈਗਾਪਿਕਸਲ ਫ੍ਰੰਟ ਕੈਮਰਾ ਹੈ ਜੋ ਵਾਇਡ ਐਂਗਲ ਲੈਂਜ਼ ਨਾਲ ਆਉਦਾ ਹੈ। ਪਾਵਰ ਬੈਕਅਪ ਲਈ 3160mAh ਬੈਟਰੀ ਕੁਇੱਕ ਚਾਰਜ 3.0 ਸਪੋਰਟ ਨਾਲ ਦਿੱਤੀ ਗਈ ਹੈ। ਕੁਨੈਕਟੀਵਿਟੀ ਆਪਸ਼ਨ ਲਈ ਇਸ 'ਚ 4G, ਵਾਈ-ਫਾਈ, ਬਲੂਟੁਥ 5.0 , ਜੀ. ਪੀ.ਐੱਸ. ਅਤੇ ਯੂ.ਐੱਸ. ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ।