ਸੇਨਹਾਈਜ਼ਰ ਈਵੋਲੂਸ਼ਨ ਵਾਇਰਲੈੱਸ G4 ਸਿਸਟਮ ਭਾਰਤ ''ਚ ਹੋਇਆ ਲਾਂਚ

06/09/2018 1:39:20 PM

ਜਲੰਧਰ-ਜਰਮਨੀ ਦੀ ਆਡੀਓ ਕੰਪਨੀ ਸੇਨਹਾਜ਼ਿਰ (Sennheiser) ਨੇ ਈਵੋਲੂਸ਼ਨ ਵਾਇਰਲੈੱਸ "ਜੀ4" ਪੋਰਟਬੇਲ ਸਿਸਟਮ (Evolution Wireless "G4" portable systems) ਨੂੰ ਮੁੰਬਈ 'ਚ ਲਾਂਚ ਕੀਤਾ ਗਿਆ ਹੈ, ਜੋ ਕਿ ਪਾਲਮ ਐਕਸਪੋ 2018 (PALM Expo 2018) 'ਚ ਪੇਸ਼ ਹੋਇਆ ਹੈ। ਸੇਨਹਾਜ਼ਿਰ ਦਾ ਇਹ ਵਾਇਰਲੈੱਸ ਪੋਰਟਬੇਲ ਸਿਸਟਮ ਮੀਡੀਆ, ਕੰਟੇਂਟ ਨਿਰਮਾਤਾ ਦੇ ਨਾਲ-ਨਾਲ ਦੁਨੀਅ ਭਰ ਦੇ ਛੋਟੇ ਅਤੇ ਮਿਡਲ ਆਕਾਰਾ ਬ੍ਰਾਂਡਕਾਸਟ ਲਈ ਇਕ ਵਧੀਆ ਵਾਇਰਲੈੱਸ ਸਿਸਟਮ ਹੈ। 

 

ਸੇਨਹਾਜ਼ਿਰ ਇੰਡੀਆ ਦੇ ਪ੍ਰੋਫੈਸ਼ਨਲ ਸੈਗਮੈਂਟ ਦੇ ਡਾਇਰੈਕਟਰ ਵਿਪਿਨ ਪੁੰਗਲੀਆ (Vipin Pungalia) ਨੇ ਕਿਹਾ ਹੈ ਕਿ ਕੰਪਨੀ ਆਪਣੇ ਇਤਿਹਾਸ 'ਚ ਹਮੇਸ਼ਾ ਨਵੀਨਤਾ (Innovation) 'ਤੇ ਫੋਕਸ ਕਰਦੀ ਹੈ ਅਤੇ ਕੰਪਨੀ ਦਾ ਨਵਾਂ ਪ੍ਰੋਡਕਟ ਵੀ ਇਸੇ ਨੀਤੀ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਯੂਜ਼ਰਸ ਨੂੰ ਲਗਾਤਰ ਅਪਗ੍ਰੇਡ ਰੱਖਣਾ ਚਾਹੁੰਦੇ ਹਾਂ। ਵਿਪਿਨ ਨੇ ਕਿਹਾ ਹੈ ਕਿ G4 ਸੀਰੀਜ਼ ਇਸ ਤੋਂ ਪਹਿਲਾਂ ਆਏ ਸਾਰੇ ਈਵੈਲੂਸ਼ਨ ਵਾਇਰਲੈੱਸ ਜਨਰੇਸ਼ਨ ਦੇ ਲਈ ਅਨੁਕੂਲ ਹੈ।

 

PunjabKesari

 

ਤੁਹਾਨੂੰ ਇਸ ਦੇ ਲਈ ਕੋਈ ਨਵਾਂ ਨਿਵੇਸ਼ ਕਰਨਾ ਹੋਵੇਗਾ। ਨਵੇਂ ਯੂਜ਼ਰ ਇੰਟਰਫੇਸ ਤੋਂ ਬੈਂਡਵਿਡਥ ਅਤੇ ਹਾਇਰ ਰੇਡੀਓ ਫ੍ਰੀਕੂਵੈਸੀ ਆਉਟਪੁੱਟ ਪਾਵਰ 300 ਅਤੇ 500 'ਤੇ ਸਵਿੱਚ ਕਰਨਾ ਆਸਾਨ ਹੋਵੇਗਾ। ਸੇਨਹਾਜ਼ਿਰ ਜੀ4 ਹਾਈ ਕੁਆਲਿਟੀ ਆਡੀਓ ਮਿਊਜ਼ਿਕਲੀ ਪਰਫਾਰਮੇਂਸ ਦਿੰਦਾ ਹੈ। ਵੀਡੀਓਗ੍ਰਾਫਰ ਨੂੰ ਸਾਰੇ ਨਵੀਂ ਈ. ਡਬਲਿਊ. 500-ਪੀ (EW 500-p ) ਸੀਰੀਜ਼ ਦਾ ਵੀ ਆਨੰਦ ਮਿਲੇਗਾ, ਜੋ ਉਨ੍ਹਾਂ ਦੇ ਫਿਲਮੀ ਕੰਮਾਂ ਨੂੰ ਅੱਗੇ ਵਧਾਉਣ ਲਈ ਸਮੱਗਰੀ 'ਚ ਮਦਦ ਕਰੇਗਾ ਅਤੇ ਇਸ ਦੇ ਨਾਲ G4 ਸੀਰੀਜ਼ ਸਾਰੇ ਪਿਛਲੇ ਵਿਕਾਸ ਵਾਇਰਲੈੱਸ ਪੀੜੀਆ ਨਾਲ ਪੂਰੀ ਤਰ੍ਹਾਂ ਸਮਰੱਥ ਹੋਵੇਗਾ। 

 

ਸੇਨਹਾਜ਼ਿਰ ਈਵੋਲੂਸ਼ਨ ਵਾਇਰਲੈੱਸ G4 ਇਕ ਸਲੀਕ ਨਵਾਂ ਯੂਜ਼ਰ ਇੰਟਰਫੇਸ , ਹਾਈ ਆਰ. ਐੱਫ. ਆਉਟਪੁੱਟ ਪਾਵਰ , 100 ਸੀਰੀਜ਼ ਲਈ ਨਵੀਂ ਮਲਟੀ ਚੈਨਲ ਫੰਕਸ਼ਨਲਿਟੀ ਅਤੇ ਨਵੀਂ ਆਨ ਕੈਮਰਾ ਸਿਸਟਮ , G4 ਡਿਲੀਵਰ ਹਾਈ ਕੁਆਲਿਟੀ ਮਿਊਜ਼ਿਕ ਪਰਫਾਰਮੇਂਸ, ਪੂਜਾ ਘਰਾਂ, ਸਿਨੇਮਾ-ਘਰਾਂ, ਬਿਜ਼ਨੈੱਸ, ਵਪਾਰ ਅਤੇ ਸਿੱਖਿਆ ਸੈਟਿੰਗ ਨਾਲ-ਨਾਲ ਕੈਮਰਾ ਕੰਮ ਲਈ ਹਾਈ ਕੁਆਲਿਟੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਸੇਨਹਾਜ਼ਿਰ ਦੀ ਵਿਕਾਸ ਲਾਈਨ ਅੱਜ ਤੱਕ ਦੀ ਸਭ ਤੋਂ ਸਫਲ ਮਾਈਕ੍ਰੋਫੋਨ ਸੀਰੀਜ਼ 'ਚ ਵਧੀਆ ਕੰਮ ਕਰਦੀ ਹੈ। ਈਵੈਲੂਏਸ਼ਨ ਵਾਇਰਲੈੱਸ ਜੀ4 ਸਾਰੀਆਂ ਬਿਹਤਰੀਨ ਸਹੂਲਤਾਂ ਅਤੇ ਕਈ ਸੁਧਾਰ ਸਿਸਟਮ ਵੀ ਪ੍ਰਦਾਨ ਕਰਦੀ ਹੈ। ਇਸ 'ਚ ਜ਼ਿਆਦਾ ਪਾਵਰ, ਜ਼ਿਆਦਾ ਬੈਂਡਵਿਡਥ ਅਤੇ ਕੁਵਿੱਕ ਸੈੱਟਅਪ ਦਿੱਤਾ ਗਿਆ ਹੈ। 

 

ਕੀਮਤ-ਸੇਨਹਾਜ਼ਿਰ ਦੇ ਇਸ ਵਾਇਰਲੈੱਸ ਪੋਰਟਬੇਲ ਸਿਸਟਮ ਦੀ ਸ਼ੁਰੂਆਤੀ ਕੀਮਤ 52,900 ਰੁਪਏ ਤੋਂ ਸ਼ੁਰੂ ਹੁੰਦੀ ਹੈ।


Related News